ਅਸ਼ੋਕ ਅਤੇ ਬੁੱਧ ਧਰਮ


ਪ੍ਰਸ਼ਨ. ਅਸ਼ੋਕ ਨੇ ਬੁੱਧ ਧਰਮ ਕਿਸ ਤਰ੍ਹਾਂ ਅਪਣਾਇਆ ਤੇ ਇਸ ਦੇ ਪਰਚਾਰ ਲਈ ਕੀ ਕੀਤਾ? ਸੰਖੇਪ ਵਿਚ ਵਰਣਨ ਕਰੋ।

ਉੱਤਰ : ਅਸ਼ੋਕ ਹਿੰਦੂ ਧਰਮ ਦਾ ਅਨੁਯਾਈ ਸੀ ਪਰ ਜਿਸ ਸਮੇਂ ਉਸ ਨੇ ਕਲਿੰਗ ਦਾ ਯੁੱਧ ਕੀਤਾ ਤੇ ਉਸ ਵਿਚ ਨਿਰਦੋਸ਼ ਮਨੁੱਖਤਾ ਦੇ ਖੂਨ ਦੀਆਂ ਨਦੀਆਂ ਵਗਦੀਆਂ ਦੇਖੀਆਂ ਤਾਂ ਉਸ ਨੇ ਇਕ ਪਾਸੇ ਅਹਿੰਸਾ ਦੀ ਨੀਤੀ ਅਪਣਾ ਲਈ ਅਤੇ ਦੂਜੇ ਪਾਸੇ ਬੁੱਧ ਧਰਮ ਗ੍ਰਹਿਣ ਕਰ ਲਿਆ। ਉਸ ਨੇ ਬੁੱਧ ਧਰਮ ਦੇ ਪਰਚਾਰ ਲਈ ਆਪਣਾ ਤਨ, ਮਨ ਅਤੇ ਧਨ ਸਭ ਕੁਝ ਲਗਾ ਦਿੱਤਾ। ਉਸ ਨੇ ਉਹ ਸਾਰੇ ਸਿਧਾਂਤ ਅਪਣਾ ਲਏ ਜਿਨ੍ਹਾਂ ਦਾ ਉਸ ਨੇ ਪਰਚਾਰ ਕੀਤਾ ਸੀ। ਉਸ ਨੇ ਇਸ ਧਰਮ ਦੇ ਸਿਧਾਂਤਾਂ ਨੂੰ ਸ਼ਿਲਾਲੇਖਾਂ ਤੇ, ਸਤੰਭਾ ਅਤੇ ਗੁਫਾਵਾਂ ਵਿਚ ਖੁਦਵਾ ਦਿੱਤਾ। ਇਹ ਸਿਧਾਂਤ ਲੋਕ ਭਾਸ਼ਾ ਵਿਚ ਸਨ। ਅਸ਼ੋਕ ਨੇ ਬਹੁਤ ਸਾਰੇ ਸਤੂਪਾਂ ਤੇ ਵਿਹਾਰਾਂ ਦੀ ਉਸਾਰੀ ਕਰਵਾਈ। ਇਹਨਾਂ ਵਿਚ ਬੋਧੀ ਭਿਕਸ਼ੂ ਰਹਿੰਦੇ ਸਨ ਅਤੇ ਇਹ ਬੁੱਧ ਧਰਮ ਦੇ ਪਰਚਾਰ ਦੇ ਕੇਂਦਰ ਬਣ ਗਏ। ਉਸ ਨੇ ਪਰਜਾ ਦੀ ਭਲਾਈ ਦੇ ਕੰਮ ਕੀਤੇ। ਅਸ਼ੋਕ ਨੇ ਬੁਧ ਧਰਮ ਦੇ ਪ੍ਰਚਾਰ ਲਈ ਬੁਧ ਧਰਮ ਦੇ ਪਵਿੱਤਰ ਅਸਥਾਨਾਂ ਦੀ ਆਪ ਯਾਤਰਾ ਵੀ ਕੀਤੀ। ਉਸ ਨੇ ਦੂਜਿਆਂ ਦੇਸ਼ਾਂ ਵਿਚ ਪਰਚਾਰਕ ਭੇਜੇ। ਅਸ਼ੋਕ ਦਾ ਪੁੱਤਰ ਮਹਿੰਦਰ ਤੇ ਸਪੁਤਰੀ ਸੰਘ ਮਿਤੱਰਾ ਬੁਧ ਧਰਮ ਦੇ ਪਰਚਾਰ ਲਈ ਲੰਕਾ ਵਿਚ ਗਏ। ਉਸਨੇ ਮਹਾਂਮਾਤਰਾਂ ਦੀ ਨਿਯੁਕਤੀ ਕੀਤੀ ਜਿਹਨਾਂ ਨੂੰ ਤਨਖਾਹ ਸਰਕਾਰ ਵਲੋਂ ਮਿਲਦੀ ਸੀ ਅਤੇ ਪਰਚਾਰ ਉਹ ਬੁਧ ਧਰਮ ਦਾ ਕਰਦੇ ਸਨ। ਉਸ ਦੇ ਪਰਚਾਰ ਦੇ ਕਾਰਨ ਹੀ ਬੁੱਧ ਧਰਮ ਵਿਸ਼ਵ ਧਰਮ ਦਾ ਰੂਪ ਧਾਰ ਗਿਆ ਸੀ।


