ਪ੍ਰਸ਼ਨ. ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ‘ਤੇ ਪਏ ਕਿਸੇ ਛੇ ਮਹੱਤਵਪੂਰਨ ਪ੍ਰਭਾਵਾਂ ਦਾ ਵਰਣਨ ਕਰੋ।
ਉੱਤਰ : ਅਹਿਮਦ ਸ਼ਾਹ ਅਬਦਾਲੀ ਨੇ 1747 ਈ. ਤੋਂ 1767 ਈ. ਤਕ ਪੰਜਾਬ ਉੱਤੇ ਅੱਠ ਵਾਰ ਹਮਲੇ ਕੀਤੇ। ਉਸ ਦੇ ਇਨ੍ਹਾਂ ਹਮਲਿਆਂ ਨੇ ਪੰਜਾਬ ਦੇ ਵਿਭਿੰਨ ਖੇਤਰਾਂ ਨੂੰ ਪ੍ਰਭਾਵਿਤ ਕੀਤਾ। ਇਨ੍ਹਾਂ ਪ੍ਰਭਾਵਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-
1. ਪੰਜਾਬ ਵਿੱਚ ਮੁਗ਼ਲ ਰਾਜ ਦਾ ਖ਼ਾਤਮਾ : ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਪੰਜਾਬ ਦੇ ਇਤਿਹਾਸ ‘ਤੇ ਪਹਿਲਾ ਮਹੱਤਵਪੂਰਨ ਪ੍ਰਭਾਵ ਇਹ ਪਿਆ ਕਿ ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਖ਼ਾਤਮਾ ਹੋ ਗਿਆ। ਮੀਰ ਮੰਨੂੰ ਪੰਜਾਬ ਵਿੱਚ ਮੁਗ਼ਲਾਂ ਦਾ ਆਖ਼ਰੀ ਸੂਬੇਦਾਰ ਸੀ। ਅਬਦਾਲੀ ਨੇ ਮੀਰ ਮੰਨੂੰ ਨੂੰ ਆਪਣੇ ਵੱਲੋਂ ਹੀ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਮੁਗ਼ਲਾਂ ਨੇ ਮੁੜ ਪੰਜਾਬ ਉੱਤੇ ਕਬਜ਼ਾ ਕਰਨ ਦਾ ਯਤਨ ਕੀਤਾ ਪਰ ਅਬਦਾਲੀ ਨੇ ਇਨ੍ਹਾਂ ਯਤਨਾਂ ਨੂੰ ਸਫਲ ਨਾ ਹੋਣ ਦਿੱਤਾ।
2. ਸਿੱਖ ਸ਼ਕਤੀ ਦਾ ਉਭਾਰ : ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ, ਪੰਜਾਬ ਵਿੱਚ ਮੁਗ਼ਲ ਅਤੇ ਮਰਾਠਾ ਸ਼ਕਤੀਆਂ ਦਾ ਅੰਤ ਹੋ ਗਿਆ। ਪੰਜਾਬ ਉੱਤੇ ਕਬਜ਼ਾ ਕਰਨ ਲਈ ਹੁਣ ਇਹ ਸੰਘਰਸ਼ ਕੇਵਲ ਦੋ ਸ਼ਕਤੀਆਂ ਅਫ਼ਗਾਨ ਅਤੇ ਸਿੱਖਾਂ ਵਿਚਾਲੇ ਰਹਿ ਗਿਆ। ਅਹਿਮਦ ਸ਼ਾਹ ਅਬਦਾਲੀ ਨੇ 1762 ਈ. ਵਿੱਚ ਵੱਡੇ ਘੱਲੂਘਾਰੇ ਵਿੱਚ ਕਈ ਹਜ਼ਾਰ ਸਿੱਖਾਂ ਨੂੰ ਸ਼ਹੀਦ ਕੀਤਾ ਪਰ ਉਨ੍ਹਾਂ ਦਾ ਹੌਂਸਲਾ ਬੁਲੰਦ ਰਿਹਾ। ਉਨ੍ਹਾਂ ਨੇ 1764 ਈ. ਵਿੱਚ ਸਰਹਿੰਦ ਅਤੇ 1765 ਈ. ਵਿੱਚ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ। ਸਿੱਖਾਂ ਨੇ ਆਪਣੇ ਸਿੱਕੇ ਚਲਾ ਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ।
3. ਪੰਜਾਬ ਦੇ ਲੋਕਾਂ ਦਾ ਬਹਾਦਰ ਹੋਣਾ : ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਪੰਜਾਬੀ ਲੋਕਾਂ ਨੂੰ ਬਹੁਤ ਬਹਾਦਰ ਅਤੇ ਨਿਡਰ ਬਣਾ ਦਿੱਤਾ ਸੀ। ਇਸ ਦਾ ਕਾਰਨ ਇਹ ਸੀ ਕਿ ਅਬਦਾਲੀ ਦੇ ਹਮਲਿਆਂ ਤੋਂ ਰੱਖਿਆ ਲਈ ਇੱਥੋਂ ਦੇ ਲੋਕਾਂ ਨੂੰ ਸ਼ਸਤਰ ਚੁੱਕਣੇ ਪਏ। ਉਨ੍ਹਾਂ ਨੇ ਅਫ਼ਗਾਨਾਂ ਨਾਲ ਹੋਏ ਯੁੱਧਾਂ ਵਿੱਚ ਬਹਾਦਰੀ ਦੀਆਂ ਸ਼ਾਨਦਾਰ ਮਿਸਾਲਾਂ ਕਾਇਮ ਕੀਤੀਆਂ।
4. ਸਿੱਖਾਂ ਅਤੇ ਮੁਸਲਮਾਨਾਂ ਦੀ ਦੁਸ਼ਮਣੀ ਵਿੱਚ ਵਾਧਾ : ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਸਿੱਖਾਂ ਅਤੇ ਮੁਸਲਮਾਨਾਂ ਵਿਚਾਲੇ ਆਪਸੀ ਦੁਸ਼ਮਣੀ ਹੋਰ ਵੱਧ ਗਈ। ਇਸ ਦਾ ਕਾਰਨ ਇਹ ਸੀ ਕਿ ਅਫ਼ਗਾਨਾਂ ਨੇ ਇਸਲਾਮ ਦੇ ਨਾਂ ‘ਤੇ ਸਿੱਖਾਂ ‘ਤੇ ਬਹੁਤ ਅੱਤਿਆਚਾਰ ਕੀਤੇ। ਦੂਜਾ, ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਨੂੰ ਢਹਿ-ਢੇਰੀ ਕਰ ਕੇ ਸਿੱਖਾਂ ਨੂੰ ਆਪਣਾ ਜਾਨੀ ਦੁਸ਼ਮਣ ਬਣਾ ਲਿਆ। ਇਸ ਤਰ੍ਹਾਂ ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਦੁਸ਼ਮਣੀ ਦਿਨੋ-ਦਿਨ ਵਧਦੀ ਚਲੀ ਗਈ।
