CBSEEducationHistoryHistory of Punjabਅਨੁਵਾਦ (Translation)

ਇਸਤਰੀ ਜਾਤੀ ਸੰਬੰਧੀ ਵਿਚਾਰ


ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਦੇ ਇਸਤਰੀ ਜਾਤੀ ਸੰਬੰਧੀ ਕੀ ਵਿਚਾਰ ਸਨ?

ਉੱਤਰ : ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ। ਸਮਾਜ ਵਿੱਚ ਉਨ੍ਹਾਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸੀ। ਉਨ੍ਹਾਂ ਵਿੱਚ ਅਣਗਿਣਤ ਕੁਰੀਤੀਆਂ ਜਿਵੇਂ ਬਾਲ ਵਿਆਹ, ਬਹੁ-ਵਿਆਹ, ਪਰਦਾ ਪ੍ਰਥਾ, ਸਤੀ ਪ੍ਰਥਾ ਅਤੇ ਤਲਾਕ ਪ੍ਰਥਾ ਆਦਿ ਪ੍ਰਚਲਿਤ ਸਨ।

ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਵਿੱਚ ਪ੍ਰਚਲਿਤ ਕੁਰੀਤੀਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ।

ਉਨ੍ਹਾਂ ਨੇ ਸਮਾਜ ਵਿੱਚ ਇਸਤਰੀਆਂ ਦਾ ਆਦਰ ਸਤਿਕਾਰ ਵਧਾਉਣ ਲਈ ਇੱਕ ਜ਼ੋਰਦਾਰ ਮੁਹਿੰਮ ਚਲਾਈ।

ਉਨ੍ਹਾਂ ਨੇ ਬਾਲ ਵਿਆਹ, ਬਹੁ-ਵਿਆਹ, ਪਰਦਾ ਪ੍ਰਥਾ ਅਤੇ ਸਤੀ ਪ੍ਰਥਾ ਆਦਿ ਦਾ ਘੋਰ ਵਿਰੋਧ ਕੀਤਾ।

ਉਹ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦਿੱਤੇ ਜਾਣ ਦੇ ਹਾਮੀ ਸਨ।

ਇਸ ਸੰਬੰਧੀ ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਨੂੰ ਸੰਗਤ ਅਤੇ ਪੰਗਤ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ।

ਗੁਰੂ ਜੀ ਦਾ ਕਹਿਣਾ ਸੀ ਕਿ ਸਾਨੂੰ ਕਦੇ ਵੀ ਕਿਸੇ ਇਸਤਰੀ ਨੂੰ ਜੋ ਕਿ ਮਹਾਨ ਸਮਰਾਟਾਂ ਨੂੰ ਜਨਮ ਦਿੰਦੀ ਹੈ, ਮਾੜਾ ਨਹੀਂ ਕਹਿਣਾ ਚਾਹੀਦਾ।

ਉਹ ਇਸਤਰੀਆਂ ਨੂੰ ਸਿੱਖਿਆ ਦਿੱਤੇ ਜਾਣ ਦੇ ਹੱਕ ਵਿੱਚ ਸਨ।


प्रश्न. स्त्री जाति के संबंध में गुरु नानक देव जी के क्या विचार थे?

उत्तर: गुरु नानक देव जी के समय समाज में महिलाओं की स्थिति बहुत दयनीय थी। समाज में उनकी स्थिति पुरुषों के बराबर नहीं थी। उनमें बाल विवाह, बहुविवाह, पर्दा प्रथा, सती प्रथा और तलाक प्रथा आदि असंख्य कुरीतियाँ प्रचलित थीं।

गुरु नानक देव जी ने महिलाओं में व्याप्त कुरीतियों का दृढ़ता से खंडन किया।

उन्होंने समाज में महिलाओं का सम्मान बढ़ाने के लिए जोरदार अभियान चलाया।

उन्होंने बाल विवाह, बहुविवाह, परदा प्रथा और सती प्रथा आदि का कड़ा विरोध किया।

वे महिलाओं को पुरुषों के समान अधिकार देने के पक्षधर थे।

इसी को लेकर गुरु नानक देव जी ने महिलाओं को संगत और पंगत में शामिल होने की इजाजत दे दी।

गुरु जी ने कहा कि हमें कभी भी उस स्त्री को बुरा नहीं कहना चाहिए जो बड़े-बड़े सम्राटों को जन्म देती है।

वे महिलाओं को शिक्षित करने के पक्षधर थे।


Question. What were Guru Nanak Dev Ji’s views regarding women?

Answer: During the time of Guru Nanak Dev Ji, the condition of women in society was very pathetic. Their status in society was not equal to that of men. Innumerable evils like child marriage, polygamy, the purdah system, the sati system, and divorce system, etc. were prevalent among them.

Guru Nanak Dev Ji strongly refuted the evil practices prevalent among women.

He launched a vigorous campaign to increase the respect of women in the society.

He strongly opposed child marriage, polygamy, the purdah system, and Sati system, etc.

He was in favor of giving women equal rights as men.

Due to this, Guru Nanak Dev Ji allowed women to join Sangat and Pangat.

Guru Ji said that we should never speak ill of a woman who gives birth to great emperors.

He was in favor of educating women.