ਅਣਡਿੱਠਾ ਪੈਰਾ : ਸ਼ਿਸ਼ਟਾਚਾਰ


ਘਰ-ਪਰਿਵਾਰ ਤੋਂ ਇਲਾਵਾ ਸਮਾਜ ਵਿੱਚ ਵਿਚਰਦਿਆਂ ਸਾਡੇ ਕੋਲੋਂ ਅਨੇਕਾਂ ਗ਼ਲਤੀਆਂ ਹੋ ਜਾਂਦੀਆਂ ਹਨ । ਕਈ ਵਾਰ ਛੋਟੀਆਂ-ਛੋਟੀਆਂ ਤਕਰਾਰਾਂ ਵੀ ਹੋ ਜਾਂਦੀਆਂ ਹਨ। ਕੋਈ ਅਜਿਹੀ ਗੱਲ ਜਾਂ ਤਕਰਾਰ ਕਿਸੇ ਦਾ ਦਿਲ ਵੀ ਦੁਖਾ ਦਿੰਦੀ ਹੈ। ਅਜਿਹੀ ਗੱਲ ਵਰ੍ਹਿਆਂ ਤੱਕ ਅਣ-ਬਣ ਦਾ ਕਾਰਨ ਬਣੀ ਰਹਿੰਦੀ ਹੈ। ਮੰਨ ਲਓ ਜੇਕਰ ਸਾਡੇ ਕੋਲੋਂ ਅਜਿਹਾ ਕੁਝ ਹੋ ਵੀ ਜਾਂਦਾ ਹੈ ਤਾਂ ਸਾਨੂੰ ਆਪਣੀ ਗ਼ਲਤੀ ਸਵੀਕਾਰ ਕਰ ਲੈਣ ਵਿੱਚ ਕਿਸੇ ਵੀ ਕਿਸਮ ਦੀ ਝਿਜਕ ਨਹੀਂ ਹੋਣੀ ਚਾਹੀਦੀ ਤੇ ਸਾਨੂੰ ਉਸ ਦੀ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਗ਼ਲਤੀ ਨੂੰ ਮੰਨਣਾ ਸ਼ਿਸ਼ਟਾਚਾਰ ਦਾ ਇੱਕ ਹਿੱਸਾ ਹੈ। ਕਈ ਵਾਰ ਅਸੀਂ ਗ਼ਲਤੀ ਕਰਨ ਤੋਂ ਬਾਅਦ ਮਾਫ਼ੀ ਮੰਗਣ ਤੋਂ ਇਨਕਾਰੀ ਹੋ ਜਾਂਦੇ ਹਾਂ ਕਿਉਂਕਿ ਅਸੀਂ ਉਸ ਨੂੰ ਆਪਣੀ ਅਣਖ ਨਾਲ ਜੋੜ ਲੈਂਦੇ ਹਾਂ। ਦੇਖਿਆ ਜਾਵੇ ਤਾਂ ਮਾਫ਼ੀ ਮੰਗਣ ਨਾਲ ਸਾਡੀ ਅਣਖ ਨਹੀਂ ਘਟਦੀ, ਸਗੋਂ ਸਾਡਾ ਵਿਅਕਤਿਤਵ ਉਜਾਗਰ ਹੁੰਦਾ ਹੈ ਅਤੇ ਕਈ ਵਾਰ ਆਉਣ ਵਾਲੀਆਂ ਮੁਸੀਬਤਾਂ ਤੋਂ ਸਾਡਾ ਬਚਾਅ ਵੀ ਹੋ ਸਕਦਾ ਹੈ। ਛੋਟੇ ਮਸਲੇ ਵੱਡੇ ਨਹੀਂ ਬਣਦੇ ਤੇ ਅਸੀਂ ਤਣਾਅ-ਮੁਕਤ ਰਹਿੰਦੇ ਹਾਂ।


ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :-

ਪ੍ਰਸ਼ਨ (ੳ) ਸਮਾਜ ਵਿਚ ਵਿਚਰਦਿਆਂ ਕਈ ਵਾਰ ਸਾਡੇ ਕੋਲੋਂ ਕੀ ਹੋ ਜਾਂਦਾ ਹੈ?

