CBSEEducationਰਸ/रस

ਅਦਭੁਤ ਰਸ ਕੀ ਹੁੰਦਾ ਹੈ?


ਅਦਭੁਤ ਰਸ


ਇਸ ਦਾ ਸਥਾਈ ਭਾਵ ‘ਅਚਰਜਤਾ’ ਜਾਂ ਹੈਰਾਨੀ ਹੁੰਦਾ ਹੈ। ਹੈਰਾਨੀਜਨਕ ਗੱਲਾਂ-ਬਾਤਾਂ, ਅਨੋਖੀਆਂ ਕਥਾ-ਕਹਾਣੀਆਂ, ਵਚਿੱਤਰ ਘਟਨਾਵਾਂ ਅਤੇ ਚਕਾਚੌਂਧ ਕਰਨ ਵਾਲੇ ਦ੍ਰਿਸ਼ਾਂ ਨੂੰ ਪੜ੍ਹ-ਸੁਣ ਕੇ ਪਾਠਕਾਂ/ਦਰਸ਼ਕਾਂ ਦੇ ਮਨ ਵਿੱਚ ਜਦੋਂ ‘ਅਸਚਰਜ’ ਭਾਵ ਪ੍ਰਬਲ ਹੁੰਦੇ ਹਨ ਉਦੋਂ ਅਦਭੁਤ ਰਸ ਪ੍ਰਗਟ ਹੁੰਦਾ ਹੈ। ਇਸ ਅਦਭੁਤ ਨਾਲ ਦਰਸ਼ਕ/ਪਾਠਕ ਹੱਕੇ-ਬੱਕੇ ਹੋ ਕੇ ਰੋਮਾਂਚਿਤ ਹੁੰਦੇ ਹਨ ਤੇ ਹੈਰਾਨੀ ਨਾਲ ਉਨ੍ਹਾਂ ਦੀਆਂ ਅੱਖਾਂ ਅੱਡੀਆਂ ਹੀ ਰਹਿ ਜਾਂਦੀਆਂ ਤੇ ਮੂੰਹੋਂ ਵਾਹ-ਵਾਹ ਕਹਿੰਦੇ ਹਨ। ਇਸ ਨੂੰ ਵਿਸਮੇ ਵੀ ਕਿਹਾ ਗਿਆ ਹੈ। ਗੁਰਬਾਣੀ ਵਿੱਚ ਇਹੋ ਵਿਸਮਾਦ ਹੈ। ਆਮ ਰਵਾਇਤੀ ਕਿਸਮ ਦੀਆਂ ਰੂੜ੍ਹੀਆਂ ਅਤੇ ਰਵਾਇਤਾਂ ਨੂੰ ਛੱਡ ਕੇ ਜਦੋਂ ਚੀਜ਼ਾਂ ਤੇ ਘਟਨਾਵਾਂ ਵਿਚ ਅਨੋਖਾਪਣ ਅਤੇ ਅਚੰਭਾ ਪੈਦਾ ਹੁੰਦਾ ਹੈ ਤਾਂ ਉਸ ਨਾਲ ਚਿੱਤ ਖ਼ੁਸ਼ ਹੋ ਜਾਂਦਾ ਹੈ। ਉਦੋਂ ਹੀ ਅਸਚਰਜ ਭਾਵ ਹੁੰਦਾ ਹੈ।

ਇਸ ਵਿੱਚ ਚਮਤਕਾਰ ਦੇ ਅੰਸ਼ ਜੁੜੇ ਹੋਏ ਹੁੰਦੇ ਹਨ। ਇਸੇ ਕਾਰਨ ਹੀ ਕਾਵਿ ਵਿੱਚ ਰੌਚਕਤਾ ਪੈਦਾ ਹੁੰਦੀ ਹੈ। ਹੇਠਲੇ ਕਾਵਿ ਟੋਟੇ ਅਦਭੁਤ ਰਸ ਦੇ ਸੁੰਦਰ ਨਮੂਨੇ ਹਨ :-

(ੳ) ਕਬੀਰ ਐਸਾ ਕੋਈ ਨ ਜਨਮਿਓ,

ਆਪਨੈ ਘਰਿ ਲਾਵੈ ਆਗਿ।

ਪਾਂਚਉ ਲਰਿਕ ਜਾਰਿਕੈ

ਰਹੈ ਰਾਮ ਲਿਵ ਲਾਗਿ॥

(ਭਗਤ ਕਬੀਰ)


(ਅ) ਵਿਸਮਾਦੁ ਨਾਦੁ ਵਿਸਮਾਦ ਵੇਦ ਵਿਸਮਾਦੁ ਜੀਅ ਵਿਸਮਾਦੁ ਭੇਦ॥

ਵਿਸਮਾਦੁ ਰੂਪ ਵਿਸਮਾਦੁ ਰੰਗ। ਵਿਸਮਾਦੁ ਨਾਗੇ ਫਿਰਹਿ ਜੰਤ॥

ਵਿਸਮਾਦੁ ਪਉਣੁ ਵਿਸਮਾਦ ਪਾਣੀ। ਵਿਸਮਾਦ ਅਗਨੀ ਖੇਡਹਿ ਵਿਡਾਣੀ॥

(ਸ੍ਰੀ ਗੁਰੂ ਨਾਨਕ ਦੇਵ ਜੀ)