ਆਪਣੇ ਨਾਲ ਇਹ ਮੁਲਾਕਾਤ………


  • ਇਸ ਗੱਲ ਦੀ ਪਰਵਾਹ ਨਾ ਕਰੋ ਕਿ ਦੂਸਰੇ ਕੀ ਸੋਚਦੇ ਹਨ। ਆਪਣੇ ਦਿਲ ਦੀ ਗੱਲ ਸੁਣੋ ਅਤੇ ਅੱਗੇ ਵਧੋ।
  • ਚੰਗੇ ਲੋਕ ਦੂਜਿਆਂ ਵਿਚ ਚੰਗਾ ਦੇਖਦੇ ਹਨ ਅਤੇ ਦੂਜਿਆਂ ਨੂੰ ਵੀ ਸਭ ਤੋਂ ਵਧੀਆ ਬਣਾਉਣ ਵਿਚ ਮਦਦ ਕਰਦੇ ਹਨ।
  • ਇੱਕ ਆਦਤ ਨੂੰ ਬਦਲਣ ਦੀ ਸਫਲਤਾ ਤੋਂ ਬਾਅਦ, ਅਗਲੀ ਨੂੰ ਚੁਣਨਾ ਅਤੇ ਬਦਲਣਾ ਆਤਮ-ਵਿਸ਼ਵਾਸ ਦੇ ਦਰਵਾਜ਼ੇ ਬੰਦ ਨਹੀਂ ਹੋਣ ਦੇਵੇਗਾ। ਆਪਣੇ ਨਾਲ ਇਹ ਮੁਲਾਕਾਤਾਂ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਣਗੀਆਂ।
  • ਫੁੱਲ ਫੁੱਲ ਹੁੰਦਾ ਹੈ, ਖੁਸ਼ਬੂ ਹੈ ਜਾਂ ਨਹੀਂ, ਪਰ ਖੁਸ਼ਬੂ ਸਭ ਦੇ ਦਿਲਾਂ ਵਿੱਚ ਫਰਕ ਪਾਉਂਦੀ ਹੈ। ਇਸੇ ਤਰ੍ਹਾਂ ਮਨੁੱਖ ਨਿਮਰਤਾ ਨਾਲ ਜਾਂ ਉਸ ਤੋਂ ਬਿਨਾਂ ਵੀ ਮਨੁੱਖ ਹੀ ਹੁੰਦਾ ਹੈ, ਪਰ ਲੋਕ ਉਸ ਦੀ ਨਿਮਰਤਾ ਕਾਰਨ ਉਸ ਨੂੰ ਪਸੰਦ ਕਰਦੇ ਹਨ।
  • ਕਦੇ ਵੀ ਉਮੀਦ ਨਾ ਛੱਡੋ। ਤੂਫ਼ਾਨ ਸਾਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਸਥਾਈ ਨਹੀਂ ਹੁੰਦੇ।
  • ਜੇ ਤੁਸੀਂ ਜ਼ਿੰਦਗੀ ਵਿਚ ਸਫਲ ਹੋਣਾ ਚਾਹੁੰਦੇ ਹੋ, ਤਾਂ ਸਫਲ ਆਦਮੀ ਦੇ ਨਾਲ-ਨਾਲ ਅਸਫਲ ਆਦਮੀ ਦੀ ਕਹਾਣੀ ਵੀ ਪੜ੍ਹੋ।