ਉੱਤਰ : ਸਮਾਜ ਵਿਚ ਵਿਚਰਦਿਆਂ ਕਈ ਵਾਰ ਸਾਡੇ ਕੋਲੋਂ ਅਨੇਕਾਂ ਗ਼ਲਤੀਆਂ ਹੋ ਜਾਂਦੀਆਂ ਛੋਟੀਆਂ-ਛੋਟੀਆਂ ਗ਼ਲਤੀਆਂ ਤੇ ਤਕਰਾਰ ਕਿਸੇ ਦਾ ਦਿਲ ਵੀ ਦੁਖਾ ਦਿੰਦੇ ਹਨ।

ਪ੍ਰਸ਼ਨ (ਅ) ਸਾਨੂੰ ਕਿਸ ਕਿਸਮ ਦੀ ਝਿਜਕ ਨਹੀਂ ਹੋਣੀ ਚਾਹੀਦੀ?

ਉੱਤਰ : ਜੇਕਰ ਸਾਡੀ ਕਿਸੇ ਗ਼ਲਤੀ ਜਾਂ ਤਕਰਾਰ ਕਾਰਨ ਕਿਸੇ ਦਾ ਦਿਲ ਦੁਖਿਆ ਹੋਵੇ, ਤਾਂ ਸਾਨੂੰ ਆਪਣੀ ਗ਼ਲਤੀ ਮੰਨ ਲੈਣ ਵਿਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ।

ਪ੍ਰਸ਼ਨ (ੲ) ਕਿਹੜੀ ਗੱਲ ਸ਼ਿਸ਼ਟਾਚਾਰ ਦਾ ਹਿੱਸਾ ਹੈ?

ਉੱਤਰ : ਆਪਣੀ ਗ਼ਲਤੀ ਮੰਨ ਲੈਣਾ ਸਿਸ਼ਟਾਚਾਰ ਦਾ ਹਿੱਸਾ ਹੈ।

ਪ੍ਰਸ਼ਨ (ਸ) ਕਈ ਵਾਰ ਅਸੀਂ ਗ਼ਲਤੀ ਮੰਨਣ ਤੋਂ ਇਨਕਾਰੀ ਕਿਉਂ ਹੋ ਜਾਂਦੇ ਹਾਂ?

ਉੱਤਰ : ਕਈ ਵਾਰੀ ਅਸੀ ਗ਼ਲਤੀ ਮੰਨਣ ਤੋਂ ਇਸ ਕਰਕੇ ਇਨਕਾਰੀ ਹੋ ਜਾਂਦੇ ਹਾਂ, ਕਿਉਂਕਿ ਇਸ ਗੱਲ ਨੂੰ ਅਸੀਂ ਆਪਣੀ ਅਣਖ ਨਾਲ ਜੋੜ ਲੈਂਦੇ ਹਾਂ।

ਪ੍ਰਸ਼ਨ (ਹ) ਗ਼ਲਤੀ ਦੀ ਮਾਫ਼ੀ ਮੰਗਣ ਨਾਲ ਕੀ ਹੁੰਦਾ ਹੈ?

ਉੱਤਰ : ਗ਼ਲਤੀ ਦੀ ਮਾਫ਼ੀ ਮੰਗਣ ਨਾਲ ਸਾਡੀ ਅਣਖ ਘਟਦੀ ਨਹੀਂ, ਸਗੋਂ ਸਾਡਾ ਵਿਅਕਤੀਤਵ ਉਜਾਗਰ ਹੁੰਦਾ ਹੈ ਤੇ ਕਈ ਵਾਰ ਆਉਣ ਵਾਲੀਆਂ ਮੁਸੀਬਤਾਂ ਤੋਂ ਸਾਡਾ ਛੁਟਕਾਰਾ ਹੋ ਜਾਂਦਾ ਹੈ। ਛੋਟੇ ਮਸਲੇ ਵੱਡੇ ਨਹੀਂ ਬਣਦੇ ਤੇ ਅਸੀਂ ਤਣਾਅ ਮੁਕਤ ਹੋ ਜਾਂਦੇ ਹਾਂ।