प्रश्न. अशोक ने बौद्ध धर्म कैसे अपनाया और इसके प्रचार-प्रसार के लिए क्या किया? संक्षेप में वर्णन करें।

उत्तर: अशोक हिंदू धर्म का अनुयायी था, लेकिन जब उसने कलिंग का युद्ध लड़ा और उसमें निर्दोष मानवता के खून की नदियाँ बहती देखीं, तो उसने एक ओर अहिंसा की नीति अपनाई और दूसरी ओर बौद्ध धर्म अपना लिया। उन्होंने अपना तन, मन और धन बौद्ध धर्म के प्रचार-प्रसार के लिए समर्पित कर दिया। उन्होंने उन सभी सिद्धांतों को अपनाया जिनका उन्होंने प्रचार किया। उन्होंने इस धर्म के सिद्धांतों को शिलालेखों, स्तंभों और गुफाओं पर उत्कीर्ण कराया। ये सिद्धांत स्थानीय भाषा में थे। अशोक ने अनेक स्तूप एवं विहार बनवाये। उनमें बौद्ध भिक्षु रहते थे और वे बौद्ध धर्म के प्रचार-प्रसार के केन्द्र बन गये। उन्होंने लोगों के कल्याण के लिए काम किया। बौद्ध धर्म का प्रचार करने के लिए अशोक ने स्वयं भी बौद्ध धर्म के पवित्र स्थानों की यात्रा की। उन्होंने मिशनरियों को दूसरे देशों में भेजा। अशोक के पुत्र महेंद्र और उनकी पुत्री संघ मित्रा बौद्ध धर्म का प्रचार करने के लिए लंका गए। उन्होंने महामात्रों की नियुक्ति की जिन्हें सरकार द्वारा वेतन दिया जाता था और वे बौद्ध धर्म का प्रचार करते थे।  उनके उपदेश के कारण ही बौद्ध धर्म विश्व धर्म बन गया।


Question. How did Ashoka adopt Buddhism and what did he do to spread it? Briefly describe.

Answer: Ashoka was a follower of Hinduism, but when he fought the war of Kalinga and saw rivers of blood of innocent humanity flowing in it, he adopted the policy of non-violence on one hand and Buddhism on the other. He dedicated his body, mind, and wealth to the propagation of Buddhism. He adopted all the principles he preached. He got the principles of this religion engraved on inscriptions, pillars, and caves. These principles were in the local language. Ashoka built many stupas and monasteries.  Buddhist monks lived in them and they became centers of propagation of Buddhism. He worked for the welfare of the people. To propagate Buddhism, Ashoka himself traveled to the holy places of Buddhism. They sent missionaries to other countries.  Ashoka’s son Mahendra and his daughter Sangha Mitra went to Lanka to propagate Buddhism. He appointed Mahamatras who were paid by the government and propagated Buddhism. It was because of his teachings that Buddhism became a world religion.