ਅਲਾਉੱਦੀਨ ਖਲਜੀ ਦੀ ਦੱਖਣ ਨੀਤੀ


ਪ੍ਰਸ਼ਨ. ਦੱਖਣੀ ਭਾਰਤ ਦੀਆਂ ਜਿੱਤਾਂ ਲਈ ਅਲਾਉੱਦੀਨ ਖਲਜੀ ਨੇ ਕਿਹੋ ਜਿਹੀ ਨੀਤੀ ਅਪਣਾਈ?

ਉੱਤਰ : ਅਲਾਉੱਦੀਨ ਖਲਜੀ ਪਹਿਲਾ ਦਿੱਲੀ ਦਾ ਸੁਲਤਾਨ ਸੀ, ਜਿਸ ਨੇ ਦੱਖਣ ਜਿੱਤਿਆ ਸੀ। ਇਹਨਾਂ ਜਿੱਤਾਂ ਦਾ ਸਹਾਰਾ ਉਸ ਦੇ ਸੈਨਾਪਤੀ ਮਲਕ ਕਾਫੂਰ ਨੂੰ ਜਾਂਦਾ ਸੀ। ਦੱਖਣੀ ਭਾਰਤ ਦੀਆਂ ਜਿੱਤਾਂ ਲਈ ਅਲਾਉੱਦੀਨ ਨੇ ਉੱਤਰੀ ਭਾਰਤ ਵਿਚ ਜਿੱਤਾਂ ਦੀ ਨੀਤੀ ਦੇ ਬਿਲਕੁਲ ਉਲਟ ਨੀਤੀ ਅਪਣਾਈ ਸੀ। ਉਹ ਦਿੱਲੀ ਤੋਂ ਦੱਖਣ ਦੇ ਰਾਜਾਂ ਉੱਤੇ ਆਪਣਾ ਅਧਿਕਾਰ ਰੱਖਣ ਦੀ ਔਖ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਸ ਲਈ ਉਹ ਦੱਖਣ ਵਿਚ ਕੇਵਲ ਦਿੱਲੀ ਦੀ ਪ੍ਰਭੂਸੱਤਾ ਹੀ ਸਥਾਪਤ ਕਰਨ ਦੇ ਹੱਕ ਵਿਚ ਸੀ। ਸੋ ਉਸ ਨੇ ਆਪਣੇ ਸੈਨਾਪਤੀ ਮਲਕ ਕਾਫੂਰ ਨੂੰ ਦੱਖਣ ਜਿੱਤਣ ਲਈ ਭੇਜਿਆ। ਮਲਕ ਕਾਫੂਰ ਨੇ ਦੇਵਗਿਰੀ, ਵਾਰੰਗਲ, ਦੁਆਰ-ਸਮੁੰਦਰ ਤੇ ਮਦੁਰਾ ਆਦਿ ਦੇ ਪ੍ਰਦੇਸ਼ਾਂ ਨੂੰ ਸਿੱਧਾ ਆਪਣੇ ਰਾਜ ਵਿਚ ਨਹੀਂ ਮਿਲਾਇਆ ਸਗੋਂ ਉਹਨਾਂ ਨੂੰ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਮਜਬੂਰ ਕੀਤਾ ਤੇ ਉਹਨਾਂ ਪਾਸੋਂ ਵਾਰਸ਼ਿਕ ਕਰ ਪ੍ਰਾਪਤ ਕਰਦਾ ਸੀ। ਇਹਨਾਂ ਜਿੱਤਾਂ ਨਾਲ ਹੋਰ ਵੀ ਮੁਸਲਮਾਨਾਂ ਲਈ ਦੱਖਣ ਜਿੱਤਣ ਦਾ ਰਾਹ ਖੁਲ੍ਹ ਗਿਆ ਤੇ ਦੱਖਣ ਦੇ ਰਾਜਿਆਂ ਦੀ ਕਮਜ਼ੋਰੀ ਪ੍ਰਗਟ ਹੋ ਗਈ।


प्रश्न. दक्षिण भारत की विजय के लिए अलाउद्दीन खिलजी ने किस प्रकार की नीति अपनाई?

उत्तर: अलाउद्दीन खिलजी दिल्ली का पहला सुल्तान था, जिसने दक्षिण पर विजय प्राप्त की।  इन विजयों का श्रेय उसके सेनापति मलिक काफूर को जाता था। दक्षिण भारत पर विजय प्राप्त करने के लिए अलाउद्दीन ने उत्तर भारत की विजय की नीति के बिल्कुल विपरीत नीति अपनाई। वह दिल्ली से लेकर दक्षिणी राज्यों पर अपना अधिकार बनाये रखने की कठिनाई को भली-भांति जानता था। अत: वह दक्षिण में केवल दिल्ली की संप्रभुता स्थापित करने के पक्ष में था।  इसलिए उसने अपने सेनापति मलिक काफूर को दक्षिण पर विजय प्राप्त करने के लिए भेजा।  मलिक काफ़ूर ने देवगिरी, वारंगल, दुआर-समुंदर और मदुरा आदि प्रदेशों को सीधे अपने राज्य में नहीं मिलाया बल्कि उन्हें अपनी अधीनता स्वीकार करने के लिए मजबूर किया और उनसे वार्षिक कर वसूल करता था। इन विजयों ने और अधिक मुसलमानों के लिए दक्षिण पर विजय प्राप्त करने का मार्ग खोल दिया और दक्षिण के राजाओं की कमजोरी को उजागर किया।


Question. What type of policy did Alauddin Khilji adopt for the conquest of South India?

Answer: Alauddin Khilji was the first Sultan of Delhi, who conquered the South. The credit for these victories went to his commander Malik Kafur.  To conquer South India, Alauddin adopted a policy opposite to the policy of conquering North India. He knew very well the difficulty of maintaining his authority over the southern states from Delhi.  Therefore, he was in favor of establishing the sovereignty of Delhi only in the south. Therefore he sent his commander Malik Kafur to conquer the south. Malik Kafur did not directly annex regions like Devagiri, Warangal, Duar-Samunder, and Madura into his kingdom but forced them to accept his subordination and collect annual taxes from them. These victories opened the way for more Muslims to conquer the South and exposed the weakness of the Southern kings.