5. ਪੰਜਾਬ ਦੀ ਆਰਥਿਕ ਬਰਬਾਦੀ : ਅਹਿਮਦ ਸ਼ਾਹ ਅਬਦਾਲੀ ਆਪਣੇ ਹਰ ਹਮਲੇ ਸਮੇਂ ਪੰਜਾਬ ਵਿੱਚੋਂ ਭਾਰੀ ਮਾਤਰਾ ਵਿੱਚ ਲੁੱਟ ਦਾ ਮਾਲ ਨਾਲ ਲੈ ਜਾਂਦਾ ਸੀ। ਅਫ਼ਗਾਨ ਸੈਨਾਵਾਂ ਕੂਚ ਕਰਦੇ ਸਮੇਂ ਖੇਤਾਂ ਨੂੰ ਬਰਬਾਦ ਕਰ ਦਿੰਦੀਆਂ ਸਨ। ਇਸ ਕਾਰਨ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ। ਪੰਜਾਬ ਵਿੱਚ ਨਿਯੁਕਤ ਭ੍ਰਿਸ਼ਟ ਕਰਮਚਾਰੀ ਵੀ ਲੋਕਾਂ ਨੂੰ ਹਰ ਪੱਖੋਂ ਲੁੱਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਸਨ। ਸਿੱਟੇ ਵਜੋਂ ਅਰਾਜਕਤਾ ਅਤੇ ਲੁੱਟਮਾਰ ਦੇ ਇਸ ਵਾਤਾਵਰਨ ਵਿੱਚ ਪੰਜਾਬ ਦੇ ਵਪਾਰ ਨੂੰ ਵੀ ਬੜਾ ਜ਼ਬਰਦਸਤ ਧੱਕਾ ਲੱਗਿਆ।
6. ਪੰਜਾਬੀਆਂ ਦਾ ਖ਼ਰਚੀਲਾ ਸੁਭਾਅ : ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਉਨ੍ਹਾਂ ਦੇ ਚਰਿੱਤਰ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ। ਕਿਉਂਕਿ ਅਬਦਾਲੀ ਆਪਣੇ ਹਮਲਿਆਂ ਦੇ ਦੌਰਾਨ ਭਾਰੀ ਲੁੱਟਮਾਰ ਕਰਦਾ ਸੀ। ਇਸ ਲਈ ਸਿੱਖਾਂ ਨੇ ਧਨ ਇਕੱਠਾ ਕਰਨ ਦੀ ਬਜਾਏ ਉਸ ਨੂੰ ਖਾਣ-ਪੀਣ ‘ਤੇ ਖ਼ਰਚਣਾ ਸ਼ੁਰੂ ਕਰ ਦਿੱਤਾ।
प्रश्न. अहमद शाह अब्दाली के आक्रमणों से पंजाब पर पड़ने वाले किन्हीं छह महत्वपूर्ण प्रभावों का वर्णन करें।
उत्तर: अहमद शाह अब्दाली ने 1747 ई. से 1767 ई. तक पंजाब पर आठ बार आक्रमण किया। उसके इन आक्रमणों से पंजाब के विभिन्न क्षेत्र प्रभावित हुए। इन प्रभावों का संक्षिप्त विवरण इस प्रकार है-
1. पंजाब में मुगल शासन का अंत: अहमद शाह अब्दाली के आक्रमणों का पंजाब के इतिहास पर पहला महत्वपूर्ण प्रभाव यह पड़ा कि पंजाब में मुगल शासन समाप्त हो गया। मीर मन्नू पंजाब में मुगलों का अंतिम सूबेदार था। अब्दाली ने अपनी ओर से मीर मन्नू को पंजाब का सूबेदार नियुक्त किया। मुगलों ने पंजाब पर दोबारा कब्ज़ा करने की कोशिश की लेकिन अब्दाली ने इन कोशिशों को सफल नहीं होने दिया।
2. सिख शक्ति का उदय: अहमद शाह अब्दाली के आक्रमणों के परिणामस्वरूप पंजाब में मुगल और मराठा शक्तियाँ समाप्त हो गईं। अब पंजाब पर कब्जे के लिए यह संघर्ष केवल दो शक्तियों, अफगानों और सिखों के बीच रह गया। 1762 ई . में वड्डे घल्लूघारे में अहमद शाह अब्दाली ने कई हजार सिखों को शहीद कर दिया, लेकिन उनका मनोबल फिर भी ऊंचा रहा। उन्होंने 1764 ई. में सरहिन्द में और 1765 ई. में लाहौर पर कब्ज़ा कर लिया। सिक्खों ने अपने सिक्के चलाकर अपनी स्वतंत्रता की घोषणा की।
