ਅੰਮ੍ਰਿਤਸਰ ਦੀ ਸੰਧੀ
ਪ੍ਰਸ਼ਨ. ਅੰਮ੍ਰਿਤਸਰ ਦੀ ਸੰਧੀ ਦੀਆਂ ਪਰਿਸਥਿਤੀਆਂ ਦਾ ਅਧਿਐਨ ਕਰੋ।
Question. Study the circumstances leading to the Treaty of Amritsar.
ਉੱਤਰ : ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਰਿਆਸਤਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ।
ਇਸ ਉਦੇਸ਼ ਨਾਲ ਉਨ੍ਹਾਂ ਨੇ 1806 ਈ. ਤੇ 1807 ਈ. ਵਿੱਚ ਦੋ ਵਾਰ ਮਾਲਵਾ ਦੇ ਪ੍ਰਦੇਸ਼ਾਂ ‘ਤੇ ਹਮਲੇ ਕੀਤੇ।
ਉਨ੍ਹਾਂ ਨੇ ਕਈ ਖੇਤਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਕਈ ਸ਼ਾਸਕਾਂ ਤੋਂ ਨਜ਼ਰਾਨਾ ਵਸੂਲ ਕੀਤਾ। ਇਨ੍ਹਾਂ ਹਮਲਿਆਂ ਤੋਂ ਘਬਰਾ ਕੇ ਮਾਲਵਾ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਿਯੋਗ ਦੀ ਮੰਗ ਕੀਤੀ, ਕਿਉਂਕਿ ਇਸ ਸਮੇਂ ਨੈਪੋਲੀਅਨ ਦਾ ਭਾਰਤ ਉੱਤੇ ਹਮਲਾ ਕਰਨ ਦਾ ਖ਼ਤਰਾ ਵੱਧ ਗਿਆ ਸੀ।
ਇਸ ਲਈ ਅੰਗਰੇਜ਼ ਮਾਲਵਾ ਦੇ ਸਰਦਾਰਾਂ ਨੂੰ ਸਹਿਯੋਗ ਦੇਣ ਦੀ ਬਜਾਏ ਰਣਜੀਤ ਸਿੰਘ ਨਾਲ ਸੰਧੀ ਕਰਨਾ ਚਾਹੁੰਦੇ ਸਨ।
ਪਰ ਸਤੰਬਰ, 1808 ਈ. ਵਿੱਚ ਰਣਜੀਤ ਸਿੰਘ ਅਤੇ ਚਾਰਲਸ ਮੈਟਕਾਫ਼ ਵਿਚਕਾਰ ਹੋਈ ਗੱਲਬਾਤ ਅਸਫਲ ਰਹੀ।
ਰਣਜੀਤ ਸਿੰਘ ਨੇ ਦਸੰਬਰ, 1808 ਈ. ਵਿੱਚ ਮਾਲਵਾ ‘ਤੇ ਤੀਸਰੀ ਵਾਰ ਹਮਲਾ ਕਰਕੇ ਕੁਝ ਖੇਤਰਾਂ ਨੂੰ ਆਪਣੇ ਅਧੀਨ ਕਰ ਲਿਆ।
ਇਸ ਸਮੇਂ ਨੈਪੋਲੀਅਨ ਦੇ ਭਾਰਤ ਉੱਤੇ ਹਮਲੇ ਦਾ ਖ਼ਤਰਾ ਦੂਰ ਹੋ ਗਿਆ। ਹੁਣ ਅੰਗਰੇਜ਼ਾਂ ਨੇ ਰਣਜੀਤ ਸਿੰਘ ਤੋਂ ਆਪਣੀਆਂ ਸ਼ਰਤਾਂ ਮਨਵਾਉਣ ਲਈ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।
ਸਿੱਟੇ ਵਜੋਂ 25 ਅਪਰੈਲ, 1809 ਈ. ਨੂੰ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ‘ਤੇ ਦਸਤਖ਼ਤ ਹੋਏ।