ਅਣਡਿੱਠਾ ਪੈਰ੍ਹਾ
ਪੈਰੇ ਨੂੰ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਜੰਗਲ ਕੁਦਰਤ ਦੀ ਇੱਕ ਵੱਡਮੁੱਲੀ ਦਾਤ ਹਨ। ਮਨੁੱਖ ਦਾ ਸਮੁੱਚਾ ਜੀਵਨ ਕਿਸੇ ਨਾ ਕਿਸੇ ਰੂਪ ਵਿੱਚ ਜੰਗਲਾਂ ਨਾਲ ਜੁੜਿਆ ਹੋਇਆ ਹੈ। ਜੰਗਲਾਂ ਦੇ ਸਾਨੂੰ ਅਣਗਿਣਤ ਲਾਭ ਹਨ। ਜੰਗਲ ਹੜਾਂ ਤੋਂ ਬਚਾਅ ਕਰਦੇ ਹਨ। ਜੰਗਲਾਂ ਤੋਂ ਕਈ ਕਿਸਮ ਦੀ ਲੱਕੜ ਮਿਲਦੀ ਹੈ। ਲੱਕੜ ਦੀਆਂ ਬਣੀਆਂ ਸਾਰੀਆਂ ਚੀਜ਼ਾਂ ਰੁੱਖਾਂ ਦੀ ਹੀ ਦੇਣ ਹਨ। ਜੰਗਲਾਂ ਤੋਂ ਤਾਰਪੀਨ, ਸੰਦਲ ਤੇ ਗੰਦਾ ਬਰੋਜ਼ਾ ਆਦਿ ਤੇਲ ਵੀ ਮਿਲਦਾ ਹੈ। ਰਬੜ ਅਤੇ ਸ਼ਹਿਦ ਵੀ ਜੰਗਲਾਂ ਤੋ ਮਿਲਦਾ ਹੈ। ਜੰਗਲੀ ਜੜ੍ਹੀ ਬੂਟੀਆਂ ਅਨੇਕਾਂ ਦਵਾਈਆਂ ਬਣਾਉਣ ਦੇ ਕੰਮ ਆਉਂਦੀਆਂ ਹਨ। ਕਾਗਜ਼ ਤਿਆਰ ਕਰਨ ਦੇ ਕਾਰਖਾਨੇ, ਗੰਦਾ ਬਰੋਜ਼ਾ ਸਾਫ਼ ਕਰਨ ਦੇ ਕਾਰਖਾਨੇ, ਤੀਲ੍ਹਾਂ ਦੀਆਂ ਡੱਬੀਆਂ ਤਿਆਰ ਕਰਨੀਆਂ, ਰਬੜ, ਖੇਡਾਂ ਤੇ ਫਰਨੀਚਰ ਆਦਿ ਸਭ ਜੰਗਲਾਂ ਉੱਤੇ ਨਿਰਭਰ ਕਰਦੇ ਹਨ। ਜੰਗਲੀ ਰੁੱਖ ਹਵਾ ਨੂੰ ਸਾਫ਼ ਕਰਦੇ ਹਨ, ਜੰਗਲੀ ਜਾਨਵਰਾਂ ਨੂੰ ਸ਼ਰਨ ਦਿੰਦੇ ਹਨ ਅਤੇ ਕੁਦਰਤ ਦੀਆਂ ਅਨਮੋਲ ਦਾਤਾਂ ਸਾਂਭ ਕੇ ਰੱਖਦੇ ਹਨ। ਜਿਸ ਦੇਸ ਵਿੱਚ ਜਿੰਨੇ ਵੱਧ ਜੰਗਲ ਹੋਣਗੇ, ਉਹ ਦੇਸ ਉਨ੍ਹਾਂ ਹੀ ਖ਼ੁਸ਼ਹਾਲ ਹੋਵੇਗਾ।
(ੳ) ਜੰਗਲ ਕਿਸਦੀ ਦਾਤ ਹਨ?
(ਅ) ਮਨੁੱਖ ਦਾ ਜੀਵਨ ਕਿੰਨਾ ਤੇ ਨਿਰਭਰ ਹੈ?
(ੲ) ਜੰਗਲਾਂ ਤੋਂ ਸਭ ਤੋਂ ਵੱਧ ਕਿਹੜੀ ਚੀਜ਼ ਮਿਲਦੀ ਹੈ?
(ਸ) ਜੜੀ – ਬੂਟੀਆਂ ਤੋਂ ਕੀ ਮਿਲਦਾ ਹੈ?
(ਹ) ਹਵਾ ਨੂੰ ਕੌਣ ਸਾਫ਼ ਕਰਦਾ ਹੈ?