ਆ ਵੇ ਬੰਨਾ………. ਮੇਰੇ ਬੰਨੜੇ ਦੇ।


ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ


ਆ ਵੇ ਬੰਨਾ ਬੰਨ੍ਹ ਸ਼ਗਨਾਂ ਦਾ ਸਿਹਰਾ।

ਆ ਵੇ ਬੰਨਾ, ਬੰਨ੍ਹ ਸ਼ਗਨਾਂ ਦਾ ਸਿਹਰਾ।

ਸਿਹਰੇ ਦੀਆਂ ਲੜੀਆਂ ਚਾਰ, ਮੇਰੇ ਬੰਨੜੇ ਦੇ।

ਮੱਥੇ ‘ਤੇ ਚਮਕਣ ਵਾਲ ਮੇਰੇ ਬੰਨੜੇ ਦੇ।

ਆ ਵੇ ਬੰਨਾ, ਚੜ੍ਹ ਸ਼ਗਨਾਂ ਦੀ ਘੋੜੀ।

ਆ ਵੇ ਬੰਨਾ, ਚੜ੍ਹ ਸ਼ਗਨਾਂ ਦੀ ਘੋੜੀ।

ਜੋੜੀ ਭਰਾਵਾਂ ਦੀ ਨਾਲ, ਮੇਰੇ ਬੰਨੜੇ ਦੇ।

ਮੱਥੇ ‘ਤੇ ਚਮਕਣ ਵਾਲ ਮੇਰੇ ਬੰਨੜੇ ਦੇ।


ਪ੍ਰਸ਼ਨ 1. ਇਹ ਕਾਵਿ-ਸਤਰਾਂ ਕਿਸ ਵੱਲੋਂ ਕਿਸ ਨੂੰ ਸੰਬੋਧਿਤ ਹਨ?

(ੳ) ਮਾਂ ਵੱਲੋਂ ਆਪਣੀ ਧੀ ਨੂੰ

(ਅ) ਬਾਪ ਵੱਲੋਂ ਆਪਣੀ ਧੀ ਨੂੰ

(ੲ) ਮਾਂ ਵੱਲੋਂ ਆਪਣੇ ਲਾੜੇ ਪੁੱਤਰ ਨੂੰ

(ਸ) ਮਾਂ ਵੱਲੋਂ ਆਪਣੀ ਨੂੰਹ ਨੂੰ

ਪ੍ਰਸ਼ਨ 2. ਇਹ ਕਾਵਿ-ਸਤਰਾਂ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਸੰਬੰਧਿਤ ਹਨ?

(ੳ) ਢੋਲੇ ਨਾਲ

(ਅ) ਸੁਹਾਗ ਨਾਲ

(ੲ) ਸਿੱਠਣੀ ਨਾਲ

(ਸ) ਘੋੜੀ ਨਾਲ

ਪ੍ਰਸ਼ਨ 3. ਮਾਂ ਆਪਣੇ ਲਾੜੇ ਪੁੱਤਰ ਨੂੰ ਕਿਹੜਾ ਸਿਹਰਾ ਬੰਨ੍ਹਣ ਲਈ ਕਹਿੰਦੀ ਹੈ?

(ੳ) ਜਿੱਤ ਦਾ

(ਅ) ਵਿਆਹ ਦਾ

(ੲ) ਸ਼ਗਨਾਂ ਦਾ

(ਸ) ਇਹਨਾਂ ਵਿੱਚੋਂ ਕੋਈ ਨਹੀਂ।

ਪ੍ਰਸ਼ਨ 4. ਸਿਹਰੇ ਦੀਆਂ ਕਿੰਨੀਆਂ ਲੜੀਆਂ ਹਨ?

(ੳ) ਦੋ

(ਅ) ਤਿੰਨ

(ੲ) ਚਾਰ

(ਸ) ਪੰਜ

ਪ੍ਰਸ਼ਨ 5. ਇਹਨਾਂ ਕਾਵਿ-ਸਤਰਾਂ ਵਿੱਚ ਕਿਹੜੀ ਜੋੜੀ ਦਾ ਜ਼ਿਕਰ ਹੈ?

(ੳ) ਪੁੱਤਰਾਂ ਦੀ

(ਅ) ਧੀਆਂ ਦੀ

(ੲ) ਭਰਾਵਾਂ ਦੀ

(ਸ) ਭੈਣਾਂ ਦੀ

ਪ੍ਰਸ਼ਨ 6. ਇਹ ਕਾਵਿ-ਸਤਰਾਂ ਕਿਸ ਕਵਿਤਾ/ਲੋਕ-ਗੀਤ ਵਿੱਚੋਂ ਹਨ?

(ੳ) ‘ਮੱਥੇ ‘ਤੇ ਚਮਕਣ ਵਾਲ’ ਵਿੱਚੋਂ

(ਅ) ‘ਨਿੱਕੀ-ਨਿੱਕੀ ਬੂੰਦੀ’ ਵਿੱਚੋਂ

(ੲ) ‘ਹਰਿਆ ਨਾ ਮਾਲਣ’ ਵਿੱਚੋਂ

(ਸ) ‘ਮੈਂ ਬਲਿਹਾਰੀ ਵੇ ਮਾਂ ਦਿਆ ਸੂਰਜਣਾਂ’ ਵਿੱਚੋਂ