ਅਨਮੋਲ ਬਚਨ : ਮਾਂ
* ਮਾਂ ਮਮਤਾ ਦਾ ਸਾਗਰ ਹੈ ।
* ਮਾਂ ਦਾ ਹਿਰਦਾ ਇੰਨਾ ਵਿਸ਼ਾਲ ਹੈ ਕਿ ਉਹ ਬੱਚੇ ਦੀਆਂ ਅਨੇਕ ਗ਼ਲਤੀਆਂ ਆਪਣੇ ਅੰਦਰ ਸਮਾ ਲੈਂਦੀ ਹੈ।
* ਜਿਸ ਇਨਸਾਨ ਨੂੰ ਮਾਂ-ਬਾਪ ਦਾ ਪਿਆਰ ਮਿਲਿਆ ਹੈ, ਉਹ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੈ।
* ਮਾਂ ਬੱਚੇ ਨੂੰ ਜ਼ਿੰਦਗੀ ਦਿੰਦੀ ਹੈ ਇਸੇ ਲਈ ਉਹ ਰੱਬ ਦਾ ਦੂਜਾ ਰੂਪ ਹੈ।
* ਜੋ ਮਾਂ ਦੀ ਸੇਵਾ ਕਰਦਾ ਹੈ, ਉਹ ਖੁਸ਼ਕਿਸਮਤ ਹੁੰਦਾ ਹੈ।
* ਅਸੀਂ ਮਾਂ ਦੇ ਪਿਆਰ ਦੀ ਕੀਮਤ ਨਹੀਂ ਦੇ ਸਕਦੇ।
* ਮਾਂ ਬੱਚੇ ਲਈ ਆਪਣਾ ਸਭ ਕੁੱਝ ਕੁਰਬਾਨ ਕਰ ਦਿੰਦੀ ਹੈ।
* ਮਾਂ! ਮੈਨੂੰ ਮੁਆਫ਼ ਕਰੀਂ, ਤੇਰੇ ਪਿਆਰ ਨੂੰ ਬਿਆਨ ਕਰਨ ਲਈ ਮੇਰੇ ਕੋਲ ਹੋਰ ਕੋਈ ਸ਼ਬਦ ਨਹੀਂ ਹਨ।