ਅੰਗ-ਸੰਗ : ਇੱਕ ਸਤਰ ਵਿੱਚ ਉੱਤਰ


ਅੰਗ-ਸੰਗ : ਇੱਕ ਦੋ ਸ਼ਬਦਾਂ ਵਿੱਚ ਉੱਤਰ


ਪ੍ਰਸ਼ਨ 1. ਤੁਹਾਡੀ ਪਾਠ-ਪੁਸਤਕ ਵਿੱਚ ਵਰਿਆਮ ਸਿੰਘ ਸੰਧੂ ਦੀ ਕਿਹੜੀ ਕਹਾਣੀ ਦਰਜ ਹੈ?

ਉੱਤਰ : ਅੰਗ-ਸੰਗ।

ਪ੍ਰਸ਼ਨ 2. ਤੁਹਾਡੀ ਪਾਠ-ਪੁਸਤਕ ਵਿੱਚ ਦਰਜ ਕਹਾਣੀ ਅੰਗ-ਸੰਗ ਦਾ ਲੇਖਕ ਕੌਣ ਹੈ?

ਉੱਤਰ : ਵਰਿਆਮ ਸਿੰਘ ਸੰਧੂ।

ਪ੍ਰਸ਼ਨ 3. ਅੰਗ-ਸੰਗ ਦਾ ਕੀ ਅਰਥ ਹੈ?

ਉੱਤਰ : ਨਾਲ/ਕੋਲ

ਪ੍ਰਸ਼ਨ 4. ਕਿਸ ਬਾਰੇ ਘਰ ਵਾਲਿਆਂ ਨੂੰ ਲੱਗਦਾ ਸੀ ਕਿ ਉਹ ਗਿਆ ਨਹੀਂ ਸਗੋਂ ਉਹਨਾਂ ਦੇ ਅੰਗ-ਸੰਗ ਹੀ ਹੈ?

ਉੱਤਰ : ਕਰਤਾਰ ਸਿੰਘ ਬਾਰੇ।

ਪ੍ਰਸ਼ਨ 5. ਕਰਤਾਰ ਸਿੰਘ ਦੇ ਵੱਡੇ ਮੁੰਡੇ ਦਾ ਕੀ ਨਾਂ ਸੀ?

ਉੱਤਰ : ਅਮਰੀਕ ਸਿੰਘ।

ਪ੍ਰਸ਼ਨ 6. ਅਮਰੀਕ ਸਿੰਘ ਕੀ ਕੰਮ ਕਰਦਾ ਸੀ?

ਉੱਤਰ : ਅਮਰੀਕ ਸਿੰਘ ਸਰਕਾਰੀ ਮੁਲਾਜ਼ਮ ਸੀ।

ਪ੍ਰਸ਼ਨ 7. ਕਰਤਾਰ ਸਿੰਘ ਦੇ ਛੋਟੇ ਮੁੰਡੇ ਦਾ ਕੀ ਨਾਂ ਸੀ?

ਉੱਤਰ : ਮਹਿੰਦਰ।

ਪ੍ਰਸ਼ਨ 8. ਕਰਤਾਰ ਸਿੰਘ ਨੂੰ ਘਰੜ-ਘਰੜ ਸਾਹ ਆਉਣ ਕਰਕੇ ਕਿਸ ਨੂੰ ਬੁਲਾਇਆ ਗਿਆ?

ਉੱਤਰ : ਪਿੰਡ ਦੇ ਡਾਕਟਰ ਨੂੰ।

ਪ੍ਰਸ਼ਨ 9. ਪਿੰਡ ਦੇ ਡਾਕਟਰ ਵੱਲੋਂ ਜਵਾਬ ਦੇਣ ‘ਤੇ ਕਰਤਾਰ ਸਿੰਘ ਨੂੰ ਕਿੱਥੇ ਲੈ ਕੇ ਗਏ?

