ਅਣਡਿੱਠਾ ਪੈਰਾ


ਪੈਰ੍ਹੇ ਨੂੰ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :


ਜਿਹੜਾ ਸਰੀਰ ਕਦੇ ਖੇਚਲ, ਮਿਹਨਤ ਤੇ ਕਸ਼ਟ ਨਹੀਂ ਕਰਦਾ, ਉਸ ਵਿੱਚ ਬਰਕਤ ਤੇ ਰੌਣਕ ਨਹੀਂ ਹੋ ਸਕਦੀ। ਜਿਹੜਾ ਰੁੱਖ ਫੁੱਲ, ਫਲ ਤੇ ਠੰਢੀ ਛਾਂ ਤੋਂ ਸੱਖਣਾ ਹੋਵੇ, ਉਸਨੂੰ ਆਮਤੌਰ ਤੇ ਕੱਟ ਕੇ ਬਾਲਣ ਬਣਾ ਕੇ ਜਲਾ ਦਿੱਤਾ ਜਾਂਦਾ ਹੈ। ਮਨੁੱਖੀ ਸਰੀਰ ਕੰਮ-ਕਾਜ ਲਈ ਬਣਿਆ ਹੈ। ਕੰਮ ਨਾ ਕਰਨਾ ਸਰੀਰ ਦੇ ਗੁਣ ਨੂੰ ਅਕਾਰਥ ਗੁਆਉਣਾ ਹੈ। ਜੋ ਸਰੀਰ ਮੁਸ਼ੱਕਤ ਨਹੀਂ ਕਰਦਾ, ਉਹ ਕਦੇ ਅਰੋਗ ਨਹੀਂ ਰਹਿ ਸਕਦਾ। ਇੱਕ ਪਾਸੇ ਲੋਕ ਹੱਥੀਂ ਕੰਮ ਕਰਨ ਤੋਂ ਕਤਰਾਉਂਦੇ ਹਨ ਅਤੇ ਦੂਜੇ ਪਾਸੇ ਸਰੀਰ ਨੂੰ ਠੀਕ ਰੱਖਣ ਲਈ ਕਸਰਤ ਕਰਦੇ ਹਨ।


(ੳ) ਮਨੁੱਖੀ ਸਰੀਰ ਕਿਸ ਲਈ ਬਣਿਆ ਹੈ?

(ਅ) ਸਰੀਰ ਦਾ ਗੁਣ ਕਿਵੇਂ ਅਕਾਰਥ ਜਾਂਦਾ ਹੈ?

(ੲ) ਮੁਸ਼ੱਕਤ ਨਾ ਕਰਨ ਨਾਲ ਸਰੀਰ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ?

(ਸ) ਸਰੀਰ ਨੂੰ ਠੀਕ ਰੱਖਣ ਲਈ ਲੋਕ ਕੀ ਕਰਦੇ ਹਨ?