CBSEComprehension PassageEducationਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ


ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਤੇ ਉਸ ਦੇ ਹੇਠਾਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰਾਂ ਲਿਖੋ।


ਪੰਜਾਬੀਆਂ ਨੂੰ ਬੀਰਤਾ ਦੀ ਰੁਚੀ ਵਿਰਾਸਤ ਵਿੱਚ ਮਿਲੀ ਹੈ। ਸ਼ੁਰੂ ਤੋਂ ਹੀ ਇਹਨਾਂ ਨੂੰ ਭਾਰਤ ਉੱਤੇ ਧਾਵਾ ਕਰਨ ਆਏ ਧਾੜਵੀਆਂ ਨਾਲ ਲੋਹਾ ਲੈਣਾ ਪਿਆ ਹੈ। ਪ੍ਰਦੇਸੀ ਧਾੜਵੀਆਂ ਦੀ ਈਨ ਮੰਨਣੋਂ ਇਨਕਾਰੀ ਪੰਜਾਬੀਆਂ ਦੀ ਅਣਖ ਲੋਰ ਵਿੱਚ ਆ ਕੇ ਰਣ-ਭੂਮੀ ਵਿੱਚ ਬੀਰਤਾ ਦੇ ਹੱਥ ਵਿਖਾਉਂਦੀ ਰਹੀ। ਯੂਨਾਨੀਆਂ ਦੇ ਕਾਲ ਤੋਂ ਲੈ ਕੇ ਅੰਗਰੇਜ਼ੀ ਰਾਜ ਦੀ ਸਥਾਪਤੀ ਤੀਕ ਪੰਜਾਬੀਆਂ ਨੂੰ ਆਪਣੇ ਵੈਰੀਆਂ ਵਿਰੁੱਧ ਬੇਅੰਤ ਵਾਰ ਤੇਗਾਂ ਵਾਹੁਣੀਆਂ ਪਈਆਂ ਹਨ। ‘ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ’ ਕਹਾਵਤ ਇਸ ਗੱਲ ਦੀ ਗਵਾਹੀ ਦਿੰਦੀ ਹੈ। ਪੰਜਾਬੀ ਲੋਕ-ਗੀਤ ਵੀ ਪੰਜਾਬੀਆਂ ਦੀ ਹਜ਼ਾਰਾਂ ਵਰ੍ਹਿਆਂ ਤੋਂ ਤੁਰੀ ਆ ਰਹੀ ਬੀਰ-ਪਰੰਪਰਾ ਨੂੰ ਸਾਂਭੀ ਤੁਰੇ ਆ ਰਹੇ ਹਨ। ਇਹਨਾਂ ਵਿੱਚ ਪੰਜਾਬੀ ਨਾਇਕ ਹਥਿਆਰਾਂ ਨਾਲ ਲੈਸ, ਨੀਲੇ ਘੋੜਿਆਂ ‘ਤੇ ਅਸਵਾਰ, ਰਾਜੇ ਦੀ ਨੌਕਰੀ ਜਾਂ ਦੇਸ਼ ਦੀ ਰੱਖਿਆ ਲਈ ਨਿੱਤ ਨਵੀਂਆਂ ਮੁਹਿੰਮਾਂ ‘ਤੇ ਸੱਜ-ਵਿਆਹੀਆਂ ਪਤਨੀਆਂ ਨੂੰ ਵਿਛੋੜਾ ਦੇ ਕੇ ਜਾਂਦੇ ਨਜ਼ਰ ਆਉਂਦੇ ਹਨ।


ਪ੍ਰਸ਼ਨ. ਪੰਜਾਬੀਆਂ ਨੂੰ ਬੀਰਤਾ ਦੀ ਰੁਚੀ ਕਿੱਥੋਂ ਮਿਲੀ ਹੈ?

ਪ੍ਰਸ਼ਨ. ‘ਲੋਹਾ ਲੈਣਾ ਪਿਆ’ ਸ਼ਬਦ ਕੀ ਹੈ?

ਪ੍ਰਸ਼ਨ. ਪੰਜਾਬੀਆਂ ਨੇ ਕਿਨ੍ਹਾਂ ਦੀ ਈਨ ਨਹੀਂ ਮੰਨੀ?

ਪ੍ਰਸ਼ਨ. ਕਦੋਂ ਤੋਂ ਕਦੋਂ ਤੱਕ ਪੰਜਾਬੀਆਂ ਨੂੰ ਵੈਰੀਆਂ ਵਿਰੁੱਧ ਡਟ ਕੇ ਮੁਕਾਬਲਾ ਕਰਨਾ ਪਿਆ?

ਪ੍ਰਸ਼ਨ. ਅਖਾਣ ਪੂਰਾ ਕਰੋ :

ਪੰਜਾਬ ਦੇ ____________ ਨੂੰ ਨਿੱਤ ਮੁਹਿੰਮਾਂ।

ਪ੍ਰਸ਼ਨ. ਪੰਜਾਬੀਆਂ ਦੀ ਬੀਰ-ਪਰੰਪਰਾ ਕਿੱਥੇ ਸਾਂਭੀ ਪਈ ਹੈ?

ਪ੍ਰਸ਼ਨ. ਪੰਜਾਬੀ ਨਾਇਕ ਸੱਜ ਵਿਆਹੀਆਂ ਨੂੰ ਛੱਡ ਕੇ ਜਾਂਦੇ ਕਿਉਂ ਨਜ਼ਰ ਆਉਂਦੇ ਹਨ?

ਪ੍ਰਸ਼ਨ. ਪੈਰੇ ਦਾ ਢੁਕਵਾਂ ਸਿਰਲੇਖ ਦੱਸੋ।

(ੳ) ਪੰਜਾਬੀਆਂ ਦੀ ਬੀਰਤ ਰੁਚੀ

(ਅ) ਪੰਜਾਬੀ ਅਤੇ ਬੀਰਤਾ

(ੲ) ਅਣਖੀ ਪੰਜਾਬੀ

(ਸ) ਯੋਧੇ ਪੰਜਾਬੀ