ਅਣਡਿੱਠਾ ਪੈਰਾ
ਪੈਰ੍ਹੇ ਨੂੰ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਆਪਣੇ ਸਾਥੀ ਮਰਦਾਨੇ ਦੇ ਨਾਲ ਘੁੰਮਦੇ-ਘੁਮਾਉਂਦੇ ਇੱਕ ਪਿੰਡ ਵਿੱਚ ਪੁੱਜੇ। ਰਾਤ ਬਿਤਾਉਣ ਲਈ ਉਹ ਉਸੇ ਪਿੰਡ ਵਿੱਚ ਰੁੱਕ ਗਏ। ਪਿੰਡ ਦੇ ਲੋਕ ਬੜੇ ਹੰਕਾਰੀ ਸਨ। ਗੁਰੂ ਜੀ ਦੇ ਵਾਰ-ਵਾਰ ਪੁੱਛਣ ਤੇ ਵੀ ਕਿਸੇ ਨੇ ਵੀ ਉਨ੍ਹਾਂ ਨੂੰ ਰਾਤ ਨਾ ਕੱਟਣ ਦਿੱਤੀ ਤੇ ਨਾ ਹੀ ਭੋਜਨ ਛਕਾਇਆ। ਗੁਰੂ ਜੀ ਅੰਤਰਜਾਮੀ ਸਨ। ਉਹ ਪਿੰਡ ਦੇ ਲੋਕਾਂ ਦੇ ਸਿੱਧੇ ਰਾਹ ਪਾਉਣ ਹੀ ਆਏ ਸਨ। ਅਗਲੇ ਦਿਨ ਉਥੋਂ ਤੁਰਨ ਵੇਲੇ ਗੁਰੂ ਜੀ ਨੇ ਪਿੰਡ ਵਾਲਿਆਂ ਨੂੰ ਵੱਸਦੇ ਰਹਿਣ ਦਾ ਅਸ਼ੀਰਵਾਦ ਦਿੱਤਾ। ਮਰਦਾਨਾ ਗੁਰੂ ਜੀ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਤੱਕਦਾ ਹੋਇਆ ਆਖਣ ਲੱਗਾ, “ਗੁਰੂ ਜੀ ਤੁਸੀਂ ਤਾਂ ਪਿੰਡ ਵਾਸੀਆਂ ਨੂੰ ਬੜੀ ਵੱਡੀ ਅਸੀਸ ਦਿੱਤੀ ਹੈ।”
(ੳ) ਗੁਰੂ ਨਾਨਕ ਦੇਵ ਜੀ ਦੇ ਸਾਥੀ ਦਾ ਕੀ ਨਾਂ ਸੀ?
(ਅ) ਗੁਰੂ ਜੀ ਕਿੱਥੇ ਪੁੱਜ ਗਏ ਸਨ?
(ੲ) ਪਿੰਡ ਦੇ ਲੋਕ ਕਿਹੋ ਜਿਹੇ ਸਨ?
(ਸ) ਗੁਰੂ ਜੀ ਕਿਹੋ ਜਿਹੀ ਦ੍ਰਿਸ਼ਟੀ ਵਾਲੇ ਸਨ?
(ਹ) ਗੁਰੂ ਜੀ ਨੇ ਪਿੰਡ ਵਾਲਿਆਂ ਨੂੰ ਕੀ ਅਸੀਸ ਦਿੱਤੀ?