ਇੱਕ – ਦੋ ਸ਼ਬਦਾਂ ਵਿੱਚ ਉੱਤਰ – ਜ਼ਫ਼ਰਨਾਮਾ

ਇਕਾਂਗੀ – ਜ਼ਫ਼ਰਨਾਮਾ

ਲੇਖਕ – ਡਾ. ਹਰਚਰਨ ਸਿੰਘ

ਜਮਾਤ – ਦਸਵੀਂ

ਪ੍ਰਸ਼ਨ 1 . ਹਰ ਗੱਲ ਕਿਸ ਦੀ ਮਰਜ਼ੀ ਦੇ ਖ਼ਿਲਾਫ਼ ਹੋ ਰਹੀ ਸੀ ?

ਉੱਤਰ – ਔਰੰਗਜ਼ੇਬ ਦੇ।

ਪ੍ਰਸ਼ਨ 2 . ਕੌਣ ਰੰਗ – ਰਾਗ ਨੂੰ ਫ਼ੌਰਨ ਬੰਦ ਕਰਨ ਲਈ ਕਹਿੰਦਾ ਹੈ ?

ਉੱਤਰ – ਔਰੰਗਜ਼ੇਬ ਰੰਗ – ਰਾਗ ਨੂੰ ਫ਼ੌਰਨ ਬੰਦ ਕਰਨ ਲਈ ਕਹਿੰਦਾ ਹੈ ।

ਪ੍ਰਸ਼ਨ 3 . ਕੌਣ ਹਮੇਸ਼ਾ ਲਈ ਮਨ ਅਤੇ ਰੂਹ ਦਾ ਚੈਨ ਗਵਾ ਬੈਠਾ ਸੀ ?

ਉੱਤਰ – ਔਰੰਗਜ਼ੇਬ

ਪ੍ਰਸ਼ਨ 4 . ਔਰੰਗਜ਼ੇਬ ਦੇ ਅਹਿਲਕਾਰ, ਫ਼ੌਜਦਾਰ, ਸੂਬੇਦਾਰ ਆਦਿ ਕਿਸ ਦੀ ਮੌਤ ਦੀਆਂ ਘੜੀਆਂ ਉਡੀਕ ਰਹੇ ਸਨ ?

ਉੱਤਰ – ਔਰੰਗਜ਼ੇਬ ਦੀ

ਪ੍ਰਸ਼ਨ 5 . ਜ਼ੀਨਤ ਰਿਸ਼ਤੇ ਵਜੋਂ ਔਰੰਗਜ਼ੇਬ ਦੀ ਕੀ ਲਗਦੀ ਸੀ ?

ਉੱਤਰ – ਜ਼ੀਨਤ ਰਿਸ਼ਤੇ ਵਜੋਂ ਔਰੰਗਜ਼ੇਬ ਦੀ ਬੇਟੀ ਸੀ।

ਪ੍ਰਸ਼ਨ 6 . ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖ਼ਤ (ਜ਼ਫ਼ਰਨਾਮਾ) ਔਰੰਗਜ਼ੇਬ ਤੱਕ ਪਹੁੰਚਾਉਣ ਵਾਲੇ ਸਿੱਖ ਦਾ ਕੀ ਨਾਂ ਸੀ ?

ਉੱਤਰ – ਦਯਾ ਸਿੰਘ

ਪ੍ਰਸ਼ਨ 7 . ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖ਼ਤ (ਜ਼ਫ਼ਰਨਾਮਾ) ਵਿੱਚ ਕਿਸ ਨੂੰ ਲਾਹਨਤਾਂ ਪਈਆਂ ਸਨ ?

ਉੱਤਰ – ਔਰੰਗਜ਼ੇਬ ਨੂੰ

ਪ੍ਰਸ਼ਨ 8 . ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੁਲ੍ਹਾ ਕਰਨ ਲਈ ਕੌਣ ਔਰੰਗਜ਼ੇਬ ਨੂੰ ਕਹਿੰਦਾ ਹੈ ?

ਉੱਤਰ – ਔਰੰਗਜ਼ੇਬ ਨੂੰ ਅਸਦ ਖਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੁਲ੍ਹਾ ਕਰਨ ਲਈ ਕਹਿੰਦਾ ਹੈ।

ਪ੍ਰਸ਼ਨ 9 . ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਕਿਸ ਨੇ ਦਿੱਤਾ ਸੀ ?

ਉੱਤਰ – ਔਰੰਗਜ਼ੇਬ ਨੇ

ਪ੍ਰਸ਼ਨ 10 . ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਮਾਲਵੇ ਦੇ ਕਿਸ ਸਥਾਨ ‘ਤੇ ਮਿਲਣ ਦਾ ਪੈਗ਼ਾਮ ਘੱਲਿਆ ਸੀ ?

ਉੱਤਰ – ਕਾਂਗੜ ਨਗਰ

ਪ੍ਰਸ਼ਨ 11 . ਕੌਣ ਅਣਗਿਣਤ ਲੜਾਈਆਂ ਜਿੱਤ ਕੇ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾ ਰਿਹਾ ਸੀ ?

ਉੱਤਰ – ਔਰੰਗਜ਼ੇਬ ਅਣਗਿਣਤ ਲੜਾਈਆਂ ਜਿੱਤ ਕੇ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ।