ਅਬਦੁਸ ਸਮਦ ਖ਼ਾਂ


ਪ੍ਰਸ਼ਨ. ਅਬਦੁਸ ਸਮਦ ਖ਼ਾਂ ‘ਤੇ ਇੱਕ ਨੋਟ ਲਿਖੋ।

ਜਾਂ

ਪ੍ਰਸ਼ਨ. 1713 ਤੋਂ 1726 ਈ. ਦੇ ਦੌਰਾਨ ਅਬਦੁਸ ਸਮਦ ਖ਼ਾਂ ਅਤੇ ਸਿੱਖਾਂ ਦੇ ਸੰਬੰਧਾਂ ਦੀ ਵਿਆਖਿਆ ਕਰੋ।

ਉੱਤਰ – ਪੰਜਾਬ ਵਿੱਚ ਸਿੱਖਾਂ ਦੀ ਵੱਧਦੀ ਹੋਈ ਸ਼ਕਤੀ ਨੂੰ ਕੁਚਲਣ ਲਈ ਮੁਗ਼ਲ ਬਾਦਸ਼ਾਹ ਫਰੁਖਸਿਅਰ ਨੇ 1713 ਈ. ਵਿੱਚ ਅਬਦੁਸ ਸਮਦ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ। ਅਬਦੁਸ ਸਮਦ ਖ਼ਾਂ 1715 ਈ. ਵਿੱਚ ਬੰਦਾ ਬਹਾਦਰ ਅਤੇ ਉਸ ਦੇ ਹੋਰ ਸਾਥੀਆਂ ਨੂੰ ਫੜਨ ਵਿੱਚ ਸਫਲ ਹੋਇਆ। ਇਸ ਤੋਂ ਅਬਦੁਸ ਸਮਦ ਖ਼ਾਂ ਦੇ ਹੌਂਸਲੇ ਬੁਲੰਦ ਹੋ ਗਏ ਅਤੇ ਉਸ ਨੇ ਸਿੱਖਾਂ ‘ਤੇ ਅੱਤਿਆਚਾਰਾਂ ਦਾ ਦੌਰ ਸ਼ੁਰੂ ਕਰ ਦਿੱਤਾ। ਰੋਜ਼ਾਨਾ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਜਾਇਆ ਜਾਂਦਾ ਜਿੱਥੇ ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਂਦਾ। ਉਸ ਦੀ ਇਹ ਦਮਨਕਾਰੀ ਨੀਤੀ ਬੜੀ ਸਫਲ ਰਹੀ। ਉਸ ਦੀ ਸਫਲਤਾ ਤੋਂ ਖੁਸ਼ ਹੋ ਕੇ ਮੁਗ਼ਲ ਬਾਦਸ਼ਾਹ ਫ਼ਰੁਖਸਿਅਰ ਨੇ ਉਸ ਨੂੰ ‘ਰਾਜ ਦੀ ਤਲਵਾਰ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ। ਉਸ ਦੇ ਅੱਤਿਆਚਾਰ ਤੋਂ ਬਚਣ ਲਈ ਬਹੁਤ ਸਾਰੇ ਸਿੱਖ ਜੰਗਲਾਂ ਅਤੇ ਪਹਾੜਾਂ ਵੱਲ ਦੌੜ ਗਏ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਮੁਗ਼ਲਾਂ ‘ਤੇ ਛਾਪੇਮਾਰ ਹਮਲੇ ਸ਼ੁਰੂ ਕਰ ਦਿੱਤੇ ਸਨ। ਅਬਦੁਸ ਸਮਦ ਖ਼ਾਂ ਸਿੱਖਾਂ ਦੇ ਇਨ੍ਹਾਂ ਹਮਲਿਆਂ ਨੂੰ ਰੋਕਣ ਵਿੱਚ ਅਸਫਲ ਰਿਹਾ। ਸਿੱਟੇ ਵਜੋਂ 1726 ਈ. ਵਿੱਚ ਉਸ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।


प्रश्न. अब्दुस समद खाँ पर एक टिप्पणी लिखिए।

या

प्रश्न. 1713 ई. से 1726 ई. के दौरान अब्दुस समद खान और सिखों के बीच संबंधों की व्याख्या करें।

उत्तर – पंजाब में सिक्खों की बढ़ती शक्ति को कुचलने के लिए अब्दुस समद खान को लाहौर का गवर्नर नियुक्त किया गया। अब्दुस समद खान 1715 ई. में बंदा सिंह बहादुर और उसके अन्य साथियों को पकड़ने में सफल रहा। इससे अब्दुस समद खान का हौंसला बढ़ा और उसने सिखों के खिलाफ अत्याचारों का दौर शुरू किया। हर दिन सिखों को गिरफ्तार किया जाता और लाहौर ले जाया जाता, जहाँ उन्हें मार दिया जाता। उसकी दमनकारी नीति बहुत सफल रही। उसकी सफलता से प्रसन्न होकर मुगल बादशाह फर्रुखसियर ने उसे ‘स्वॉर्ड ऑफ द किंगडम’ की उपाधि से सम्मानित किया। उसके अत्याचार से बचने के लिए कई सिख जंगलों और पहाड़ों की ओर भाग गए लेकिन बाद में उन्होंने मुगलों पर छापेमारी की। अब्दुस समद खान इन सिख हमलों को रोकने में विफल रहा। परिणामस्वरूप, 1726 ई. उसे उसके पद से हटा दिया गया।


Question. Write a short note on Abdus Samad Khan.

Or

Question. Explain Abdus Samad Khan relations with the Sikhs from 1713 to 1726.

Answer – To crush the growing power of the Sikhs in Punjab, Abdus Samad Khan was appointed as the governor of Lahore. Abdus Samad Khan was successful in capturing Banda Singh Bahadur and his other companions in 1715 AD. This boosted the spirit of Abdus Samad Khan and he started a period of atrocities against the Sikhs. Every day the Sikhs were arrested and taken to Lahore, where they were executed. His repressive policy was very successful. Pleased with his success, the Mughal emperor Farrukhsiyar honored him with the title of ‘Sword of the Kingdom’. To escape his tyranny, many Sikhs fled to the forests and mountains but later they raided the Mughals. Abdus Samad Khan failed to stop these Sikh attacks. As a result, in 1726 AD he was removed from his post.