ਅਣਡਿੱਠਾ ਪੈਰਾ
ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਕ੍ਰਿਸ਼ਨ ਜੀ ਤੇ ਸੁਦਾਮਾ ਦੋਵੇਂ ਬਚਪਨ ਦੇ ਮਿੱਤਰ ਸਨ। ਦੋਵਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ। ਕ੍ਰਿਸ਼ਨ ਜੀ ਵੱਡੇ ਹੋ ਕੇ ਦਵਾਰਕਾ ਦੇ ਰਾਜਾ ਬਣ ਗਏ। ਸੁਦਾਮਾ ਪਿੰਡ ਵਿੱਚ ਹੀ ਰਿਹਾ। ਸੁਦਾਮਾ ਬੜਾ ਗਰੀਬ ਸੀ। ਹੁਣ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਆਪਣੇ ਪੁਰਾਣੇ ਤੇ ਛੋਟੇ ਜਿਹੇ ਘਰ ਵਿੱਚ ਹੀ ਰਹਿੰਦਾ ਸੀ। ਉਹ ਕਈ ਵਾਰੀ ਆਪਣੀ ਪਤਨੀ ਨੂੰ ਕ੍ਰਿਸ਼ਨ ਜੀ ਨਾਲ ਬਚਪਨ ਵਿੱਚ ਬਿਤਾਏ ਸਮੇਂ ਬਾਰੇ ਦੱਸਦਾ। ਸੁਦਾਮਾ ਦੀ ਪਤਨੀ ਘਰ ਦੀ ਗ਼ਰੀਬੀ ਤੋਂ ਤੰਗ ਆ ਗਈ ਸੀ। ਇੱਕ ਦਿਨ ਸੁਦਾਮੇ ਨੇ ਕ੍ਰਿਸ਼ਨ ਜੀ ਨੂੰ ਮਿਲਣ ਦਾ ਮਨ ਬਣਾ ਲਿਆ। ਉਸ ਨੇ ਪੈਦਲ ਹੀ ਜਾਣਾ ਸੀ। ਪੁਰਾਣੇ ਸਮੇਂ ਵਿੱਚ ਮੋਟਰ ਗੱਡੀਆਂ ਨਹੀਂ ਸਨ ਹੁੰਦੀਆਂ। ਘੋੜਾ ਤੇ ਰਥ ਹੁੰਦੇ ਸਨ। ਪਰ ਇੱਕ ਗਰੀਬ ਆਦਮੀ ਲਈ ਘੋੜਾ ਤੇ ਰਥ ਦੀ ਸਵਾਰੀ ਕਰਨੀ ਬੜੀ ਔਖੀ ਸੀ। ਇਸ ਕਰਕੇ ਉਹ ਪੈਦਲ ਹੀ ਦਵਾਰਕਾ ਵੱਲ ਤੁਰ ਪਏ। ਦਵਾਰਕਾ ਪਹੁੰਚ ਕੇ ਸੁਦਾਮਾ ਨੇ ਵੇਖਿਆ ਕਿ ਮਹਿਲ ਦੇ ਦਰਵਾਜੇ ਤੇ ਦਰਬਾਨ ਖੜ੍ਹੇ ਸਨ।
ਪ੍ਰਸ਼ਨ 1. ਸੁਦਾਮਾ ਦੀ ਪਤਨੀ ਕਿਸ ਤੋਂ ਤੰਗ ਆ ਗਈ?
ਪ੍ਰਸ਼ਨ 2. ਮਹਿਲ ਦੇ ਦਰਵਾਜ਼ੇ ਤੇ ਕੌਣ ਖੜ੍ਹੇ ਸਨ?
ਪ੍ਰਸ਼ਨ 3. ਕ੍ਰਿਸ਼ਨ ਜੀ ਕਿੱਥੋਂ ਦੇ ਰਾਜਾ ਬਣ ਗਏ?
ਪ੍ਰਸ਼ਨ 4. ਪੁਰਾਣੇ ਸਮੇਂ ਵਿੱਚ ਕੀ ਨਹੀਂ ਸੀ ਹੁੰਦਾ?
ਪ੍ਰਸ਼ਨ 5. ਸੁਦਾਮਾ ਆਪਣੀ ਪਤਨੀ ਨੂੰ ਕਿਸ ਨਾਲ ਬਿਤਾਏ ਸਮੇਂ ਬਾਰੇ ਦੱਸਦਾ ਸੀ?