3. पंजाब के लोगों की बहादुरी: अहमद शाह अब्दाली के हमलों ने पंजाब के लोगों को बहुत बहादुर और निडर बना दिया। इसका कारण यह था कि यहां के लोगों को अब्दाली के हमलों से खुद को बचाने के लिए हथियार उठाने पड़ते थे। उन्होंने अफगानों के साथ युद्धों में बहादुरी की महान मिसालें कायम कीं।
4. सिखों और मुसलमानों के बीच आपसी दुश्मनी में वृद्धि: अहमद शाह अब्दाली के हमलों के कारण सिखों और मुसलमानों के बीच आपसी दुश्मनी बढ़ गई। इसका कारण यह था कि अफ़गानों ने इस्लाम के नाम पर सिखों पर बहुत अत्याचार किये। दूसरे, अहमद शाह अब्दाली ने सिखों के सबसे पवित्र धार्मिक स्थल हरमंदिर साहिब को ध्वस्त करके सिखों को अपना जानी दुश्मन बना लिया। इस प्रकार सिक्खों और अफगानों के बीच शत्रुता दिन-ब-दिन बढ़ती गई।
5. पंजाब का आर्थिक विनाश: अहमद शाह अब्दाली अपने प्रत्येक आक्रमण के दौरान पंजाब से भारी मात्रा में लूट लेता था। अफ़ग़ान सेनाएँ मार्च करते समय खेतों को तहस-नहस कर देती थीं। इससे खेती को भारी नुकसान होता था।पंजाब में कार्यरत भ्रष्ट कर्मचारियों ने भी जनता को हर तरह से लूटने में कोई कसर नहीं छोड़ी। परिणामस्वरूप अराजकता और लूटपाट के इस माहौल में पंजाब के व्यापार को भी गहरा झटका लगा।
6. पंजाबियों का खर्चीला स्वभाव: अहमद शाह अब्दाली के आक्रमणों के परिणामस्वरूप उनके चरित्र में महत्वपूर्ण परिवर्तन आया। क्योंकि अब्दाली अपने आक्रमणों के दौरान भारी लूटपाट करता था, इसलिए, सिखों ने धन संचय करने के बजाय उसे खाने-पीने पर खर्च करना शुरू कर दिया।
Question. Describe any six important effects of the invasions of Ahmed Shah Abdali on Punjab.
Answer: Ahmed Shah Abdali attacked Punjab eight times from 1747 AD to 1767 AD., various areas of Punjab were affected by his attacks. A brief description of these effects is as follows-
1. End of Mughal rule in Punjab: The first significant impact of the invasions of Ahmed Shah Abdali on the history of Punjab was that Mughal rule ended in Punjab. Mir Mannu was the last governor of the Mughals in Punjab. Abdali, on his part, appointed Mir Mannu as the Subedar of Punjab. The Mughals tried to recapture Punjab but Abdali did not allow these attempts to succeed.