ਉੱਤਰ : ਸ਼ਹਿਰ ਦੇ ਹਸਪਤਾਲ।

ਪ੍ਰਸ਼ਨ 10. ਕਰਤਾਰ ਸਿੰਘ ਦੇ ਬਿਮਾਰ ਹੋਣ ‘ਤੇ ਅਮਰੀਕ ਨੂੰ ਕੋਣ ਲੈਣ ਗਿਆ ਸੀ?

ਉੱਤਰ : ਮਹਿੰਦਰ।

ਪ੍ਰਸ਼ਨ 11. ਕੌਣ ਚੀਕਾਂ ਮਾਰਦੀ ਪਿਤਾ ਦੀ ਲਾਸ਼ ‘ਤੇ ਆ ਡਿੱਗੀ?

ਉੱਤਰ : ਕਰਤਾਰ ਸਿੰਘ ਦੀ ਵੱਡੀ ਕੁੜੀ ਬੰਸੋ।

ਪ੍ਰਸ਼ਨ 12. ਕਿਸ ਨੂੰ ਉਹਦੇ ਵੈਲ (ਨਸ਼ੇ) ਲੈ ਬੈਠੇ ਸਨ? 

ਉੱਤਰ : ਕਰਤਾਰ ਸਿੰਘ ਨੂੰ।

ਪ੍ਰਸ਼ਨ 13. ਕਰਤਾਰ ਸਿੰਘ ਦੀ ਮੌਤ ਕਿਉਂ ਹੋਈ?

ਉੱਤਰ : ਨਸ਼ਿਆਂ ਕਾਰਨ।

ਪ੍ਰਸ਼ਨ 14. ਕਰਤਾਰ ਸਿੰਘ ਦੀ ਮੌਤ ਤੋਂ ਅੱਠ ਦਿਨ ਪਿੱਛੋਂ ਉਹਨਾਂ ਦੇ ਪਿੰਡ ਕੌਣ ਅਮਲੇ ਸਮੇਤ ਜੀਪ ‘ਤੇ ਆਇਆ ਸੀ?

ਉੱਤਰ : ਸੁਸਾਇਟੀ ਦਾ ਇਨਸਪੈੱਕਟਰ।

ਪ੍ਰਸ਼ਨ 15. ਕਰਤਾਰ ਸਿੰਘ ਨੇ ਕਿਸ ਲਈ ਕਰਜ਼ਾ ਲਿਆ ਸੀ?

ਉੱਤਰ : ਖਾਦ ਲਈ।

ਪ੍ਰਸ਼ਨ 16. ‘ਜ਼ੁੰਮੇਵਾਰੀ’ ਅਤੇ ਫ਼ਰਜ਼ ਦੇ ਅਨੁਭਵ ਨੇ ਅਮਰੀਕ ਨੂੰ ਕਿਸ ਤਰ੍ਹਾਂ ਵਲ ਪਾ ਲਿਆ ਸੀ?

ਉੱਤਰ : ਨਾਗ ਵਾਂਗ।

ਪ੍ਰਸ਼ਨ 17. ਯਕਮੁਸ਼ਤ ਦਾ ਕੀ ਅਰਥ ਹੈ?

ਉੱਤਰ : ਇੱਕੋ ਵਾਰ/ਇੱਕ ਕਿਸ਼ਤ ਵਿੱਚ।

ਪ੍ਰਸ਼ਨ 18. ਕਿਸ ਦਾ ਵਾਹੀ ਵੱਲ ਬਹੁਤਾ ਧਿਆਨ ਨਹੀਂ ਸੀ?

ਉੱਤਰ : ਮਹਿੰਦਰ ਦਾ।

ਪ੍ਰਸ਼ਨ 19. ਮਹਿੰਦਰ ਕਿਸ ਦੇ ਕੋਠੇ ‘ਤੇ ਉੱਡਦੇ ਕਬੂਤਰਾਂ ਨੂੰ ਅਸਮਾਨ ‘ਤੇ ਨਜ਼ਰਾਂ ਗੱਡੀ ਵੇਖਦਾ ਰਹਿੰਦਾ ਸੀ?

