ਇੱਕ – ਦੋ ਸ਼ਬਦਾਂ ਵਿੱਚ ਉੱਤਰ – ਕੁਲਫ਼ੀ
ਪ੍ਰਸ਼ਨ 1 . ਕਿਸ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ ?
ਉੱਤਰ – ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ।
ਪ੍ਰਸ਼ਨ 2 .ਲੇਖਕ ਆਪਣੇ ਦਿਲ ਦੀ ਚਾਹ ਤੋਂ ਬਚਣ ਲਈ ਕਿਸ ਕਿਸ ਸ਼ਬਦ ਦੀ ਬਣਤਰ ‘ਤੇ ਵਿਚਾਰ ਕਰਨ ਲੱਗਾ ?
ਉੱਤਰ – ਕੁਲਫ਼ੀ
ਪ੍ਰਸ਼ਨ 3 . ਲੇਖਕ ਨੂੰ ਖਰਚਣ ਲਈ ਕੀ ਮਿਲ਼ਦਾ ਸੀ ?
ਉੱਤਰ – ਲੇਖਕ ਨੂੰ ਖਰਚਣ ਲਈ ਧੇਲਾ ਮਿਲ਼ਦਾ ਸੀ ।
ਪ੍ਰਸ਼ਨ 4 . ਮਸੱਦੀ ਲਾਲ ਤੋਂ ਇੱਕ ਧੇਲੇ ਦਾ ਕੀ ਲਿਆ ਜਾਂਦਾ ਸੀ ?
ਉੱਤਰ – ਛੋਲੇ
ਪ੍ਰਸ਼ਨ 5 . ਬੇਰੁਜ਼ਗਾਰੀ ਦੇ ਭਵਿੱਖ ਨੇ ਕਿਸ ਨੂੰ ਕੰਬਾ ਦਿੱਤਾ ?
ਉੱਤਰ – ਬੇਰੁਜ਼ਗਾਰੀ ਦੇ ਭਵਿੱਖ ਨੇ ਲੇਖਕ ਨੂੰ ਕੰਬਾ ਦਿੱਤਾ ।
ਪ੍ਰਸ਼ਨ 6 . ਬੁਲੀ ਲੇਖਕ ਦੇ ਕਾਕੇ ਤੋਂ ਉਮਰ ਵਿੱਚ ਕਿੰਨੇ ਕੁ ਸਾਲ ਵੱਡਾ ਸੀ ?
ਉੱਤਰ – ਤਿੰਨ ਕੁ
ਪ੍ਰਸ਼ਨ 7 . ਕੌਣ ਕਾਕੇ ਨੂੰ ਚਪੇੜ ਲੈ ਕੇ ਪਿਆ ?
ਉੱਤਰ – ਕੁਲਫ਼ੀ ਵਾਲਾ
ਪ੍ਰਸ਼ਨ 8. ਕਿਸ ਨੇ ਨੱਸ ਕੇ ਕਾਕੇ ਨੂੰ ਚੁੱਕ ਲਿਆ ?
ਉੱਤਰ – ਲੇਖਕ ਨੇ ਨੱਸ ਕੇ ਕਾਕੇ ਨੂੰ ਚੁੱਕ ਲਿਆ।
ਪ੍ਰਸ਼ਨ 9 . “ਕੁੱਝ ਵੰਡ ਸ਼ੁਦੈਣੇ ਕਾਇਰ ਪਿਉ ਦੇ ਘਰ ਬਹਾਦਰ ਮੁੰਡਾ ਜੱਮਿਐ।” ਇਹ ਸ਼ਬਦ ਲੇਖਕ ਨੇ ਕਿਸ ਨੂੰ ਕਹੇ ?
ਉੱਤਰ – ਪਤਨੀ ਨੂੰ
ਪ੍ਰਸ਼ਨ 10 . ਸੁਜਾਨ ਸਿੰਘ ਮੂਲ ਰੂਪ ਵਿੱਚ ਕਿਸ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ ?
ਉੱਤਰ – ਸੁਜਾਨ ਸਿੰਘ ਮੂਲ ਰੂਪ ਵਿੱਚ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ।
ਪ੍ਰਸ਼ਨ 11 . ਸੁਜਾਨ ਸਿੰਘ ਦੇ ਕਿਸੇ ਇੱਕ ਕਹਾਣੀ ਸੰਗ੍ਰਹਿ ਦਾ ਨਾਂ ਲਿਖੋ ?
ਉੱਤਰ – ਸਭ ਰੰਗ
ਪ੍ਰਸ਼ਨ 12 . ਹੇਠ ਦਿੱਤੇ ਕਹਾਣੀ ਸੰਗ੍ਰਿਹਿਆਂ ਦਾ ਕਰਤਾ ਕੌਣ ਹੈ ?
ਦੁੱਖ – ਸੁੱਖ , ਦੁੱਖ – ਸੁੱਖ ਤੋਂ ਪਿੱਛੋਂ, ਨਰਕਾਂ ਦੇ ਦੇਵਤੇ, ਮਨੁੱਖ ਤੇ ਪਸ਼ੂ, ਸਭ ਰੰਗ, ਨਵਾਂ ਰੰਗ, ਸਵਾਲ ਜਵਾਬ, ਸ਼ਹਿਰ ਤੇ ਗ੍ਰਾਂ।
ਉੱਤਰ – ਸੁਜਾਨ ਸਿੰਘ