ਅਣਡਿੱਠਾ ਪੈਰਾ
ਸੱਭਿਆਚਾਰਕ ਮੇਲੇ
ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਸਹੀ ਉੱਤਰ ਚੁਣੋ –
ਮੇਲੇ ਵਿੱਚ ਦੁਕਾਨਾਂ ਲਾਉਣ ਲਈ ਮਹੀਨਾ ਪਹਿਲਾਂ ਥਾਵਾਂ ਮੱਲ ਲਈਆਂ ਜਾਂਦੀਆਂ ਹਨ। ਅਸਮਾਨ ਛੂੰਹਦੇ ਚੰਡੋਲ ਕਈ ਦਿਨ ਪਹਿਲਾਂ ਮੇਲੇ ਦਾ ਸ਼ਿੰਗਾਰ ਬਣ ਜਾਂਦੇ ਹਨ। ਮੇਲੇ ਦੇ ਦਿਨਾਂ ਵਿੱਚ ਇੰਨੀ ਭੀੜ ਹੁੰਦੀ ਹੈ ਕਿ ਮੋਟਰ-ਗੱਡੀਆਂ ਦਾ ਸੜਕ ਤੋਂ ਗੁਜ਼ਰਨਾ ਮੁਹਾਲ ਹੋ ਜਾਂਦਾ ਹੈ। ਮਨਿਆਰੀ ਅਤੇ ਹੋਰ ਨਿੱਕ-ਸੁਕ ਦੀਆਂ ਦੁਕਾਨਾਂ ‘ਤੇ ਔਰਤਾਂ ਅਤੇ ਮੁਟਿਆਰਾਂ ਦੀ ਭੀੜ ਹੁੰਦੀ ਹੈ। ਗੱਭਰੂ ਟੋਲੀਆਂ ਬਣਾ ਕੇ ਘੁੰਮਦੇ ਆਮ ਦਿਖਾਈ ਦਿੰਦੇ ਹਨ। ਜੇਕਰ ਡੇਢ ਕੁ ਦਹਾਕਾ ਪਹਿਲਾਂ ਇਲਾਕੇ ਦੀ ਸ੍ਵੈ-ਸੇਵੀ ਜਥੇਬੰਦੀ “ਬੀਤ ਭਲਾਈ ਕਮੇਟੀ’ ਮੇਲੇ ਵਿੱਚ ਤਿੰਨ-ਰੋਜ਼ਾ ਖੇਡ ਅਤੇ ਸੱਭਿਆਚਾਰਕ ਮੇਲਾ ਸ਼ੁਰੂ ਨਾ ਕਰਵਾਉਂਦੀ ਤਾਂ ਇਹ ਮੇਲਾ ਮਹਿਜ਼ ਜੂਏ ਅਤੇ ਲੱਚਰਤਾ ਦਾ ਮੇਲਾ ਹੀ ਬਣ ਕੇ ਰਹਿ ਜਾਣਾ ਸੀ। ਅਜਿਹਾ ਹੋਣ ਨਾਲ ਮੇਲੇ ਦੀਆਂ ਰੌਣਕਾਂ ਬਰਕਰਾਰ ਹੀ ਨਹੀਂ ਰਹੀਆਂ ਸਗੋਂ ਦੂਣ-ਸਵਾਈਆਂ ਹੋਈਆਂ ਹਨ। ਜਿੱਥੇ ਇਹ ਮੇਲਾ ਆਪਸੀ ਰਿਸ਼ਤਿਆਂ ਵਿੱਚ ਨਿੱਘ ਵਧਾਉਂਦਾ ਹੈ ਉੱਥੇ ਬੀਤ ਇਲਾਕੇ ਦੇ ਸੱਭਿਆਚਾਰ ਦੀ ਜਿਊਂਦੀ-ਜਾਗਦੀ ਤਸਵੀਰ ਵੀ ਹੈ।
ਪ੍ਰਸ਼ਨ 1. ਅਸਮਾਨ ਨੂੰ ਛੂੰਹਦੇ ਚੰਡੋਲ ਕਿੰਨੇ ਦਿਨ ਪਹਿਲਾਂ ਮੇਲੇ ਦਾ ਸ਼ਿੰਗਾਰ ਬਣ ਜਾਂਦੇ ਹਨ?
(ੳ) ਕਈ ਦਿਨ
(ਅ) ਦਸ ਦਿਨ
(ੲ) ਤਿੰਨ ਦਿਨ
(ਸ) ਪੰਜ ਦਿਨ
ਪ੍ਰਸ਼ਨ 2. ਮਨਿਆਰੀ ਦੀਆਂ ਦੁਕਾਨਾਂ ‘ਤੇ ਕਿਨ੍ਹਾਂ ਦੀ ਭੀੜ ਹੁੰਦੀ ਹੈ?
(ੳ) ਬੱਚਿਆਂ ਦੀ
(ਅ) ਔਰਤਾਂ ਅਤੇ ਮੁਟਿਆਰਾਂ ਦੀ
(ੲ) ਮੁਟਿਆਰਾਂ ਅਤੇ ਗੱਭਰੂਆਂ ਦੀ
(ਸ) ਬੱਚੀਆਂ ਦੀ
ਪ੍ਰਸ਼ਨ 3. ਮੇਲੇ ਵਿੱਚ ਕੌਣ ਟੋਲੀਆਂ ਬਣਾ ਕੇ ਘੁੰਮਦੇ ਦਿਖਾਈ ਦਿੰਦੇ ਹਨ?
(ੳ) ਬੱਚੇ
(ਅ) ਬਜ਼ੁਰਗ
(ੲ) ਗੱਭਰੂ
(ਸ) ਮੁੰਡੇ
ਪ੍ਰਸ਼ਨ 4. ਇਲਾਕੇ ਦੀ ਸ੍ਵੈ-ਸੇਵੀ ਜਥੇਬੰਦੀ ਨੂੰ ਕੀ ਕਹਿੰਦੇ ਹਨ?
(ੳ) ਬੀਤ ਭਲਾਈ ਕਮੇਟੀ
(ਅ) ਹਿਮਾਚਲ ਭਲਾਈ ਕਮੇਟੀ
(ੲ) ਪਹਾੜੀ ਭਲਾਈ ਕਮੇਟੀ
(ਸ) ਵਿਕਾਸ ਕਮੇਟੀ
ਪ੍ਰਸ਼ਨ 5. ਤਿੰਨ-ਰੋਜ਼ਾ ਖੇਡ ਅਤੇ ਸੱਭਿਆਚਾਰਕ ਮੇਲਾ ਕਿੰਨਾ ਸਮਾਂ ਪਹਿਲਾਂ ਸ਼ੁਰੂ ਕੀਤਾ ਗਿਆ?
(ੳ) ਛੇ ਮਹੀਨੇ ਪਹਿਲਾਂ
(ਅ) ਇੱਕ ਸਾਲ ਪਹਿਲਾਂ
(ੲ) ਇੱਕ ਦਹਾਕਾ ਪਹਿਲਾਂ
(ਸ) ਡੇਢ ਕੁ ਦਹਾਕਾ ਪਹਿਲਾਂ