ਉੱਤਰ : ਹਜ਼ਾਰੀ ਟੁੰਡੇ ਦੇ ਕੋਠੇ ‘ਤੇ।

ਪ੍ਰਸ਼ਨ 20. ਕਿਸ ਤੋਂ ਛੋਟੀ ਕੁੜੀ ਸੱਤਵੀਂ ਵਿੱਚ ਪੜ੍ਹਦੀ ਸੀ?

ਉੱਤਰ : ਮਹਿੰਦਰ ਤੋਂ।

ਪ੍ਰਸ਼ਨ 21. ਕਰਤਾਰ ਸਿੰਘ ਕਿੰਨੀਆਂ ਕੁੜੀਆਂ ਆਪਣੇ ਹੱਥੀਂ ਵਿਆਹ ਗਿਆ ਸੀ?

ਉੱਤਰ : ਦੋ।

ਪ੍ਰਸ਼ਨ 22. ਅਮਰੀਕ ਮਹੀਨੇ ਪਿੱਛੋਂ ਕਿੰਨੀ ਤਨਖ਼ਾਹ ਮਾਂ ਨੂੰ ਦਿੰਦਾ ਸੀ?

ਉੱਤਰ : ਅੱਧੀ।

ਪ੍ਰਸ਼ਨ 23. ਅਮਰੀਕ ਨੂੰ ਆਪਣੇ ਪਿਤਾ ਨਾਲ ਚਿੜ ਜਿਹੀ ਕਿਉਂ ਸੀ?

ਉੱਤਰ : ਸ਼ਰਾਬ ਪੀਣ ਤੇ ਅਫ਼ੀਮ ਖਾਣ ਕਾਰਨ।

ਪ੍ਰਸ਼ਨ 24. ਕਿਸ ਨੂੰ ਆਪਣਾ-ਆਪ ਵੀ ਆਪਣੇ ਪਿਤਾ ਦੀ ਮੌਤ ਦਾ ਇੱਕ ਕਾਰਨ ਲੱਗਾ?

ਉੱਤਰ : ਅਮਰੀਕ ਨੂੰ।

ਪ੍ਰਸ਼ਨ 25. ਕਿੰਨੇ ਚਿਰ ਤੋਂ ਅਮਰੀਕ ਆਪਣੇ ਪਿਤਾ ਨਾਲ ਘੁੱਟਿਆ-ਘੁੱਟਿਆ ਰਿਹਾ ਸੀ?

ਉੱਤਰ : ਕਈ ਸਾਲਾਂ ਤੋਂ।

ਪ੍ਰਸ਼ਨ 26. “ਅਸੀਂ ਤਾਂ ਜੀਅ-ਜੰਤ ਵਾਲੇ ਹੋ ਗਏ ਆਂ—ਹੁਣ ਸਾਥੋਂ ਛਾਲਾਂ ਕਿੱਥੇ ਵੱਜਦੀਆਂ-ਬੁੱਢਿਆਂ ਬੰਦਿਆਂ ਤੋਂ। ਇਹ ਸ਼ਬਦ ਕਿਸ ਨੇ ਕਹੇ?

ਉੱਤਰ : ਕਰਤਾਰ ਸਿੰਘ ਨੇ।

ਪ੍ਰਸ਼ਨ 27. “ਤੂੰ ਮਾਰਿਆ ਕਰ ਛਾਲਾਂ, ਪੁੱਤਰਾ ! ਹੁਣ ਸਾਡੀ ਥਾਂ ‘ਤੇ।” ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

ਉੱਤਰ : ਇਹ ਸ਼ਬਦ ਕਰਤਾਰ ਸਿੰਘ ਨੇ ਆਪਣੇ ਪੁੱਤਰ ਅਮਰੀਕ ਨੂੰ ਕਹੇ।

ਪ੍ਰਸ਼ਨ 28. “ਉਹ ਤੇਰਾ ਵੱਡਾ ਭਰਾ ਐ?” ਕਰਤਾਰ ਸਿੰਘ ਅਤੇ ਅਮਰੀਕ ਸਿੰਘ ਦੇਖਣ ਨੂੰ ਆਪਸ ਵਿੱਚ ਕੀ ਲੱਗਦੇ ਸਨ?

