ਇੱਕ ਦੋ ਸ਼ਬਦਾਂ ਵਿੱਚ ਉੱਤਰ ਲਿਖੋ – ਅੰਗ – ਸੰਗ
ਕਹਾਣੀ – ਅੰਗ-ਸੰਗ
ਲੇਖਕ – ਵਰਿਆਮ ਸਿੰਘ ਸੰਧੂ
ਪ੍ਰਸ਼ਨ 1 . ਕਰਤਾਰ ਸਿੰਘ ਦੇ ਵੱਡੇ ਮੁੰਡੇ ਦਾ ਕੀ ਨਾਂ ਹੈ ?
ਉੱਤਰ – ਕਰਤਾਰ ਸਿੰਘ ਦੇ ਵੱਡੇ ਮੁੰਡੇ ਦਾ ਨਾਂ ਅਮਰੀਕ ਸਿੰਘ ਹੈ।
ਪ੍ਰਸ਼ਨ 2 ਕਰਤਾਰ ਸਿੰਘ ਦੇ ਛੋਟੇ ਮੁੰਡੇ ਦਾ ਕੀ ਨਾਂ ਹੈ ?
ਉੱਤਰ – ਕਰਤਾਰ ਸਿੰਘ ਦੇ ਛੋਟੇ ਮੁੰਡੇ ਦਾ ਨਾਂ ਮਹਿੰਦਰ ਹੈ।
ਪ੍ਰਸ਼ਨ 3. ਕਰਤਾਰ ਸਿੰਘ ਦੀ ਪਤਨੀ ਅਤੇ ਅਮਰੀਕ ਤੇ ਮਹਿੰਦਰ ਦੀ ਮਾਂ ਦਾ ਕੀ ਨਾਂ ਹੈ ?
ਉੱਤਰ – ਜਗੀਰ ਕੌਰ
ਪ੍ਰਸ਼ਨ 4 . ਕਰਤਾਰ ਸਿੰਘ ਦੀ ਪਤਨੀ ਅਤੇ ਜਾਗੀਰ ਕੌਰ ਦੀ ਵੱਡੀ ਕੁੜੀ ਦਾ ਨਾਂ ਦੱਸੋ ।
ਉੱਤਰ – ਬੰਸੋ
ਪ੍ਰਸ਼ਨ 5 . ਜਿੰਮੇਵਾਰੀ ਅਤੇ ਫ਼ਰਜ ਦੇ ਅਹਿਸਾਸ ਨੇ ਅਮਰੀਕ ਨੂੰ ਕਿਸ ਤਰ੍ਹਾਂ ਵਲ ਪਾ ਲਿਆ ਸੀ ?
ਉੱਤਰ – ਨਾਗ ਵਾਂਗੂੰ
ਪ੍ਰਸ਼ਨ 6 . ਅਮਰੀਕ ਆਪਣੀ ਅੱਧੀ ਤਨਖ਼ਾਹ ਕਿਸ ਦੇ ਹੱਥ ‘ਤੇ ਲਿਆ ਰੱਖਦਾ ਸੀ ?
ਉੱਤਰ – ਅਮਰੀਕ ਆਪਣੀ ਅੱਧੀ ਤਨਖ਼ਾਹ ਮਾਂ ਦੇ ਹੱਥ ‘ਤੇ ਲਿਆ ਰੱਖਦਾ ਸੀ।
ਪ੍ਰਸ਼ਨ 7. ਕਰਤਾਰ ਸਿੰਘ ਦਾ ਪਿਉ ਕਿਸ ਥਾਂ ਤੋਂ ਪੈਸੇ ਭੇਜਦਾ ਸੀ ?
ਉੱਤਰ – ਕਰਤਾਰ ਸਿੰਘ ਦਾ ਪਿਉ ਸਿੰਗਾਪੁਰ ਤੋਂ ਪੈਸੇ ਭੇਜਦਾ ਸੀ।
ਪ੍ਰਸ਼ਨ 8 . ਕਰਤਾਰ ਸਿੰਘ ਕਿਸ ਦੇ ਸਿਰ ‘ਤੇ ਐਸ਼ ਲੈਂਦਾ ਰਿਹਾ ਸੀ ?
ਉੱਤਰ – ਕਰਤਾਰ ਸਿੰਘ ਆਪਣੇ ਪਿਉ ਦੇ ਸਿਰ ‘ਤੇ ਐਸ਼ ਲੈਂਦਾ ਰਿਹਾ ਸੀ ।
ਪ੍ਰਸ਼ਨ 9. ਪਿਉ ਵੱਲੋਂ ਭੇਜੇ ਪੈਸੇ ਕੌਣ ਗੁਲਸ਼ੱਰਿਆਂ ਵਿੱਚ ਉਡਾ ਦਿੰਦਾ ਸੀ ?
ਉੱਤਰ – ਕਰਤਾਰ ਸਿੰਘ
ਪ੍ਰਸ਼ਨ 10. ਸ਼ਰਾਬੀ ਹੋਏ ਕਰਤਾਰ ਸਿੰਘ ਨੇ ਕਿਸ ਨੂੰ ਥਾਪੀ ਨਾਲ ਕੁੱਟਿਆ ਸੀ ?
ਉੱਤਰ – ਪਤਨੀ
ਪ੍ਰਸ਼ਨ 11 . ਕੌਣ ਡੁੱਬ ਕੇ ਮਰ ਜਾਣ ਬਾਰੇ ਕਹਿੰਦੀ ਹੈ ?
ਉੱਤਰ – ਜਗੀਰ ਕੌਰ ਡੁੱਬ ਕੇ ਮਰ ਜਾਣ ਬਾਰੇ ਕਹਿੰਦੀ ਹੈ ।
ਪ੍ਰਸ਼ਨ 12 . ਨਿਆਈਆਂ ਵਾਲੇ ਖ਼ੂਹ ਵਿੱਚ ਡੁੱਬ ਕੇ ਮਰੀ ਮਜ੍ਹਬੀਆਂ ਦੀ ਮਾਈ ਦਾ ਕੀ ਨਾਂ ਸੀ ?
ਉੱਤਰ – ਗਾਬੋ
ਪ੍ਰਸ਼ਨ 13 . ਕਰਤਾਰ ਸਿੰਘ ਆਪਣੀ ਭੈਣ ਦੀਆਂ ਕੁੜੀਆਂ ਦੇ ਵਿਆਹ ਲਈ ਜਗੀਰ ਕੌਰ ਤੋਂ ਕੀ ਮੰਗ ਰਿਹਾ ਸੀ ?
ਉੱਤਰ – ਟੂੰਮਾਂ
ਪ੍ਰਸ਼ਨ 14. ਵਰਿਆਮ ਸਿੰਘ ਸੰਧੂ ਦੇ ਕਿਸੇ ਇੱਕ ਕਹਾਣੀ – ਸੰਗ੍ਰਹਿ ਦਾ ਨਾਂ ਲਿਖੋ ।
ਉੱਤਰ – ਚੌਥੀ ਕੂਟ
ਪ੍ਰਸ਼ਨ 15. ਹੇਠ ਦਿੱਤੇ ਕਹਾਣੀ ਸੰਗ੍ਰਿਹਿਆਂ ਦਾ ਕਰਤਾ ਕੌਣ ਹੈ ?
ਲੋਹੇ ਦੇ ਹੱਥ, ਅੰਗ – ਸੰਗ, ਭੱਜੀਆਂ ਬਾਹੀਂ, ਚੌਥੀ ਕੂਟ
ਉੱਤਰ – ਵਰਿਆਮ ਸਿੰਘ ਸੰਧੂ