ਅਣਡਿੱਠਾ ਪੈਰਾ – ਸੁਰਿੰਦਰ ਕੌਰ
ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਸੁਰਿੰਦਰ ਕੌਰ ਦੇ ਗਾਏ ਗੀਤ ਪੰਜਾਬੀ ਸੱਭਿਆਚਾਰ ਦੀ ਮੂੰਹ-ਬੋਲਦੀ ਤਸਵੀਰ ਹਨ। ਇਹ ਪੰਜਾਬੀ – ਸੱਭਿਆਚਾਰ ਦਾ ਹਿੱਸਾ ਹੀ ਬਣ ਗਏ ਹਨ। ਵੱਡੀ ਗੱਲ, ਉਸ ਦੀ ਗਾਇਕੀ ਸਾਫ਼-ਸੁਥਰੀ ਹੈ। ਉਸ ਨੇ ਹਰ ਗੀਤ ਨੂੰ ਰੂਹ ਨਾਲ ਗਾਇਆ। ਭਾਵੇਂ ਉਸ ਨੇ ਸੁਹਾਗ ਗਾਏ; ਘੋੜੀਆਂ ਗਾਈਆਂ, ਮਾਨਵੀ ਹਾਵਾਂ-ਭਾਵਾਂ ਦੀ ਤਰਜਮਾਨੀ ਕਰਦੇ ਲੋਕ ਗੀਤ ਗਾਏ ਜਾਂ ਸਾਹਿਤਿਕ ਗੀਤ ਗਾਏ, ਉਸ ਦੀ ਗਾਇਕੀ ਦਾ ਇੱਕ ਵੱਖਰਾ ਹੀ ਰੰਗ ਹੈ। ਉਸ ਦੇ ਸਿਰਕੱਢ ਗਾਇਕਾ ਬਣਨ ਵਿੱਚ ਉਸ ਦੇ ਪਤੀ ਸ. ਜੁਗਿੰਦਰ ਸਿੰਘ ਦਾ ਵੀ ਭਰਪੂਰ ਯੋਗਦਾਨ ਰਿਹਾ ਹੈ। ਉਹ ਵਧੀਆ ਕਵਿਤਾਵਾਂ ਲੱਭ ਕੇ ਲਿਆਉਂਦੇ ਤੇ ਫਿਰ ਉਹਨਾਂ ਬੋਲਾਂ ਨੂੰ ਸੰਗੀਤ ਦੀਆਂ ਧੁਨਾਂ ‘ਤੇ ਗਾਉਣ ਲਈ ਉਸ ਨੂੰ ਉਤਸ਼ਾਹਿਤ ਕਰਦੇ। ਰੋਜ਼ਾਨਾ ਰਿਆਜ਼ ਕਰਨ ਲਈ ਆਖਦੇ। ਸੁਰਿੰਦਰ ਕੌਰ ਨੇ ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੂੰ ਆਪਣੀ ਸੁਰੀਲੀ ਅਵਾਜ਼ ਦਿੱਤੀ। ਸ਼ਿਵ ਕੁਮਾਰ ਬਟਾਲਵੀ ਦਾ ਗੀਤ ‘ਲੰਘ ਆ ਜਾ, ਪੱਤਣ ਝਨਾਂ ਦਾ’ ਇਸ ਢੰਗ ਨਾਲ ਗਾਇਆ ਕਿ ਇਹ ਗੀਤ ਹਮੇਸ਼ਾਂ ਲਈ ਲੋਕ-ਮਨਾਂ ਵਿੱਚ ਵੱਸ ਗਿਆ।
ਪ੍ਰਸ਼ਨ 1. ਕਿਹੜੀ ਗਾਇਕਾ ਦੇ ਗੀਤ ਪੰਜਾਬੀ ਸੱਭਿਆਚਾਰ ਦੀ ਮੂੰਹ-ਬੋਲਦੀ ਤਸਵੀਰ ਹਨ ?
(ੳ) ਪ੍ਰਕਾਸ਼ ਕੌਰ
(ਅ) ਡੌਲੀ ਗੁਲੇਰੀਆ
(ੲ) ਸਤਿੰਦਰ ਸੱਤੀ
(ਸ) ਸੁਰਿੰਦਰ ਕੌਰ
ਪ੍ਰਸ਼ਨ 2. ਸ. ਜੁਗਿੰਦਰ ਸਿੰਘ ਕੌਣ ਸਨ ?
(ੳ) ਇੱਕ ਉੱਘੇ ਲੇਖਕ
(ਅ) ਇੱਕ ਪ੍ਰਸਿੱਧ ਕਵੀ
(ੲ) ਸੁਰਿੰਦਰ ਕੌਰ ਦੇ ਪਤੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 3. ਸੁਰਿੰਦਰ ਕੌਰ ਨੂੰ ਰੋਜ਼ਾਨਾ ਰਿਆਜ਼ ਕਰਨ ਲਈ ਕੌਣ ਕਹਿੰਦਾ ਸੀ ?
(ੳ) ਸ. ਜੁਗਿੰਦਰ ਸਿੰਘ
(ਅ) ਧੀ ਡੌਲੀ
(ੲ) ਕੁੰਦਨ ਲਾਲ ਸ਼ਰਮਾ
(ਸ) ਅਨਾਇਤ ਹੁਸੈਨ
ਪ੍ਰਸ਼ਨ 4. ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ ਤੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੂੰ ਕਿਸ ਨੇ ਆਪਣੀ ਸੁਰੀਲੀ ਅਵਾਜ਼ ਦਿੱਤੀ?
(ੳ) ਡੌਲੀ ਗੁਲੇਰੀਆ ਨੇ
(ਅ) ਪ੍ਰਕਾਸ਼ ਕੌਰ ਨੇ
(ੲ) ਸੁਰਿੰਦਰ ਕੌਰ ਨੇ
(ਸ) ਨਰਿੰਦਰ ਬੀਬਾ ਨੇ
ਪ੍ਰਸ਼ਨ 5. ‘ਲੰਘ ਆ ਜਾ, ਪੱਤਣ ਝਨਾਂ ਦਾ’ ਗੀਤ ਕਿਸ ਦੀ ਰਚਨਾ ਹੈ ?
(ੳ) ਪ੍ਰੋ. ਮੋਹਨ ਸਿੰਘ ਦੀ
(ਅ) ਸੁਰਜੀਤ ਪਾਤਰ ਦੀ
(ੲ) ਅੰਮ੍ਰਿਤਾ ਪ੍ਰੀਤਮ ਦੀ
(ਸ) ਸ਼ਿਵ ਕੁਮਾਰ ਬਟਾਲਵੀ ਦੀ