ਉੱਤਰ : ਵੱਡਾ-ਛੋਟਾ ਭਰਾ।

ਪ੍ਰਸ਼ਨ 29. “ਪੁੱਤਰਾ ! ਆਉਂਦੀਆਂ ਗੱਲਾਂ ਤੈਨੂੰ—ਤੇਰੇ ਸਿੰਗਾਂ ‘ਤੇ ਐ ਅਜੇ-ਜਦੋਂ ਸਿਰ ‘ਤੇ ਪਈ ਫਿਰ ਵੇਖੀਂ।” ਇਹ ਸ਼ਬਦ ਕਿ ਕਿਸ ਨੂੰ ਕਹੇ?

ਉੱਤਰ : ਕਿਸੇ ਬਜ਼ੁਰਗ ਨੇ ਕਰਤਾਰ ਸਿੰਘ ਨੂੰ।

ਪ੍ਰਸ਼ਨ 30. ਬਹੁਤੀ ਆਮਦਨ ਕਮਾਉਣ ਵੱਲ ਕਿਸ ਦਾ ਰੁਝਾਨ ਨਹੀਂ ਸੀ?

ਉੱਤਰ : ਕਰਤਾਰ ਸਿੰਘ ਦਾ।

ਪ੍ਰਸ਼ਨ 31. ਅਮਰੀਕ ਕਈ ਸਾਲ ਕਿਸ ਦੇ ਬੁੱਢਾ ਹੋਣ ਨੂੰ ਉਡੀਕਦਾ ਰਿਹਾ?

ਉੱਤਰ : ਆਪਣੇ ਪਿਤਾ ਦੇ।

ਪ੍ਰਸ਼ਨ 32. ਕੌਣ ਆਪਣੇ ਪਿਤਾ ਦੇ ਸਿਰ ‘ਤੇ ਐਸ਼ ਲੈਂਦਾ ਰਿਹਾ ਸੀ?

ਉੱਤਰ : ਕਰਤਾਰ ਸਿੰਘ।

ਪ੍ਰਸ਼ਨ 33. ਕਰਤਾਰ ਸਿੰਘ ਦਾ ਪਿਤਾ ਕਿਸ ਥਾਂ ਤੋਂ ਪੈਸੇ ਭੇਜਦਾ ਸੀ?

ਉੱਤਰ : ਸਿੰਘਾਪੁਰ ਤੋਂ।

ਪ੍ਰਸ਼ਨ 34. ਕੌਣ ਹਿੱਸੇ ਦੀ ਜ਼ਮੀਨ ਠੇਕੇ ‘ਤੇ ਦੇ ਛੱਡਦਾ ਸੀ ਅਤੇ ਆਪ ਪਿੰਡ ਦੀਆਂ ਢਾਣੀਆਂ ਵਿੱਚ ਫਿਰਦਾ ਰਹਿੰਦਾ ਸੀ?

ਉੱਤਰ : ਕਰਤਾਰ ਸਿੰਘ।

ਪ੍ਰਸ਼ਨ 35. ਕਿਸ ਦੇ ਹੱਥਾਂ ਵਿੱਚ ਤੇਲ ਨਾਲ ਲਿਸ਼ਕਦੀ ਸੰਮਾਂ ਵਾਲੀ ਡਾਂਗ ਹੁੰਦੀ?

ਉੱਤਰ : ਕਰਤਾਰ ਸਿੰਘ ਦੇ।

ਪ੍ਰਸ਼ਨ 36. ਕਿਸ ਨੇ ਵਧੀਆ ਸ਼ਿਕਾਰੀ ਕੁੱਤੇ ਵੀ ਰੱਖੋ ਹੋਏ ਸਨ?

