ਅਣਡਿੱਠਾ ਪੈਰਾ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ

ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਡਮੁੱਲਾ ਕਾਰਜ ਹੈ। ਆਪ ਨੇ ਪਹਿਲੇ ਚਾਰ ਗੁਰੂਆਂ ਤੋਂ ਇਲਾਵਾ ਸੰਤਾਂ, ਭਗਤਾਂ ਦੀ ਰਚਨਾ ਨੂੰ ਇਕੱਤਰ ਕਰ ਕੇ ਉਸ ਨੂੰ ਰਾਗਾਂ ਅਨੁਸਾਰ ਸੰਭਾਲਿਆ। ਇਹ ਵੱਡ ਆਕਾਰੀ ਧਰਮ-ਗ੍ਰੰਥ ਮਨੁੱਖੀ ਏਕਤਾ ਤੇ ਸਰਬ – ਸਾਂਝੀਵਾਲਤਾ ਦਾ ਪ੍ਰਤੀਕ ਹੈ। ਬਾਬਾ ਫ਼ਰੀਦ (ਪੰਜਾਬ), ਕਬੀਰ ਤੇ ਰਾਮਾਨੰਦ (ਯੂ. ਪੀ.), ਬੇਣੀ (ਬਿਹਾਰ), ਨਾਮਦੇਵ, ਤ੍ਰਿਲੋਚਨ (ਮਹਾਂਰਾਸ਼ਟਰ), ਪੀਪਾ (ਗੁਜਰਾਤ), ਸਧਨਾ (ਸਿੰਧ), ਜੈ ਦੇਵ (ਬੰਗਾਲ), ਸੈਣ ਤੇ ਭੀਖਨ (ਰਾਜਪੂਤਾਨਾ) ਆਦਿ, ਸਾਰੇ ਸੰਤ-ਭਗਤ ਵੱਖਰੇ-ਵੱਖਰੇ ਇਲਾਕਿਆਂ ਦੇ ਹੋਣ ਦੇ ਬਾਵਜੂਦ ਸਾਰਿਆਂ ਦਾ ਸੁਨੇਹਾ ਰੱਬੀ ਏਕਤਾ ਦਾ ਹੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਰਚਨਾ ਨੂੰ ਰਾਗਾਂ ਅਨੁਸਾਰ ਤਰਤੀਬ ਦੇ ਕੇ ਇੱਕ ਥਾਂ ਇਕੱਠਾ ਕੀਤਾ ਤੇ ਇੱਕ ਯੋਗ ਸੰਪਾਦਕ ਵਾਂਗ ਸਾਰਾ ਕਾਰਜ ਨਿਭਾਇਆ। ਲਿਖਾਈ ਦਾ ਕੰਮ ਭਾਈ ਗੁਰਦਾਸ ਜੀ ਤੋਂ ਕਰਵਾਇਆ ਗਿਆ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ 1604 ਈਸਵੀ ਵਿੱਚ ਸੰਪੂਰਨ ਹੋਇਆ।


ਪ੍ਰਸ਼ਨ 1. ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਸੰਪਾਦਕ ਕੌਣ ਸਨ?

(ੳ) ਸ੍ਰੀ ਗੁਰੂ ਗੋਬਿੰਦ ਸਿੰਘ ਜੀ
(ਅ) ਭਾਈ ਗੁਰਦਾਸ ਜੀ
(ੲ) ਸ੍ਰੀ ਗੁਰੂ ਅਰਜਨ ਦੇਵ ਜੀ
(ਸ) ਸ੍ਰੀ ਗੁਰੂ ਤੇਗ਼ ਬਹਾਦਰ ਜੀ

ਪ੍ਰਸ਼ਨ 2. ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਪਹਿਲੇ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਹੈ ?

(ੳ) ਇੱਕ
(ਅ) ਦੋ
(ੲ) ਤਿੰਨ
(ਸ) ਚਾਰ

ਪ੍ਰਸ਼ਨ 3. ਕਿਹੜਾ ਧਰਮ ਗ੍ਰੰਥ ਮਨੁੱਖੀ ਏਕਤਾ ਅਤੇ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਹੈ ?

(ੳ) ਪ੍ਰੇਮ ਸੁਮਾਰਗ
(ਅ) ਦਸਮ ਗ੍ਰੰਥ
(ੲ) ਸ੍ਰੀ ਗੁਰੂ ਗ੍ਰੰਥ ਸਾਹਿਬ
(ਸ) ਸੁਖਮਨੀ ਸਾਹਿਬ

ਪ੍ਰਸ਼ਨ 4. ਬਾਬਾ ਫ਼ਰੀਦ ਜੀ ਦਾ ਸੰਬੰਧ ਕਿਸ ਸਥਾਨ ਨਾਲ ਸੀ?

(ੳ) ਬੰਗਾਲ ਨਾਲ
(ਅ) ਮਦਰਾਸ ਨਾਲ
(ੲ) ਰਾਜਸਥਾਨ ਨਾਲ
(ਸ) ਪੰਜਾਬ ਨਾਲ

ਪ੍ਰਸ਼ਨ 5. ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਸਾਰੀ ਰਚਨਾ ਨੂੰ ਕਿਸ ਨੇ ਰਾਗਾਂ ਅਨੁਸਾਰ ਤਰਤੀਬ ਦਿੱਤੀ ?

(ੳ) ਭਾਈ ਗੁਰਦਾਸ ਜੀ ਨੇ
(ਅ) ਸ੍ਰੀ ਗੁਰੂ ਅਰਜਨ ਦੇਵ ਜੀ ਨੇ
(ੲ) ਸ੍ਰੀ ਗੁਰੂ ਨਾਨਕ ਦੇਵ ਜੀ ਨੇ
(ਸ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