ਅਣਡਿੱਠਾ ਪੈਰਾ – ਸ੍ਰੀ ਗੁਰੂ ਅਰਜਨ ਦੇਵ ਜੀ
ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਧਰਮ, ਸਿੱਖ ਇਤਿਹਾਸ ਅਤੇ ਕਈ ਹੋਰ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਹੈ। ਆਪ ਨੇ 1588 ਈ. ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਫ਼ਕੀਰ ਸਾਂਈ ਮੀਆਂ ਮੀਰ ਤੋਂ ਰਖਵਾਈ। ਲੋਕਾਂ ਨੂੰ ਸਾਂਝਾ ਧਰਮ ਅਸਥਾਨ ਤੇ ਇਸ਼ਨਾਨ ਕਰਨ ਲਈ ਸਰੋਵਰ ਬਣਵਾਇਆ। ਅੰਮ੍ਰਿਤਸਰ ਵਿੱਚ ਹੀ ਸੰਤੋਖਸਰ ਤੇ ਰਾਮਸਰ ਦੋ ਹੋਰ ਸਰੋਵਰ ਬਣਵਾਏ। ਉਸ ਜ਼ਮਾਨੇ ਵਿੱਚ ਸਰੋਵਰ ਦਾ ਬਹੁਤ ਮਹੱਤਵ ਸੀ। ਇਸ਼ਨਾਨ ਕਰਨ ਲਈ ਦਰਿਆ ਜਾਂ ਸਰੋਵਰ ਹੀ ਹੁੰਦੇ ਸਨ। ਗੁਰੂ ਸਾਹਿਬ ਨੇ ਤਰਨਤਾਰਨ ਨਗਰ ਵੀ ਵਸਾਇਆ। ਤਰਨਤਾਰਨ ਦਾ ਸਰੋਵਰ ਆਕਾਰ ਦੇ ਪੱਖ ਤੋਂ ਕਾਫ਼ੀ ਵੱਡਾ ਹੈ। ਗੁਰੂ ਜੀ ਨੇ ਲੋਕ ਭਲਾਈ ਦੇ ਬਹੁਤ ਸਾਰੇ ਕੰਮ ਕੀਤੇ। ਸਿੱਖੀ ਦੇ ਪ੍ਰਚਾਰ ਲਈ ਧਰਮ ਅਸਥਾਨ ਉਸਾਰੇ। ਲਾਹੌਰ ਵਿੱਚ ਬਾਉਲੀ ਬਣਾਈ। ਤਰਨਤਾਰਨ ਵਿੱਚ ਰੱਬੀ ਏਕਤਾ ਦਾ ਯਤੀਮਾਂ ਤੇ ਕੋਹੜੀਆਂ ਲਈ ਹਸਪਤਾਲ ਖੋਲ੍ਹਿਆ। ਦਸਵੰਧ ਦੀ ਪ੍ਰਥਾ ਵੀ ਆਰੰਭ ਕੀਤੀ। ਇਸ ਤੋਂ ਇਲਾਵਾ ਕਾਬਲ, ਕੰਧਾਰ ਤੇ ਢਾਕੇ ਤੱਕ ਵਪਾਰ ਦਾ ਕੰਮ ਵੀ ਸ਼ੁਰੂ ਕੀਤਾ।
ਪ੍ਰਸ਼ਨ 1. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਤੋਂ ਰਖਵਾਈ ?
(ੳ) ਭਾਈ ਗੁਰਦਾਸ ਜੀ ਤੋਂ
(ਅ) ਬਾਬਾ ਬੁੱਢਾ ਜੀ ਤੋਂ
(ੲ) ਸਾਂਈ ਮੀਆਂ ਮੀਰ ਤੋਂ
(ਸ) ਬਾਬਾ ਫ਼ਰੀਦ ਤੋਂ
ਪ੍ਰਸ਼ਨ 2. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਕਦੋਂ ਰਖਵਾਈ ?
(ੳ) 1588 ਈਸਵੀ
(ਅ) 1590 ਈਸਵੀ
(ੲ) 1578 ਈਸਵੀਂ
(ਸ) 1580 ਈਸਵੀ
ਪ੍ਰਸ਼ਨ 3. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿੱਚ ਕੀ ਬਣਾਇਆ ?
(ੳ) ਸਰੋਵਰ
(ਅ) ਬਾਉਲੀ
(ੲ) ਮਹੱਲ
(ਸ) ਘਰ
ਪ੍ਰਸ਼ਨ 4. ਦਸਵੰਧ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਆਰੰਭ ਕੀਤੀ ?
(ੳ) ਸ੍ਰੀ ਗੁਰੂ ਅਮਰਦਾਸ ਜੀ
(ਅ) ਸ੍ਰੀ ਗੁਰੂ ਰਾਮਦਾਸ ਜੀ
(ੲ) ਸ੍ਰੀ ਗੁਰੂ ਅਰਜਨ ਦੇਵ ਜੀ
(ਸ) ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਪ੍ਰਸ਼ਨ 5. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਪਾਰ ਦਾ ਕੰਮ ਕਾਬਲ ਕੰਧਾਰ ਤੋਂ ਲੈ ਕੇ ਕਿਹੜੇ ਸ਼ਹਿਰ ਤੱਕ ਚਾਲੂ ਕੀਤਾ ?
(ੳ) ਮੁੰਬਈ ਤੱਕ
(ਅ) ਕੋਲਕਾਤਾ ਤੱਕ
(ੲ) ਚੇਨੱਈ ਤੱਕ
(ਸ) ਢਾਕੇ ਤੱਕ