CBSEEducationHistoryHistory of Punjabਅਨੁਵਾਦ (Translation)

‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’


ਪ੍ਰਸ਼ਨ. ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’ ਸਿੱਖ ਜੀਵਨ ਜਾਚ ਦਾ ਆਧਾਰ ਹੈ। ਵਰਣਨ ਕਰੋ।

ਉੱਤਰ : ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’ ਸਿੱਖ ਧਰਮ ਦੇ ਬੁਨਿਆਦੀ ਸਿਧਾਂਤ ਹਨ।

1. ਨਾਮ ਜਪੋ : ਸਿੱਖ ਪੰਥ ਵਿੱਚ ਨਾਮ ਜਪਣ ਜਾਂ ਸਿਮਰਨ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ। ਗੁਰਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ ਕਿ ਨਾਮ ਸਿਮਰਨ ਨਾਲ ਜਿੱਥੇ ਮਨ ਦੇ ਵਿਕਾਰ ਦੂਰ ਹੁੰਦੇ ਹਨ ਉੱਥੇ ਇਹ ਨਿਰਮਲ ਹੋ ਜਾਂਦਾ ਹੈ। ਇਸ ਕਾਰਨ ਮਨੁੱਖ ਦੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਨਾਮ ਸਿਮਰਨ ਨਾਲ ਮਨੁੱਖ ਦੇ ਸਾਰੇ ਕਾਰਜ ਸਹਿਜ ਸੁਭਾਵਿਕ ਹੀ ਹੁੰਦੇ ਚਲੇ ਜਾਂਦੇ ਹਨ ਕਿਉਂਕਿ ਅਕਾਲ ਪੁਰਖ ਆਪ ਉਸ ਦੇ ਸਾਰੇ ਕੰਮਾਂ ਵਿੱਚ ਸਹਾਇਕ ਹੁੰਦਾ ਹੈ। ਨਾਮ ਤੋਂ ਬਿਨਾਂ ਮਨੁੱਖ ਦਾ ਇਸ ਸੰਸਾਰ ਵਿੱਚ ਆਉਣਾ ਵਿਅਰਥ ਹੈ।

2. ਕਿਰਤ ਕਰੋ : ਕਿਰਤ ਤੋਂ ਭਾਵ ਹੈ ਹੱਕ ਦੀ ਕਮਾਈ ਕਰਨਾ। ਕਿਰਤ ਕਰਨਾ ਅਤਿ ਜ਼ਰੂਰੀ ਹੈ। ਇਹ ਪਰਮਾਤਮਾ ਦਾ ਹੁਕਮ ਹੈ। ਅਸੀਂ ਰੋਜ਼ਾਨਾ ਵੇਖਦੇ ਹਾਂ ਕਿ ਸੰਸਾਰ ਦਾ ਹਰ ਜੀਵ-ਜੰਤੂ ਕਿਰਤ ਕਰ ਕੇ ਆਪਣਾ ਪੇਟ ਪਾਲ ਰਿਹਾ ਹੈ। ਮਨੁੱਖ ਲਈ ਕਿਰਤ ਕਰਨੀ ਸਭ ਤੋਂ ਵਧੇਰੇ ਜ਼ਰੂਰੀ ਹੈ ਕਿਉਂ ਜੋ ਉਹ ਸਾਰੇ ਜੀਵਾਂ ਦਾ ਸਰਦਾਰ ਹੈ। ਜੋ ਵਿਅਕਤੀ ਕਿਰਤ ਨਹੀਂ ਕਰਦਾ ਉਹ ਆਪਣੇ ਸਰੀਰ ਨੂੰ ਰਿਸ਼ਟ-ਪੁਸ਼ਟ ਨਹੀਂ ਰੱਖ ਸਕਦਾ। ਅਜਿਹਾ ਵਿਅਕਤੀ ਅਸਲ ਵਿੱਚ ਉਸ ਪਰਮਾਤਮਾ ਦੇ ਖਿਲਾਫ਼ ਗੁਨਾਹ ਕਰਦਾ ਹੈ ।

3. ਵੰਡ ਛਕੋ : ਸਿੱਖ ਧਰਮ ਵਿੱਚ ਵੰਡ ਛਕਣ ਦੇ ਸਿਧਾਂਤ ਨੂੰ ਕਾਫ਼ੀ ਮਹੱਤਵ ਦਿੱਤਾ ਗਿਆ ਹੈ। ਵੰਡ ਛਕਣ ਤੋਂ ਭਾਵ ਹੈ ਲੋੜਵੰਦਾਂ ਨੂੰ ਵੰਡਣਾ। ਸਿੱਖ ਧਰਮ ਖਾ ਕੇ ਪਿੱਛੋਂ ਵੰਡਣ ਦੀ ਨਹੀਂ, ਸਗੋਂ ਵੰਡ ਕੇ ਪਿੱਛੋਂ ਖਾਣ ਦੀ ਸਿੱਖਿਆ ਦਿੰਦਾ ਹੈ। ਇਸ ਵਿਚ ਦੂਸਰਿਆਂ ਨੂੰ ਵੀ ਆਪਣਾ ਭਰਾ-ਭੈਣ ਸਮਝਣ ਅਤੇ ਉਨ੍ਹਾਂ ਨੂੰ ਪਹਿਲਾਂ ਵੰਡਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ :

ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥

ਦਾਨ ਦੇਣਾ ਜਾਂ ਵੰਡ ਕੇ ਖਾਣਾ ਉਹੀ ਯੋਗ ਤੇ ਸਫਲ ਹੈ ਜੋ ਮਿਹਨਤ ਦੀ ਕਮਾਈ ਕਰ ਕੇ ਦਿੱਤਾ ਜਾਵੇ। ਸਿੱਖ ਧਰਮ ਵਿਚ ਦਸਵੰਧ ਦੇਣ ਦਾ ਹੁਕਮ ਹੈ। ਇਸ ਦਾ ਭਾਵ ਇਹ ਹੈ ਕਿ ਆਪਣੀ ਕਮਾਈ ਦਾ ਦਸਵਾਂ ਹਿੱਸਾ ਲੋਕ ਭਲਾਈ ਦੇ ਕੰਮਾਂ ‘ਤੇ ਖ਼ਰਚ ਕਰਨਾ।


प्रश्न. ‘नाम जपो, किरत करो और बांट कर खाओ’ सिख जीवन का आधार है। वर्णन कीजए।

उत्तर: ‘नाम जपो, किरत करो और बांट कर खाओ’ सिख धर्म के मूल सिद्धांत हैं।

1. नाम जप : सिख पंथ में नाम जप या ध्यान का विशेष महत्व है। गुरबाणी में बार-बार बताया गया है कि नाम सिमरन का जाप करने से जहां मन के विकार दूर हो जाते हैं, वहीं मन पवित्र हो जाता है। इससे मनुष्य के सभी कष्ट नष्ट हो जाते हैं। नाम का ध्यान करने से व्यक्ति के सभी कार्य स्वाभाविक हो जाते हैं क्योंकि शाश्वत स्वयं उसके सभी कार्यों में उसकी सहायता करता है। बिना नाम के मनुष्य का इस संसार में आना व्यर्थ है।

2. किरत करो : किरत करो का अर्थ है हक की कमाई करना। काम करना बहुत जरूरी है। यह भगवान का हुक्म है। हम हर दिन देखते हैं कि दुनिया का हर जानवर अपना पेट भरने के लिए कड़ी मेहनत कर रहा है। मनुष्य के लिए कर्म करना सबसे महत्वपूर्ण है क्योंकि वह सभी प्राणियों का सरदार है। जो व्यक्ति परिश्रम नहीं करता वह अपने शरीर को स्वस्थ नहीं रख सकता। ऐसा व्यक्ति वास्तव में उस ईश्वर के विरुद्ध पाप करता है।

3. बांट कर खाओ : सिख धर्म में बांट कर खाने के सिद्धांत को काफी महत्व दिया गया है। बाँटना का अर्थ है जरूरतमंदों को बाँटना। सिख धर्म खाने के बाद बांटना नहीं बल्कि बांटकर बाद में खाना सिखाता है। इसमें दूसरों को भी अपना भाई-बहन समझने और उनके बीच पहले साझा करने के लिए प्रेरित किया गया है। गुरु नानक देव जी कहते हैं:

ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥

घालि खाइ किछु हथहु देई।।
नानक राह पछानहि सेई।।

दान देना या बांट कर खाना तभी सार्थक और सफल होता है जब यह कड़ी मेहनत के बाद दिया गया हो। सिख धर्म में दसवंद देने का हुक्म है। इसका मतलब है अपनी कमाई का दसवां हिस्सा लोक कल्याण कार्यों पर खर्च करना।


Question. ‘Remembering the Divine Name, Doing honest labour, and Sharing with the Needy’ are the basis of the Sikh way of life. Discuss.

Answer: ‘Remembering the Divine Name, Doing honest labour, and Sharing with the Needy’ are the basic principles of Sikhism.

1. Remembering the Divine Name: Name chanting or meditation has special importance in Sikhism. It has been repeatedly stated in Gurbani that by chanting Naam Simran, mental disorders are removed and the mind becomes pure. By this, all the sufferings of man are destroyed. By meditating on the Name, all the actions of a person become natural because the Eternal Himself helps him in all his actions. It is useless for a man to come into this world without a name.

2. Do honest labour: Kirat Karo means earning one’s right. It is very important to work. This is God’s order. Every day we see that every creature in the world is working hard to fill its stomach. It is most important for man to perform duty because he is the leader of all living beings. A person who does not work hard cannot keep his body healthy. Such a person sins against that God.

3. Sharing with the needy: In Sikhism, the principle of eating by sharing has been given great importance. To share means to share with the needy. Sikhism teaches not to share after eating but to share and eat later. In this, others have also been inspired to consider themselves as brothers and sisters and to share among them first. Guru Nanak Dev Ji says:

ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥

Donating or sharing food is meaningful and successful only when it is given after hard work. There is an order to give Dasvand in Sikhism. This means spending one-tenth of one’s income on public welfare works.