ਅਸਦ ਖ਼ਾਨ ਦਾ ਚਰਿੱਤਰ ਚਿਤਰਣ – ਜ਼ਫ਼ਰਨਾਮਾ

ਇਕਾਂਗੀ ਵਿੱਚ ਆਏ ਪਾਤਰਾਂ ਦਾ ਚਰਿੱਤਰ ਚਿਤਰਨ ਕਰੋ।

ਇਕਾਂਗੀ – ਜ਼ਫ਼ਰਨਾਮਾ

ਲੇਖਕ – ਡਾ. ਹਰਚਰਨ ਸਿੰਘ

ਜਮਾਤ – ਦਸਵੀਂ

ਪਾਤਰ – ਅਸਦ ਖ਼ਾਨ

ਅਸਦ ਖ਼ਾਨ ਜ਼ਫ਼ਰਨਾਮਾ ਇਕਾਂਗੀ ਦਾ ਇਕ ਮੁੱਖ ਪਾਤਰ ਹੈ।

ਔਰੰਗਜ਼ੇਬ ਦਾ ਮਿੱਤਰ ਵੀ ਸੀ ਤੇ ਅਹਿਲਕਾਰ ਵੀ – ਉਹ ਸ਼ਾਹੀ ਪਰਿਵਾਰ ਦਾ ਖ਼ਾਸ ਆਦਮੀ ਸੀ। ਉਹ ਸ਼ਾਹੀ ਪਰਿਵਾਰ ਦੇ ਤੌਰ ਤਰੀਕਿਆਂ ਤੋਂ ਭਲੀ ਭਾਂਤ ਜਾਣੂ ਸੀ।

ਆਪਣੇ ਮਿੱਤਰ ਤੇ ਮੁਹਿਨਸ਼ਾਹ ਔਰੰਗਜ਼ੇਬ ਦੀ ਪਰੇਸ਼ਾਨੀ ਬਾਰੇ ਸੁਣਦਿਆਂ ਹੀ ਉਹ ਝਟ ਹਾਜ਼ਿਰ ਹੋ ਜਾਂਦਾ ਹੈ।


ਭਰੋਸੇਯੋਗ ਮਿੱਤਰ ਤੇ ਅਹਿਲਕਾਰ – ਔਰੰਗਜ਼ੇਬ ਖ਼ੁਦ ਉਸਨੂੰ ਕਹਿੰਦਾ ਹੈ ਕਿ ਉਸਨੂੰ ਉਸ ਤੇ ਮੁਕੰਮਲ ਭਰੋਸਾ ਹੈ। ਉਹ ਉਸਨੂੰ ਸਹੀ ਸਲਾਹ ਹੀ ਦੇਵੇਗਾ।


ਦੂਸਰੇ ਧਰਮਾਂ ਨੂੰ ਸਤਿਕਾਰ ਦੇਣ ਵਾਲਾ – ਅਸਦ ਖ਼ਾਨ ਗੁਰੂ ਗੋਬਿੰਦ ਸਿੰਘ ਬਾਰੇ ਕਹਿੰਦਾ ਹੈ ਕਿ ਉਹ ਅਜ਼ਮਤਵਾਲਾ ਪੀਰ ਹੈ। ਉਹ ਇਹ ਵੀ ਕਹਿੰਦਾ ਹੈ ਕਿ ਫ਼ਕੀਰਾਂ ਦੀ ਬਦ ਦੁਆ ਤੋਂ ਰੱਬ ਬਚਾਵੇ।


ਵਕਤ ਦੀਆਂ ਰਾਜਨੀਤਿਕ ਲੋੜਾਂ ਦੀ ਸਮਝ ਵਾਲਾ – ਉਹ ਵਜ਼ੀਰ ਖ਼ਾਨ ਬਾਰੇ ਜ਼ਿਕਰ ਛਿੜਨ ‘ ਤੇ ਕਹਿੰਦਾ ਹੈ ਕਿ ਅੱਗੇ ਹੀ ਗੋਲਕੁੰਡਾ ਬੀਜਾਪੁਰ ਫਤਿਹ ਕਰਕੇ ਅਸੀਂ ਮਰਾਠਿਆਂ ੜਾ ਰਸਤਾ ਸਾਫ਼ ਕਰ ਦਿੱਤਾ ਹੈ। ਇਸ ਵਕਤ ਮੁਲਕ ਦੀ ਹਾਲਤ ਬਹੁਤ ਨਾਜ਼ੁਕ ਹੈ।

ਦੱਖਣ ਵਿੱਚ ਮੁਗ਼ਲ ਸਲਤਨਤ ਦੀ ਹਾਲਤ ਬੜੀ ਖ਼ਰਾਬ ਹੈ। ਉਹ ਇਹ ਵੀ ਸਮਝਦਾ ਹੈ, ਇਸ ਲਈ ਔਰੰਗਜ਼ੇਬ ਨੂੰ ਦਿੱਲੀ ਛੱਡ ਕੇ ਜਾਣ ਤੋਂ ਸਚੇਤ ਕਰਦਾ ਹੈ। ਉਹ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸੁਣ ਕੇ ਬੜਾ ਦੁਖੀ ਹੁੰਦਾ ਹੈ।


ਰੱਬ ਤੇ ਵਿਸ਼ਵਾਸ ਕਰਨ ਵਾਲਾ ਇਨਸਾਨ – ਉਹ ਕਹਿੰਦਾ ਹੈ ਕਿ ਰੱਬ ਦੇ ਆਸ਼ਕਾਂ ਨੂੰ ਕਿਸੇ ਦਾ ਡਰ – ਭੈ ਨਹੀਂ ਹੁੰਦਾ।