CBSEclass 11 PunjabiClass 9th NCERT PunjabiComprehension PassageEducationNCERT class 10thParagraphPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ – ਸੰਗਮਰਮਰ

ਸੰਗਮਰਮਰ ਆਪਣੇ ਆਪ ਵਿੱਚ ਨਿਰੀ ਸੁੰਦਰ ਅਤੇ ਮੀਂਹ-ਧੁੱਪ ਦਾ ਟਾਕਰਾ ਕਰਨ ਵਾਲੀ ਵਸਤੂ ਹੀ ਨਹੀਂ, ਸਗੋਂ ਜੋ ਕਮਲਤਾ, ਮੁਲਾਇਮੀ ਅਤੇ ਸਵੱਛਤਾ ਸੰਗਮਰਮਰ ਵਿੱਚ ਪ੍ਰਗਟਾਈ ਜਾ ਸਕਦੀ ਹੈ ਉਸ ਦੀ ਰੀਸ ਕੋਈ ਹੋਰ ਪੱਥਰ ਜਾਂ ਇਮਾਰਤੀ ਮਸਾਲਾ ਨਹੀਂ ਕਰ ਸਕਦਾ। ਸੰਗਮਰਮਰ ਦੀ ਘਾੜਤ ਜਾਂ ਬਣਤਰ ਵਿੱਚ ਕੁਝ ਵੀ ਲੁਕਿਆ ਨਹੀਂ ਰਹਿੰਦਾ, ਸੋ ਇਹ ਸ਼ੁੱਧ ਸੁੰਦਰਤਾ ਪ੍ਰਗਟਾਉਣ ਦਾ ਸਾਧਨ ਹੈ। ਯੂਨਾਨ ਵਿੱਚ ਪਹਿਲਾਂ-ਪਹਿਲ ਸੰਗਮਰਮਰ ਦੀ ਵਰਤੋਂ ਮੰਦਰਾਂ ਅਤੇ ਹੋਰ ਇਮਾਰਤਾਂ ਲਈ ਹੋਈ ਤੇ ਮੰਨੀ ਜਾਂਦੀ ਹੈ। ਭਾਰਤ ਵਿੱਚ ਸੰਗਮਰਮਰ ਬਹੁਤ ਮਿਲ ਜਾਂਦਾ ਹੈ, ਇਸ ਲਈ ਇੱਥੋਂ ਦੀਆਂ ਕਈ ਸੁੰਦਰ ਇਮਾਰਤਾਂ ਲਈ ਇਸ ਦੀ ਵਰਤੋਂ ਕਰਨ ਦਾ ਰਿਵਾਜ਼ ਇਸ ਤੋਂ ਪਹਿਲਾਂ ਪੈ ਚੁੱਕਾ ਸੀ। ਤਾਜ ਮਹੱਲ ‘ਤੇ ਮੋਤੀ-ਮਸਜਦ ਅਤੇ ਹੋਰ ਅਨੇਕਾਂ ਮੰਦਰਾਂ ਵਿੱਚ ਇਸ ਦੇ ਪ੍ਰਯੋਗ ਨਾਲ ਜੋ ਸੂਖ਼ਮ ਅਤੇ ਕੋਮਲ ਪ੍ਰਭਾਵ ਉਤਪੰਨ ਹੋਇਆ ਸੀ, ਉਸਨੇ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰੇਰਨਾ ਦਿੱਤੀ ਕਿ ਮੇਰੇ ਸਤਿਗੁਰਾਂ ਦਾ ਮੰਦਰ ਵੀ ਅਜਿਹਾ ਹੀ ਸੁੰਦਰ ਹੋਣਾ ਚਾਹੀਦਾ ਹੈ।

ਪ੍ਰਸ਼ਨ 1. ਹੋਰ ਪੱਥਰ ਜਾਂ ਇਮਾਰਤੀ ਮਸਾਲੇ ਦੇ ਮੁਕਾਬਲੇ ਸੰਗਮਰਮਰ ਵਿੱਚ ਕਿਹੜੇ ਕਿਹੜੇ ਗੁਣ ਹਨ ?

(ੳ) ਸੋਹਣਾ, ਸਾਫ਼
(ਅ) ਕੋਮਲਤਾ, ਮੁਲਾਇਮੀ ਅਤੇ ਸਵੱਛਤਾ
(ੲ) ਰੰਗਦਾਰ ਅਤੇ ਕੀਮਤੀ
(ਸ) ਸੁੰਦਰਤਾ ਅਤੇ ਬਣਤਰ

ਪ੍ਰਸ਼ਨ 2. ਸੰਗਮਰਮਰ ਨੂੰ ਸ਼ੁੱਧ ਸੁੰਦਰਤਾ ਪ੍ਰਗਟਾਉਣ ਦਾ ਸਾਧਨ ਕਿਉਂ ਕਿਹਾ ਗਿਆ ਹੈ ?

(ੳ) ਬਣਤਰ ਕਰਕੇ
(ਅ) ਕੀਮਤੀ ਹੋਣ ਕਰਕੇ
(ੲ) ਸੁੰਦਰਤਾ ਕਰਕੇ
(ਸ) ਇਹਨਾਂ ਵਿੱਚੋਂ ਕੋਈ ਨਹੀਂ।

ਪ੍ਰਸ਼ਨ 3. ਸੰਗਮਰਮਰ ਦੀ ਵਰਤੋਂ ਪਹਿਲਾਂ-ਪਹਿਲ ਕਿਹੜੇ ਦੇਸ਼ ਵਿੱਚ ਹੋਈ ?

(ੳ) ਚੀਨ
(ਅ) ਯੂਨਾਨ
(ੲ) ਭਾਰਤ
(ਸ) ਇੰਗਲੈਂਡ


ਪ੍ਰਸ਼ਨ 4. ਤਾਜ ਮਹੱਲ, ਮੋਤੀ-ਮਸਜਦ ਅਤੇ ਹੋਰ ਮੰਦਰਾਂ ਵਿੱਚ ਸੰਗਮਰਮਰ ਨਾਲ਼ ਕਿਹੋ ਜਿਹਾ ਪ੍ਰਭਾਵ ਉਤਪੰਨ ਹੋਇਆ?

(ੳ) ਸੂਖ਼ਮ ਅਤੇ ਕੋਮਲ
(ਅ) ਸੁੰਦਰ ਅਤੇ ਕੋਮਲ
(ੲ) ਵਧੀਆ
(ਸ) ਇਹਨਾਂ ਵਿੱਚੋਂ ਕੋਈ ਨਹੀਂ।

ਪ੍ਰਸ਼ਨ 5. ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੇ।

(ੳ) ਸੰਗਮਰਮਰ
(ਅ) ਸੰਗਮਰਮਰ ਦੀ ਵਰਤੋਂ
(ੲ) ਸੰਗਮਰਮਰ ਦੀ ਸੁੰਦਰਤਾ
(ਸ) ਸੰਗਮਰਮਰ ਦੀ ਬਣਤਰ