ਅਸੀ ਖਤੇ………… ਬਖਸਿ ਮਿਲਾਵਣਹਾਰੁ।।
ਕਿਰਪਾ ਕਰਿ ਕੈ ਬਖਸਿ ਲੈਹੁ : ਗੁਰੂ ਅਮਰਦਾਸ ਜੀ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥
ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥
ਹਰਿ ਜੀਉ ਲੇਖੈ ਵਾਰ ਨ ਆਵਈ ਤੂੰ ਬਖਸਿ ਮਿਲਾਵਣਹਾਰ॥
ਪ੍ਰਸੰਗ : ਇਹ ਕਾਵਿ-ਟੈਟਾ ਗੁਰੂ ਅਮਰਦਾਸ ਜੀ ਦੀ ਬਾਣੀ ‘ਸਲੋਕ ਵਾਰਾਂ ਤੇ ਵਧੀਕ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ‘ਕਿਰਪਾ ਕਰਿ ਕੈ ਬਖਸਿ ਲੈਹੁ ਸਿਰਲੇਖ ਹੇਠ ਦਰਜ ਹੈ। ਇਸ ਸਲੋਕ ਵਿੱਚ ਗੁਰੂ ਜੀ ਨੇ ਜੀਵ ਨੂੰ ਭਾਰੀ ਗੁਨਾਹਗਾਰ ਦੱਸਦਿਆਂ ਹੋਇਆ ਪ੍ਰਭੂ ਨੂੰ ਆਪਣੀ ਮਿਹਰ ਨਾਲ ਬਖ਼ਸ਼ ਦੇਣ ਦੀ ਬੇਨਤੀ ਕੀਤੀ ਹੈ।
ਵਿਆਖਿਆ : ਗੁਰੂ ਜੀ ਪ੍ਰਭੂ ਅੱਗੇ ਅਰਜ਼ੋਈ ਕਰਦੇ ਹਨ ਕਿ ਅਸੀਂ ਜੀਵ ਬਹੁਤ ਭੁੱਲਾ ਕਰਦੇ ਰਹਿੰਦੇ ਹਾਂ। ਸਾਡੀਆਂ ਭੁੱਲਾ ਦਾ ਅੰਤ ਨਹੀਂ ਹੋ ਸਕਦਾ। ਸਾਡੀਆਂ ਭੁੱਲਾਂ ਦਾ ਉਹਲਾ-ਪਰਲਾ ਬੰਨਾ ਨਹੀਂ ਲੱਭਦਾ। ਹੇ ਪ੍ਰਭੂ ! ਤੂੰ ਮਿਹਰ ਕਰ ਕੇ ਆਪ ਹੀ ਸਾਨੂੰ ਬਖ਼ਸ਼ ਲੈ; ਅਸੀਂ ਪਾਪੀ ਤੇ ਗੁਨਾਹਗਾਰ ਹਾਂ। ਸਾਡੇ ਕੀਤੇ ਕਰਮਾਂ ਦੇ ਲੇਖੇ ਦੇ ਰਾਹੀਂ ਤਾਂ ਬਖ਼ਸ਼ਿਸ਼ ਹਾਸਲ ਕਰਨ ਦੀ ਸਾਡੀ ਵਾਰੀ ਹੀ ਨਹੀਂ ਆ ਸਕਦੀ। ਪਰ ਤੂੰ ਸਾਡੀਆਂ ਭੁੱਲਾਂ ਬਖ਼ਸ਼ ਕੇ ਸਾਨੂੰ ਆਪਣੇ ਚਰਨਾਂ ਵਿੱਚ ਮਿਲਾਉਣ ਦੀ ਸਮਰੱਥਾ ਰੱਖਦਾ ਹੈਂ।