CBSEEducationHistoryHistory of Punjabਅਨੁਵਾਦ (Translation)

ਅਹਿਮਦ ਸ਼ਾਹ ਅਬਦਾਲੀ ਦਾ ਪੰਜਾਬ ਉੱਪਰ ਦੂਜਾ ਹਮਲਾ


ਪ੍ਰਸ਼ਨ. ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਉੱਪਰ ਦੂਸਰੇ ਹਮਲੇ ਦਾ ਸੰਖੇਪ ਵਰਣਨ ਕਰੋ।

ਉੱਤਰ : ਅਹਿਮਦ ਸ਼ਾਹ ਅਬਦਾਲੀ ਆਪਣੇ ਪਹਿਲੇ ਹਮਲੇ ਦੇ ਦੌਰਾਨ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ।

ਦੂਜਾ, ਉਹ ਇਸ ਗੱਲ ਤੋਂ ਵੀ ਚੰਗੀ ਤਰ੍ਹਾਂ ਜਾਣੂ ਸੀ ਕਿ ਦਿੱਲੀ ਦਾ ਨਵਾਂ ਵਜ਼ੀਰ ਸਫਦਰ ਜੰਗ ਮੀਰ ਮੰਨੂੰ ਨਾਲ ਬੜੀ ਈਰਖਾ ਕਰਦਾ ਸੀ। ਇਸ ਕਾਰਨ ਮੀਰ ਮੰਨੂੰ ਦੀ ਸਥਿਤੀ ਬੜੀ ਡਾਵਾਂਡੋਲ ਸੀ।

ਇਨ੍ਹਾਂ ਕਾਰਨਾਂ ਕਰਕੇ ਅਹਿਮਦ ਸ਼ਾਹ ਅਬਦਾਲੀ ਨੇ 1748 ਈ. ਦੇ ਅੰਤ ਵਿੱਚ ਪੰਜਾਬ ਉੱਤੇ ਦੂਜੀ ਵਾਰ ਹਮਲਾ ਕੀਤਾ। ਮੀਰ ਮੰਨੂੰ ਵੀ ਅਬਦਾਲੀ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ। ਦਿੱਲੀ ਤੋਂ ਕੋਈ ਮਦਦ ਨਾ ਮਿਲਣ ਕਰਕੇ ਮੀਰ ਮੰਨੂੰ ਨੂੰ ਆਪਣੀ ਹਾਰ ਨਿਸ਼ਚਿਤ ਵਿਖਾਈ ਦੇ ਰਹੀ ਸੀ। ਇਸ ਲਈ ਉਸ ਨੇ ਅਬਦਾਲੀ ਨਾਲ ਸੰਧੀ ਕਰ ਲਈ।

ਇਸ ਸੰਧੀ ਅਨੁਸਾਰ ਮੀਰ ਮੰਨੂੰ ਨੇ ਪੰਜਾਬ ਦੇ ਚਾਰ ਮਹੱਲਾਂ (ਜ਼ਿਲ੍ਹਿਆਂ) ਸਿਆਲਕੋਟ, ਪਸਰੂਰ, ਗੁਜਰਾਤ ਅਤੇ ਔਰੰਗਾਬਾਦ ਦਾ ਸਾਲਾਨਾ ਲਗਾਨ ਅਬਦਾਲੀ ਨੂੰ ਦੇਣਾ ਮੰਨ ਲਿਆ। ਇਨ੍ਹਾਂ ਦਾ ਸਾਲਾਨਾ ਲਗਾਨ 14 ਲੱਖ ਰੁਪਏ ਬਣਦਾ ਸੀ।

ਜਦੋਂ ਮੀਰ ਮੰਨੂੰ ਅਹਿਮਦ ਸ਼ਾਹ ਅਬਦਾਲੀ ਨਾਲ ਰੁੱਝਿਆ ਹੋਇਆ ਸੀ ਤਾਂ ਸਿੱਖਾਂ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਲਾਹੌਰ ਵਿੱਚ ਲੁੱਟਮਾਰ ਕੀਤੀ।


प्रश्न. अहमद शाह अब्दाली के पंजाब पर दूसरे हमले का संक्षेप में वर्णन करें।

उत्तर: अहमद शाह अब्दाली अपने पहले हमले के दौरान अपनी हार का बदला लेना चाहता था।

दूसरे, वह यह भी अच्छी तरह से जानता था कि दिल्ली का नया वजीर सफदर जंग मीर मन्नू से बहुत ईर्ष्या करता था। इस कारण मीर मन्नू की स्थिति बहुत डांवाडोल थी।

इन्हीं कारणों से अहमद शाह अब्दाली ने 1748 ई. के अंत में पंजाब पर दूसरी बार आक्रमण किया। मीर मन्नू भी अब्दाली को चुनौती देने के लिए आगे बढ़ा। दिल्ली से कोई मदद न मिलने के कारण मीर मन्नू को अपनी हार निश्चित लग रही थी। अत: उसने अब्दाली से संधि कर ली।

इस संधि के अनुसार, मीर मन्नू ने पंजाब, सियालकोट, पसरूर, गुजरात और औरंगाबाद के चार महलों (जिलों) का वार्षिक किराया अब्दाली को देने पर सहमति व्यक्त की। इनका सालाना किराया 14 लाख रुपये था।

जब मीर मन्नू अहमद शाह अब्दाली के साथ उलझा हुआ था, जस्सा सिंह अहलूवालिया के नेतृत्व में सिक्खों ने लाहौर को लूट लिया।


Question. Briefly describe Ahmed Shah Abdali’s second attack on Punjab.

Answer: Ahmad Shah Abdali wanted to avenge his defeat during his first attack.

Secondly, he also knew very well that the new Wazir of Delhi, Safdar Jang, was very jealous of Mir Mannu. Due to this, Mir Mannu’s position was very unstable.

For these reasons, Ahmed Shah Abdali attacked Punjab for the second time at the end of 1748 AD. Mir Mannu also moved forward to challenge Abdali. Due to the lack of any help from Delhi, Mir Mannu felt certain about his defeat. So he made a treaty with Abdali.

According to this treaty, Mir Mannu agreed to pay Abdali the annual rent of four mahals (districts) of Punjab, Sialkot, Pasrur, Gujarat, and Aurangabad. Their annual rent was Rs 14 lakh.

While Mir Mannu was engaged with Ahmed Shah Abdali, the Sikhs under the leadership of Jassa Singh Ahluwalia plundered Lahore.