ਉੱਤਰ : ਅਮਰੀਕ ਦੇ ਪਿਤਾ ਨੇ।

ਪ੍ਰਸ਼ਨ 37. ਕਿਸ ਨੇ ਹੌਲੀ-ਹੌਲੀ ਗਹਿਣੇ ਪਈ ਸਾਰੀ ਪੈਲੀ ਛਡਵਾਈ ਸੀ?

ਉੱਤਰ : ਕਰਤਾਰ ਸਿੰਘ ਦੇ ਪਿਤਾ ਨੇ।

ਪ੍ਰਸ਼ਨ 38. ਕਰਤਾਰ ਸਿੰਘ ਨੂੰ ਬਾਹਰੋਂ ਆਉਂਦਾ ਪੈਸਾ ਇਕਦਮ ਬੰਦ ਕਿਉਂ ਹੋ ਗਿਆ ਸੀ?

ਉੱਤਰ : ਪਿਤਾ ਦੀ ਮੌਤ ਕਾਰਨ।

ਪ੍ਰਸ਼ਨ 39. ਕਿਸ ਦੀ ਜੁੱਤੀ ਹਮੇਸ਼ਾ ਲਿਸ਼ਕਦੀ ਰਹਿੰਦੀ ਸੀ?

ਉੱਤਰ : ਕਰਤਾਰ ਸਿੰਘ ਦੀ।

ਪ੍ਰਸ਼ਨ 40. ਅਮਰੀਕ ਦੀ ਮਾਂ ਕਿਸ ਨੂੰ ਪਰਸ਼ਾਦੇ ਗਰਮ ਕਰ-ਕਰ ਕੇ ਖੁਆਉਂਦੀ ਸੀ?

ਉੱਤਰ : ਆਪਣੇ ਪਤੀ ਨੂੰ/ਕਰਤਾਰ ਸਿੰਘ ਨੂੰ।

ਪ੍ਰਸ਼ਨ 41. ਕੱਪੜੇ ਧੋਣ ਵਾਲੀ ਥਾਪੀ ਕਿਸ ਦੇ ਹੱਥ ਵਿੱਚ ਸੀ?

ਉੱਤਰ : ਕਰਤਾਰ ਸਿੰਘ ਦੇ।

ਪ੍ਰਸ਼ਨ 42. ਕਿਸ ਦੀਆਂ ਕੁੜੀਆਂ ਦਾ ਇਕੱਠਾ ਵਿਆਹ ਸੀ?

ਉੱਤਰ : ਅਮਰੀਕ ਦੀ ਭੂਆ ਦੀਆਂ।

ਪ੍ਰਸ਼ਨ 43. ਕਰਤਾਰ ਸਿੰਘ ਆਪਣੀ ਭੈਣ ਦੀਆਂ ਕੁੜੀਆਂ ਦੇ ਵਿਆਹ ਲਈ ਜਾਗੀਰ ਕੌਰ ਤੋਂ ਕੀ ਮੰਗ ਰਿਹਾ ਸੀ?

ਉੱਤਰ : ਟੂਮਾਂ (ਗਹਿਣੇ)।

ਪ੍ਰਸ਼ਨ 44. ਕਰਤਾਰ ਸਿੰਘ ਦੀਆਂ ਕਿੰਨੀਆਂ ਭੈਣਾਂ ਸਨ?

ਉੱਤਰ : ਇੱਕ।

ਪ੍ਰਸ਼ਨ 45. ਅਮਲ (ਨਸ਼ਾ) ਕਿਸ ਦੇ ਹੱਡਾਂ ਵਿੱਚ ਰਚ ਗਿਆ ਸੀ?

ਉੱਤਰ : ਕਰਤਾਰ ਸਿੰਘ ਦੇ।

ਪ੍ਰਸ਼ਨ 46. “ਮੈਂ ਆਵਦੇ ਪਿਉਂ ਦੀ ਜੈਦਾਦ ਖਾਂਦਾ ਉਏ!” ਇਹ ਸ਼ਬਦ ਕਿਸ ਨੇ ਕਿਸ ਨੂੰ ਕਹੋ?

