CBSEEducationHistoryHistory of Punjabਅਨੁਵਾਦ (Translation)

ਅਹਿਮਦ ਸ਼ਾਹ ਅਬਦਾਲੀ ਦਾ ਪੰਜਾਬ ‘ਤੇ ਚੌਥਾ ਹਮਲਾ


ਪ੍ਰਸ਼ਨ. ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ‘ਤੇ ਚੌਥੇ ਹਮਲੇ ਦਾ ਵਰਣਨ ਕਰੋ।

ਉੱਤਰ : 1753 ਈ. ਵਿੱਚ ਮੀਰ ਮੰਨੂੰ ਦੀ ਮੌਤ ਤੋਂ ਬਾਅਦ ਉਸ ਦੀ ਵਿਧਵਾ ਮੁਗ਼ਲਾਨੀ ਬੇਗਮ ਪੰਜਾਬ ਦੀ ਸੂਬੇਦਾਰ ਬਣੀ। ਉਹ ਬੜੀ ਬਦਚਲਨ ਇਸਤਰੀ ਸੀ। ਇਸ ਕਾਰਨ ਸਾਰੇ ਪੰਜਾਬ ਵਿੱਚ ਬਦਅਮਨੀ ਫੈਲ ਗਈ ਸੀ।

ਨਵੇਂ ਮੁਗ਼ਲ ਬਾਦਸ਼ਾਹ ਆਲਮਗੀਰ ਦੂਜੇ ਦੇ ਆਦੇਸ਼ ‘ਤੇ ਮੁਗ਼ਲਾਨੀ ਬੇਗਮ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਅਤੇ ਅਦੀਨਾ ਬੇਗ ਨੂੰ ਪੰਜਾਬ ਦਾ ਨਵਾਂ ਸੂਬੇਦਾਰ ਨਿਯੁਕਤ ਕੀਤਾ ਗਿਆ। ਜੇਲ੍ਹ ਵਿੱਚੋਂ ਮੁਗ਼ਲਾਨੀ ਬੇਗਮ ਨੇ ਚਿੱਠੀਆਂ ਰਾਹੀਂ ਅਬਦਾਲੀ ਨੂੰ ਬੜੇ 1748 ਈ. ਮਹੱਤਵਪੂਰਨ ਰਾਜ਼ ਦੱਸੇ।

ਇਸ ਤੋਂ ਇਲਾਵਾ ਅਬਦਾਲੀ ਪੰਜਾਬ ਉੱਤੇ ਕਿਸੇ ਮੁਗ਼ਲ ਸੂਬੇਦਾਰ ਦੀ ਨਿਯੁਕਤੀ ਨੂੰ ਕਦੇ ਸਹਿਣ ਨਹੀਂ ਕਰ ਸਕਦਾ ਸੀ। ਇਨ੍ਹਾਂ ਕਾਰਨਾਂ ਕਰਕੇ ਅਬਦਾਲੀ ਨੇ ਨਵੰਬਰ, 1756 ਈ. ਵਿੱਚ ਪੰਜਾਬ ਉੱਤੇ ਚੌਥੀ ਵਾਰ ਹਮਲਾ ਹਨ ਉਸ ਤੋਂ ਕੀਤਾ। ਇਸ ਹਮਲੇ ਦੀ ਖ਼ਬਰ ਸੁਣ ਕੇ ਅਦੀਨਾ ਬੇਗ ਬਿਨਾਂ ਮੁਕਾਬਲਾ ਕੀਤੇ ਦਿੱਲੀ ਵੱਲ ਦੌੜ ਗਈ।

ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ। ਅੰਮ੍ਰਿਤਸਰ ਦੇ ਨੇੜੇ ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਹੋਈ ਇੱਕ ਘਮਸਾਣ ਦੀ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਸਿੱਖਾਂ ਨੇ ਇਸ ਸ਼ਹੀਦੀ ਦਾ ਬਦਲਾ ਲੈਣ ਦੇ ਉਦੇਸ਼ ਨਾਲ ਲਾਹੌਰ ਵਿੱਚ ਭਾਰੀ ਲੁੱਟਮਾਰ ਕੀਤੀ।


प्रश्न. अहमद शाह अब्दाली के पंजाब पर चौथे आक्रमण का वर्णन करें।

उत्तर: 1753 ई. में मीर मन्नू की मृत्यु के बाद उनकी विधवा मुगलानी बेगम पंजाब की सूबेदार बनीं। वह बहुत दुष्ट स्त्री थी। इससे पूरे पंजाब में अशांति फैल गई।

नए मुगल सम्राट आलमगीर द्वितीय के आदेश पर मुगलानी बेगम को जेल में डाल दिया गया और अदीना बेग को पंजाब का नया सूबेदार नियुक्त किया गया। मुगलानी बेगम ने 1748 ई. में जेल से अब्दाली को पत्र भेज कर कई महत्वपूर्ण रहस्य उजागर कर दिए।

इसके अलावा, अब्दाली पंजाब पर मुगल सूबेदार की नियुक्ति को कभी बर्दाश्त नहीं कर सका। इन्हीं कारणों से अब्दाली ने नवम्बर, 1756 ई. में. पंजाब पर चौथी बार आक्रमण किया। इस हमले की खबर सुनकर अदीना बेग बिना लड़े ही दिल्ली की ओर भाग गयी।

अब्दाली ने अपने पुत्र तैमूर शाह को पंजाब का सूबेदार नियुक्त किया। बाबा दीप सिंह जी अमृतसर के निकट सिखों और अफगानों के बीच हुए भीषण युद्ध में शहीद हो गये। इस शहादत का बदला लेने के उद्देश्य से सिक्खों ने लाहौर में भारी लूटपाट की।


Question. Describe the fourth invasion of Punjab by Ahmed Shah Abdali.

Answer: After the death of Mir Mannu in 1753 AD, his widow Mughalani Begum became the Subedar of Punjab. She was a very wicked woman. This spread unrest throughout Punjab.

On the orders of the new Mughal emperor Alamgir II, Mughalani Begum was imprisoned and Adina Beg was appointed the new Subedar of Punjab. Mughalani Begum revealed many important secrets by sending a letter to Abdali from jail in 1748 AD.

Furthermore, Abdali could never tolerate the appointment of a Mughal Subedar over Punjab. For these reasons, Abdali in November 1756 AD. attacked Punjab for the fourth time. Hearing the news of this attack, Adina Baig fled towards Delhi without fighting.

Abdali appointed his son Taimur Shah as the governor of Punjab. Baba Deep Singh Ji was martyred in the fierce battle between Sikhs and Afghans near Amritsar. To avenge this martyrdom, the Sikhs carried out massive looting in Lahore.