ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਪਤਨ


ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਪਤਨ (Invasions of Ahmad Shah Abdali)


ਪ੍ਰਸ਼ਨ 1. ਅਹਿਮਦ ਸ਼ਾਹ ਅਬਦਾਲੀ ਕੌਣ ਸੀ?

ਉੱਤਰ : ਅਫ਼ਗ਼ਾਨਿਸਤਾਨ ਦਾ ਸ਼ਾਸਕ

ਪ੍ਰਸ਼ਨ 2. ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਕਿੰਨੇ ਹਮਲੇ ਕੀਤੇ?

ਉੱਤਰ : ਅੱਠ

ਪ੍ਰਸ਼ਨ 3. ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਪਹਿਲਾ ਹਮਲਾ ਕਦੋਂ ਕੀਤਾ?

ਉੱਤਰ : 1747 ਈ. ਵਿੱਚ

ਪ੍ਰਸ਼ਨ 4. ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਕਿਹੜੇ ਹਮਲੇ ਦੇ ਦੌਰਾਨ ਪੰਜਾਬ ‘ਤੇ ਕਬਜ਼ਾ ਕਰ ਲਿਆ ਸੀ?

ਉੱਤਰ : ਤੀਸਰੇ

ਪ੍ਰਸ਼ਨ 5. ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਕਬਜ਼ਾ ਕਦੋਂ ਕੀਤਾ? ਜਾਂ ਪੰਜਾਬ ਵਿੱਚ ਮੁਗ਼ਲ ਰਾਜ ਦਾ ਅੰਤ ਕਦੋਂ ਹੋਇਆ?

ਉੱਤਰ : 1752 ਈ. ਵਿੱਚ

ਪ੍ਰਸ਼ਨ 6. ਤੈਮੂਰ ਸ਼ਾਹ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ?

ਉੱਤਰ : 1757 ਈ. ਵਿੱਚ

ਪ੍ਰਸ਼ਨ 7. ਬਾਬਾ ਦੀਪ ਸਿੰਘ ਜੀ ਨੇ ਕਦੋਂ ਸ਼ਹੀਦੀ ਪ੍ਰਾਪਤ ਕੀਤੀ?

ਉੱਤਰ : 1757 ਈ. ਵਿੱਚ

ਪ੍ਰਸ਼ਨ 8. ਪਾਨੀਪਤ ਦੀ ਤੀਜੀ ਲੜਾਈ ਕਦੋਂ ਹੋਈ?

ਉੱਤਰ : 1761 ਈ. ਵਿੱਚ

ਪ੍ਰਸ਼ਨ 9. ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਨੂੰ ਕਿਸ ਨੇ ਹਰਾਇਆ ਸੀ?

ਉੱਤਰ : ਅਹਿਮਦ ਸ਼ਾਹ ਅਬਦਾਲੀ ਨੇ

ਪ੍ਰਸ਼ਨ 10. ਵੱਡਾ ਘੱਲੂਘਾਰਾ ਕਦੋਂ ਹੋਇਆ?

ਉੱਤਰ : 1762 ਈ. ਵਿੱਚ

ਪ੍ਰਸ਼ਨ 11. ਵੱਡਾ ਘੱਲੂਘਾਰਾ ਕਿੱਥੇ ਵਾਪਰਿਆ ਸੀ?

ਉੱਤਰ : ਕੁੱਪ ਵਿਖੇ

ਪ੍ਰਸ਼ਨ 12. ਸਿੱਖਾਂ ਨੇ ਸਰਹਿੰਦ ‘ਤੇ ਕਦੋਂ ਕਬਜ਼ਾ ਕਰ ਲਿਆ ਸੀ?

ਉੱਤਰ : 1764 ਈ. ਵਿੱਚ

ਪ੍ਰਸ਼ਨ 13. ਸਿੱਖਾਂ ਨੇ ਲਾਹੌਰ ‘ਤੇ ਕਦੋਂ ਕਬਜ਼ਾ ਕੀਤਾ ਸੀ?

ਉੱਤਰ : 1765 ਈ. ਵਿੱਚ ।