ਅਹਿਮਦ ਸ਼ਾਹ ਅਬਦਾਲੀ ਦਾ ਪੰਜਾਬ ‘ਤੇ ਤੀਜਾ ਹਮਲਾ


ਪ੍ਰਸ਼ਨ. ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ‘ਤੇ ਤੀਸਰੇ ਹਮਲੇ ਬਾਰੇ ਚਾਨਣਾ ਪਾਓ।

ਉੱਤਰ : ਪੰਜਾਬ ਵਿੱਚ ਸਿੱਖਾਂ ਦੀ ਲੁੱਟਮਾਰ ਅਤੇ ਮੀਰ ਮੰਨੂੰ ਵਿਰੁੱਧ ਨਾਸਰ ਖ਼ਾਂ ਦੇ ਵਿਦਰੋਹ ਕਾਰਨ ਬਦਅਮਨੀ ਫੈਲੀ ਹੋਈ ਸੀ।

ਸਿੱਟੇ ਵਜੋਂ ਮੀਰ ਮੰਨੂੰ ਅਹਿਮਦ ਸ਼ਾਹ ਅਬਦਾਲੀ ਨੂੰ ਦਿੱਤਾ ਜਾਣ ਵਾਲਾ 14 ਲੱਖ ਰੁਪਏ ਦਾ ਸਾਲਾਨਾ ਲਗਾਨ ਨਾ ਭੇਜ ਸਕਿਆ। ਇਸ ਕਾਰਨ ਅਬਦਾਲੀ ਨੇ ਨਵੰਬਰ, 1751 ਈ. ਵਿੱਚ ਪੰਜਾਬ ਉੱਤੇ ਤੀਜੀ ਵਾਰ ਹਮਲਾ ਕਰ ਦਿੱਤਾ।

ਉਹ ਆਪਣੀਆਂ ਫ਼ੌਜਾਂ ਸਮੇਤ ਬੜੀ ਤੇਜ਼ੀ ਨਾਲ ਲਾਹੌਰ ਵੱਲ ਵੱਧ ਰਿਹਾ ਸੀ। ਜਦੋਂ ਇਸ ਹਮਲੇ ਸੰਬੰਧੀ ਲਾਹੌਰ ਦੇ ਲੋਕਾਂ ਨੂੰ ਖ਼ਬਰ ਮਿਲੀ ਤਾਂ ਉਨ੍ਹਾਂ ਵਿੱਚੋਂ ਬਹੁਤੇ ਅਬਦਾਲੀ ਦੀ ਲੁੱਟਮਾਰ ਅਤੇ ਢਾਹੇ ਜਾਣ ਵਾਲੇ ਜ਼ੁਲਮਾਂ ਤੋਂ ਬਚਣ ਲਈ ਲਾਹੌਰ ਛੱਡ ਕੇ ਨੱਸ ਗਏ।

ਲਾਹੌਰ ਪਹੁੰਚਣ ‘ਤੇ ਅਬਦਾਲੀ ਨੇ 3 ਮਹੀਨਿਆਂ ਤਕ ਭਾਰੀ ਲੁੱਟਮਾਰ ਮਚਾਈ। ਮੀਰ ਮੰਨੂੰ ਇਸ ਸਮੇਂ ਦੌਰਾਨ ਦਿੱਲੀ ਤੋਂ ਸਹਾਇਤਾ ਮਿਲਣ ਦੀ ਉਡੀਕ ਕਰਦਾ ਰਿਹਾ।

6 ਮਾਰਚ, 1752 ਈ. ਨੂੰ ਲਾਹੌਰ ਦੇ ਨੇੜੇ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂੰ ਦੀਆਂ ਫ਼ੌਜਾਂ ਵਿਚਾਲੇ ਬੜੀ ਭਿਅੰਕਰ ਲੜਾਈ ਹੋਈ। ਇਸ ਲੜਾਈ ਵਿੱਚ ਮੀਰ ਮੰਨੂੰ ਹਾਰ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਅਬਦਾਲੀ ਮੀਰ ਮੰਨੂੰ ਦੀ ਨਿਡਰਤਾ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੂੰ ਆਪਣੇ ਵੱਲੋਂ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ।


प्रश्न. अहमद शाह अब्दाली के पंजाब पर तीसरे आक्रमण पर प्रकाश डालिए।

उत्तर: सिखों की लूटपाट और मीर मन्नू के विरुद्ध नासर खान के विद्रोह के कारण पंजाब में अशांति फैली हुई थी।

परिणामस्वरूप मीर मन्नू अहमद शाह अब्दाली को 14 लाख रूपये का वार्षिक लगान नहीं भेज सका। इसके फलस्वरूप अब्दाली ने नवम्बर, 1751 ई. में. में तीसरी बार पंजाब पर आक्रमण किया।

वह अपनी सेना के साथ बहुत तेजी से लाहौर की ओर बढ़ रहा था। जब लाहौर के लोगों को इस हमले की खबर मिली तो उनमें से अधिकांश लोग अब्दाली की लूटपाट और विध्वंस से बचने के लिए लाहौर छोड़ कर चले गये।

लाहौर पहुँचकर अब्दाली ने 3 महीने तक भारी लूटपाट की। इस अवधि के दौरान, मीर मन्नू ने दिल्ली से मदद की प्रतीक्षा की।

6 मार्च, 1752 लाहौर के नजदीक अहमद शाह अब्दाली और मीर मन्नू की सेनाओं के बीच भीषण युद्ध हुआ। इस युद्ध में मीर मन्नू की हार हुई और उसे गिरफ्तार कर लिया गया।

अब्दाली मीर मन्नू की निडरता से इतना प्रभावित हुआ कि उसने उसे पंजाब का सूबेदार नियुक्त कर दिया।


Question. Throw light on Ahmed Shah Abdali’s third invasion of Punjab.

Answer: There was unrest in Punjab due to the looting of Sikhs and the rebellion of Nasar Khan against Mir Mannu.

As a result, Mir Mannu could not send an annual tribute of Rs 14 lakh to Ahmed Shah Abdali. As a result, Abdali, in November 1751 AD. Attacked Punjab for the third time.

He was moving very fast towards Lahore with his army. When the people of Lahore received news of this attack, most of them left Lahore to escape the looting and destruction of Abdali.

After reaching Lahore, Abdali looted heavily for 3 months. During this period, Mir Mannu waited for help from Delhi.

On March 6, 1752, a fierce battle took place between the forces of Ahmed Shah Abdali and Mir Mannu near Lahore. Mir Mannu was defeated in this war and was arrested.

Abdali was so impressed by Mir Mannu’s fearlessness that he appointed him the governor of Punjab.