ਅਣਡਿੱਠਾ ਪੈਰਾ – ਫ਼ਿਲਮ ‘ਚੱਕ ਦੇ ਇੰਡੀਆ’ ਦਾ ਪ੍ਰਭਾਵ
ਫ਼ਿਲਮ ‘ਚੱਕ ਦੇ ਇੰਡੀਆ’ ਨੇ ਭਾਰਤੀ ਲੋਕਾਂ ਦੇ ਕੌਮੀ ਜਜ਼ਬੇ ਨੂੰ ਜਿੱਦਾਂ ਉਭਾਰਿਆ, ਉਹਦਾ ‘ਹਾਂ -ਪੱਖੀ’ ਨਤੀਜਾ ਨਿਕਲਿਆ। ਫ਼ਿਲਮ ਦੇ ਪ੍ਰਦਰਸ਼ਨ ਪਿੱਛੋਂ ਭਾਰਤੀ ਹਾਕੀ ਟੀਮ ਨੇ ਬੜੀ ਸ਼ਾਨ ਨਾਲ ਏਸ਼ੀਆ ਹਾਕੀ ਕੱਪ ਜਿੱਤਿਆ। ਏਸ਼ੀਆ ਕੱਪ ਸਮੇਂ ਚੱਕ ਦੇ ਇੰਡੀਆ ਦੇ ਗੀਤਾਂ ਦੀਆਂ ਟੇਪਾਂ ਵੱਜਦੀਆਂ ਰਹੀਆਂ ਤੇ ਹੱਲਾ ਸ਼ੇਰੀ ਗੂੰਜਦੀ ਰਹੀ। ਹਾਕੀ ਕੱਪ ਦੀ ਜਿੱਤ ਦੇ ਕੁੱਝ ਦਿਨਾਂ ਪਿੱਛੋਂ ਹੀ ਭਾਰਤੀ ਕ੍ਰਿਕਟ ਟੀਮ ਨੇ ਵੀਹ ਓਵਰਾਂ ਵਾਲ਼ਾ ਵਰਲਡ ਕ੍ਰਿਕਟ ਕੱਪ ਜਿੱਤ ਲਿਆ। ਸ਼ਤਰੰਜ ਦੀ ਖੇਡ ਵਿੱਚ ਵੀ ਭਾਰਤ ਨੇ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਤੇ ਫੁੱਟਬਾਲ ਦੀ ਖੇਡ ਵਿੱਚ ਭਾਰਤ ਦੇ ਜੂਨੀਅਰ ਖਿਡਾਰੀਆਂ ਨੇ ਬੜੀ ਹੋਣਹਾਰੀ ਵਿਖਾਈ। ਕਿਸੇ ਵੀ ਖੇਡ ਦੀ ਜਿੱਤ – ਹਾਰ ਵਿੱਚ ਖਿਡਾਰੀਆਂ ਦੇ ਮਨੋਬਲ ਦਾ ਬੜਾ ਰੋਲ ਹੁੰਦਾ ਹੈ ਜਿਹੜਾ ਫ਼ਿਲਮ ‘ਚੱਕ ਦੇ ਇੰਡੀਆ’ ਨੇ ਵਧਾਇਆ।
ਪ੍ਰਸ਼ਨ 1 . ਕਿਹੜੀ ਫ਼ਿਲਮ ਦੇ ਪ੍ਰਦਰਸ਼ਨ ਪਿੱਛੋਂ ਭਾਰਤ ਦੀ ਕਿਹੜੀ ਟੀਮ ਨੇ ਕਿਹੜਾ ਕੱਪ ਜਿੱਤਿਆ?
ਪ੍ਰਸ਼ਨ 2 . ਹਾਕੀ ਕੱਪ ਜਿੱਤਣ ਪਿੱਛੋਂ ਭਾਰਤੀ ਟੀਮ ਨੇ ਹੋਰ ਕਿਹੜਾ ਮੁਕਾਬਲਾ ਜਿੱਤਿਆ?
ਪ੍ਰਸ਼ਨ 3 . ਭਾਰਤ ਨੇ ਵਿਸ਼ਵ ਚੈਂਪੀਅਨਸ਼ਿਪ ਕਿਹੜੇ ਖੇਡ ਰਾਹੀਂ ਜਿੱਤੀ?
ਪ੍ਰਸ਼ਨ 4 . ਭਾਰਤੀਆਂ ਦਾ ਮਨੋਬਲ ਵਿਸ਼ੇਸ਼ ਤੌਰ ‘ਤੇ ਕਿਵੇਂ ਵਧਿਆ?
ਪ੍ਰਸ਼ਨ 5 . ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।