2. Rise of Sikh power: The invasions of Ahmed Shah Abdali resulted in the end of Mughal and Maratha powers in Punjab. Now the struggle for control of Punjab remained between only two powers, the Afghans and the Sikhs. In 1762 AD Ahmed Shah Abdali martyred several thousand Sikhs at Wadda Ghallughara, but their morale remained high. They captured back Sirhind in 1764 AD and Lahore in 1765 AD. The Sikhs declared their independence by minting their coins.
3. Bravery of the people of Punjab: The attacks of Ahmed Shah Abdali made the people of Punjab very brave and fearless. The reason for this was that the people here had to take up arms to protect themselves from Abdali’s attacks. They set great examples of bravery in the wars with the Afghans.
4. Increase in mutual enmity between Sikhs and Muslims: Due to the attacks of Ahmed Shah Abdali, mutual enmity between Sikhs and Muslims increased. The reason for this was that the Afghans committed many atrocities on the Sikhs in the name of Islam. Secondly, Ahmed Shah Abdali made the Sikhs his sworn enemy by destroying Harmandir Sahib, the holiest religious place of the Sikhs. Thus the enmity between the Sikhs and the Afghans increased day by day.
5. Economic destruction of Punjab: Ahmed Shah Abdali used to plunder huge amounts from Punjab during each of his invasions. Afghan armies used to destroy fields while marching. This caused huge losses to agriculture. The corrupt employees working in Punjab also left no stone unturned in looting the public in every way. As a result, in this atmosphere of anarchy and looting, the business of Punjab also suffered a severe blow.
6. The Spendthrift nature of the Punjabis: The invasions of Ahmed Shah Abdali resulted in a significant change in their character. Because Abdali carried out a huge plunder during his invasions, the Sikhs, instead of accumulating wealth, started spending it on food and drink.