ਆਜੀਵਕ


ਪ੍ਰਸ਼ਨ. ਅਜੀਵਿਕਾਂ ਦੇ ਵਿਸ਼ੇ ਵਿਚ ਤੁਸੀਂ ਕੀ ਜਾਣਦੇ ਹੋ? ਉੱਤਰ ਸੰਖੇਪ ਵਿਚ ਦਿਓ।

ਉੱਤਰ : ਅਜੀਵਿਕਾਂ ਦਾ ਸੰਬੰਧ ਛੇਵੀਂ ਸਦੀ ਈਸਵੀ ਪੂਰਵ ਦੇ ਇਕ ਧਾਰਮਿਕ ਅੰਦੋਲਨ ਨਾਲ ਸੀ। ਇਸ ਲਹਿਰ ਨੂੰ ਚਲਾਉਣ ਵਾਲਾ ਗੋਸ਼ਾਲ ਮਸਕ੍ਰੀਪੁੱਤਰ ਇਕ ਸੰਨਿਆਸੀ ਸੀ। ਉਸ ਦਾ ਵਿਚਾਰ ਸੀ ਕਿ ਪਹਿਲਾਂ ਨਿਰਧਾਰਤ ਕਰਮ ਅਨੁਸਾਰ ਆਤਮਾ ਦਾ ਅੱਡ-ਅੱਡ ਜੂਨਾਂ ਵਿਚ ਜਨਮ ਲੈਣਾ ਜ਼ਰੂਰੀ ਹੈ। ਇਸ ਲਈ ਇਸ ਨੂੰ ਯੱਗਾਂ ਜਾਂ ਬਲੀਆਂ ਦੁਆਰਾ ਟਾਲਿਆ ਨਹੀਂ ਜਾ ਸਕਦਾ।

ਚੰਗੇ ਕਰਮਾਂ ਨਾਲ ਵੀ ਇਸ ਚੱਕਰ ਨੂੰ ਬਦਲਿਆ ਨਹੀਂ ਜਾ ਸਕਦਾ। ਉਸ ਦੇ ਅਨੁਆਈ ਅਜੀਵਕ ਅਖਵਾਉਂਦੇ ਸਨ। ਅਜੀਵਕ ਦਾ ਅਰਥ ਹੈ ਜੀਵਨ ਵਿਚ ਖਾਸ ਨਿਯਮਾਂ ਦਾ ਪਾਲਨ ਕਰਨ ਵਾਲਾ।

ਮੌਰੀਆ ਕਾਲ ਵਿਚ ਅਜੀਵਕਾਂ ਦਾ ਪ੍ਰਭਾਵ ਬਹੁਤ ਵਿਕਸਿਤ ਹੋਇਆ ਸੀ। ਅਸ਼ੋਕ ਤੇ ਉਸ ਦੇ ਉਤਰਾਧਿਕਾਰੀਆਂ ਨੇ ਅਜੀਵਕਾਂ ਨੂੰ ਸਰਕਾਰੀ ਸ਼ਰਨ ਦਿੱਤੀ ਹੋਈ ਸੀ। ਪਿੱਛੋਂ ਉਹ ਲੋਕ ਉੱਤਰੀ ਭਾਰਤ ਨੂੰ ਛੱਡ ਕੇ ਦੱਖਣ ਵਿਚ ਚਲੇ ਗਏ ਸਨ। ਹੌਲੀ-ਹੌਲੀ ਇਹਨਾਂ ਦਾ ਵਿਕਾਸ ਹੁੰਦਾ ਗਿਆ।

ਪੰਜਵੀਂ ਸਦੀ ਵਿਚ ਕਾਂਚੀ ਅਜੀਵਕਾਂ ਦਾ ਮੁੱਖ ਕੇਂਦਰ ਸੀ, ਜਿਥੇ ਉਹਨਾਂ ਨੂੰ ਗਿਆਨ ਵਿਦਿਆ ਦਿੱਤੀ ਜਾਂਦੀ ਸੀ। ਮੈਸੂਰ ਵਿਚ ਤਾਂ ਨੌਵੀਂ ਸਦੀ ਤਕ ਇਹਨਾਂ ਦਾ ਵਰਣਨ ਆਉਂਦਾ ਹੈ। ਅਜੀਵਕ-ਭਿਕਸ਼ੂਆਂ ਵਾਲਾ ਜੀਵਨ ਬਤੀਤ ਕਰਦੇ ਸਨ।


प्रश्न. आप आजीवकों के बारे में क्या जानते हैं?  संक्षेप में उत्तर दें।

उत्तर: आजीवक छठी शताब्दी ईसा पूर्व के एक धार्मिक आंदोलन से जुड़े थे। इस आंदोलन का नेतृत्व करने वाले घोषाल मस्करीपुत्र एक तपस्वी थे। उनका मत था कि आत्मा के लिए पूर्व निर्धारित कर्म के अनुसार अलग-अलग योनियों में जन्म लेना आवश्यक है। इसलिए इसे यज्ञ या बलि से टाला नहीं जा सकता।

अच्छे कर्म से भी इस चक्र को बदला नहीं जा सकता। उनके अनुयायियों को आजीवक कहा जाता था। आजीवक का अर्थ है जीवन में कुछ नियमों का पालन करने वाला।

मौर्य काल में आजीवकों का प्रभाव अत्यधिक विकसित हुआ। अशोक और उसके उत्तराधिकारियों ने आजीवकों को सरकारी आश्रय दिया था। बाद में वे लोग उत्तर भारत छोड़कर दक्षिण चले गये। धीरे-धीरे इनका विकास हुआ।

पाँचवीं शताब्दी में कांची आजीवकों का मुख्य केन्द्र था, जहाँ उन्हें ज्ञान दिया जाता था। मैसूर में इनका वर्णन नौवीं शताब्दी तक मिलता है।  आजीवक-भिक्षुओं जैसा जीवन व्यतीत करते थे।


Question. What do you know about livelihoods? Answer briefly.

Answer: Ajivikas were associated with a religious movement of the sixth century BC. Ghoshal Maskariputra, who led this movement, was an ascetic. His opinion was that the soul must take birth in different species according to its predetermined karma. Therefore it cannot be avoided by yagya or sacrifice.

This cycle cannot be changed even by good deeds. His followers were called Ajivakas. Aajivaka means one who follows certain rules in life.

The influence of Ajivakas developed greatly during the Maurya period.  Ashoka and his successors gave government patronage to the Ajivakas. Later they left North India and went to the South. They developed gradually.

In the fifth century, Kanchi was the main center of Ajivakas, where they were imparted knowledge. Their description in Mysore dates back to the ninth century. Ajivakas lived the life of monks.