ਉੱਤਰ : ਕਰਤਾਰ ਸਿੰਘ ਨੇ ਅਮਰੀਕ ਨੂੰ।

ਪ੍ਰਸ਼ਨ 47. “ਕਦੀ ਟਕਾ ਵੀ ਮੇਰੇ ਹੱਥ ‘ਤੇ ਧਰਿਆ ਈ?” ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

ਉੱਤਰ : ਕਰਤਾਰ ਸਿੰਘ ਨੇ ਅਮਰੀਕ ਨੂੰ।

ਪ੍ਰਸ਼ਨ 48. “ਇਮਾਰਤ ਹੇਠੋਂ ਜਿਵੇਂ ਵੱਡਾ ਥੰਮ੍ਹ ਖਿਸਕ ਗਿਆ ਹੋਵੇ।” ਵੱਡਾ ਥੰਮ੍ਹ ਕਿਸ ਨੂੰ ਕਿਹਾ ਗਿਆ ਹੈ?

ਉੱਤਰ : ਕਰਤਾਰ ਸਿੰਘ ਨੂੰ।

ਪ੍ਰਸ਼ਨ 49. ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜੁੰਮੇਵਾਰੀ ਕਿਸ ‘ਤੇ ਆਣ ਪਈ ਸੀ?

ਉੱਤਰ : ਅਮਰੀਕ ‘ਤੇ।

ਪ੍ਰਸ਼ਨ 50. ‘ਨਾਲੇ ਘਰ ਗੁਆਇਆ, ਨਾਲੇ ਭੜੂਆ ਅਖਵਾਇਆ।” ਇਹ ਸ਼ਬਦ ਕਿਸ ਨੇ ਕਹੇ?

ਉੱਤਰ : ਅਮਰੀਕ ਨੇ।

ਪ੍ਰਸ਼ਨ 51. ਕਰਤਾਰ ਸਿੰਘ ਅਤੇ ਜਾਗੀਰ ਕੌਰ ਦੇ ਕਿੰਨੇ ਬੱਚੇ ਸਨ?

ਉੱਤਰ : ਪੰਜ।

ਪ੍ਰਸ਼ਨ 52. ਕਰਤਾਰ ਸਿੰਘ ਦੀਆਂ ਕਿੰਨੀਆਂ ਕੁੜੀਆਂ ਸਨ ਅਤੇ ਕਿੰਨੇ ਮੁੰਡੇ?

ਉੱਤਰ : ਤਿੰਨ ਕੁੜੀਆਂ ਅਤੇ ਦੋ ਮੁੰਡੇ।

ਪ੍ਰਸ਼ਨ 53. ਵਰਿਆਮ ਸਿੰਘ ਸੰਧੂ ਦੇ ਕਿਸੇ ਇੱਕ ਕਹਾਣੀ-ਸੰਗ੍ਰਹਿ ਦਾ ਨਾਂ ਲਿਖੋ।

ਉੱਤਰ : ਚੌਥੀ ਕੂਟ।

ਪ੍ਰਸ਼ਨ 54. ਵਰਿਆਮ ਸਿੰਘ ਸੰਧੂ ਦੇ ਕਿਸ ਕਹਾਣੀ-ਸੰਗ੍ਰਹਿ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ?

ਉੱਤਰ : ਚੌਥੀ ਕੂਟ ਨੂੰ।

ਪ੍ਰਸ਼ਨ 55. ਹੇਠ ਦਿੱਤੇ ਕਹਾਣੀ-ਸੰਗ੍ਰਹਿ ਕਿਸ ਦੇ ਹਨ ? ਲੋਹੇ ਦੇ ਹੱਥ, ਅੰਗ-ਸੰਗ, ਭੱਜੀਆਂ ਬਾਹੀਂ, ਚੌਥੀ ਕੂਟ।

ਉੱਤਰ : ਵਰਿਆਮ ਸਿੰਘ ਸੰਧੂ ਦੇ।