ਅਣਡਿੱਠਾ ਪੈਰ੍ਹਾ : ਪੰਜਾਬ


ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠਾਂ ਦਿੱਤੇ ਬਹੁ-ਵਿਕਲਪੀ ਉਤਰ ਚੁਣੋ :-


ਪੰਜਾਬ ਭਾਰਤ ਦਾ ਇੱਕ ਸ਼ਕਤੀਸ਼ਾਲੀ ਅਤੇ ਮਹੱਤਵਪੂਰਨ ਪ੍ਰਾਂਤ ਹੈ। ਇਹ ਭਾਰਤ ਦੀ ਉੱਤਰੀ ਸਰਹੱਦ ਦਾ ਇਲਾਕਾ ਹੈ। ਪੰਜਾਬ ਤੋਂ ਭਾਵ ਹੈ – ਪੰਜ + ਆਬ ਭਾਵ ਪੰਜਾਂ ਦਰਿਆਵਾਂ ਦੀ ਧਰਤੀ। ਪੰਜਾਬ ਪ੍ਰਾਚੀਨ ਸਭਿਅਤਾ ਨਾਲ ਜੁੜਿਆ ਹੋਇਆ ਹੈ। ਸਿੰਧੂ ਘਾਟੀ ਦੀ ਸਭਿਅਤਾ ਇਸੇ ਵਿੱਚੋਂ ਉਪਜੀ ਹੈ। ਪੰਜਾਬੀ ਲੋਕ ਮਿਹਨਤੀ ਅਤੇ ਸਿਦਕੀ ਹਨ। ਭਾਰਤ ਨੂੰ ਅੰਗਰੇਜ਼ਾਂ ਦੇ ਪੰਜੇ ਤੋਂ ਛੁਡਾਉਣ ਲਈ ਪੰਜਾਬੀ ਗੱਭਰੂਆਂ ਦੀਆਂ ਕੁਰਬਾਨੀਆਂ ਕਦੇ ਨਹੀਂ ਭੁਲਾਈਆਂ ਜਾ ਸਕਦੀਆਂ। ਇੱਥੋਂ ਦੇ ਲਾਡਲੇ ਅਤੇ ਬਹਾਦੁਰ ਨੌਜਵਾਨ ਕਿਸੇ ਅੱਗੇ ਝੁਕਣਾ ਨਹੀਂ ਜਾਣਦੇ ਅਤੇ ਪਿਆਰ ਦੇ ਪੁਜਾਰੀ ਹਨ। ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਇਹ ਸਮੁੱਚੇ ਵਿਸ਼ਵ ਦਾ ਅੰਨ ਦਾਤਾ ਹੈ।


ਪ੍ਰਸ਼ਨ 1. ਪੰਜਾਬ ਦਾ ਕੀ ਅਰਥ ਹੈ?

() ਛੇ + ਆਬ

() ਤਿੰਨ + ਆਬ

() ਪੰਜ + ਆਬ

() ਪਤਾ ਨਹੀਂ


ਪ੍ਰਸ਼ਨ 2. ਪੰਜਾਬ ਕਿਸ ਦੇਸ ਦਾ ਸ਼ਕਤੀਸ਼ਾਲੀ ਪ੍ਰਾਂਤ ਹੈ?

() ਜਪਾਨ

() ਭਾਰਤ

() ਚੀਨ

() ਅਮਰੀਕਾ

ਪ੍ਰਸ਼ਨ 3. ਪੰਜਾਬੀ ਕਿਹੋ ਜਿਹੇ ਹੁੰਦੇ ਹਨ?

() ਆਲਸੀ ਤੇ ਕਮਜ਼ੋਰ

() ਡਰਪੋਕ

() ਮਿਹਨਤੀ ਤੇ ਸਿਦਕੀ

() ਪਤਾ ਨਹੀਂ

ਪ੍ਰਸ਼ਨ 4. ਪੰਜਾਬੀ ਲਾਡਲੇ ਕਿਸਦੇ ਪੁਜਾਰੀ ਹਨ?

() ਪਿਆਰ

() ਨਫ਼ਰਤ

() ਯੁੱਧ

() ਈਰਖਾ

ਪ੍ਰਸ਼ਨ 5. ਪੰਜਾਬ ਨੂੰ ਵਿਸ਼ਵ ਦਾ ਕੀ ਮੰਨਿਆ ਜਾਂਦਾ ਹੈ?

() ਗੁਰੂ

() ਅੰਨਦਾਤਾ

() ਮਹਾਂਗੁਰੂ

() ਕੇਂਦਰ ਬਿੰਦੂ