CBSEComprehension Passageਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ : ਸਯੱਦ ਅਹਿਮਦ ਖਾਂ


1827 ਈ. ਤੋਂ 1831 ਈ. ਦੇ ਸਮੇਂ ਦੇ ਦੌਰਾਨ ਸੱਯਦ ਅਹਿਮਦ ਨਾਂ ਦੇ ਇੱਕ ਧਾਰਮਿਕ ਨੇਤਾ ਨੇ ਅਟਕ ਅਤੇ ਪਿਸ਼ਾਵਰ ਦੇ ਪ੍ਰਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਮਚਾਈ ਰੱਖਿਆ ਸੀ। ਉਹ ਬਰੇਲੀ ਦਾ ਰਹਿਣ ਵਾਲਾ ਸੀ।

ਉਸ ਦਾ ਕਹਿਣਾ ਸੀ, “ਅੱਲਾਹ ਨੇ ਮੈਨੂੰ ਪੰਜਾਬ ਅਤੇ ਹਿੰਦੁਸਤਾਨ ਜਿੱਤਣ ਅਤੇ ਅਫ਼ਗਾਨ ਪ੍ਰਦੇਸ਼ਾਂ ਵਿੱਚੋਂ ਸਿੱਖਾਂ ਨੂੰ ਕੱਢ ਕੇ ਖ਼ਤਮ ਕਰਨ ਲਈ ਭੇਜਿਆ ਹੈ।”

ਉਸ ਦੀਆਂ ਗੱਲਾਂ ਵਿੱਚ ਆ ਕੇ ਅਨੇਕਾਂ ਅਫ਼ਗਾਨ ਸਰਦਾਰ ਉਸ ਦੇ ਪੈਰੋਕਾਰ ਬਣ ਗਏ। ਥੋੜ੍ਹੇ ਹੀ ਸਮੇਂ ਵਿੱਚ ਉਸ ਨੇ ਇੱਕ ਬਹੁਤ ਵੱਡੀ ਸੈਨਾ ਸੰਗਠਿਤ ਕਰ ਲਈ। ਇਹ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਲਈ ਇੱਕ ਵੰਗਾਰ ਸੀ। ਉਸ ਨੂੰ ਸਿੱਖ ਫ਼ੌਜਾਂ ਨੇ ਪਹਿਲਾਂ ਸੈਦੂ ਵਿਖੇ ਅਤੇ ਫਿਰ ਪਿਸ਼ਾਵਰ ਵਿਖੇ ਹਰਾਇਆ ਸੀ, ਪਰ ਖ਼ੁਸ਼ਕਿਸਮਤੀ ਨਾਲ ਉਹ ਦੋਨੋਂ ਵਾਰੀ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ।

ਇਨ੍ਹਾਂ ਹਾਰਾਂ ਦੇ ਬਾਵਜੂਦ ਸੱਯਦ ਅਹਿਮਦ ਨੇ ਸਿੱਖਾਂ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਿਆ। ਅੰਤ ਮਈ, 1831 ਈ. ਵਿੱਚ ਉਹ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ। ਇਸ ਤਰ੍ਹਾਂ ਸਿੱਖਾਂ ਦੀ ਇੱਕ ਵੱਡੀ ਸਿਰਦਰਦੀ ਦੂਰ ਹੋਈ।


ਪ੍ਰਸ਼ਨ 1. ਸੱਯਦ ਅਹਿਮਦ ਕੌਣ ਸੀ?

ਉੱਤਰ : ਸੱਯਦ ਅਹਿਮਦ ਮੁਸਲਮਾਨਾਂ ਦਾ ਇੱਕ ਧਾਰਮਿਕ ਨੇਤਾ ਸੀ।

ਪ੍ਰਸ਼ਨ 2. ਸੱਯਦ ਅਹਿਮਦ ਕਿੱਥੋਂ ਦਾ ਰਹਿਣ ਵਾਲਾ ਸੀ?

ਉੱਤਰ : ਸੱਯਦ ਅਹਿਮਦ ਬਰੇਲੀ ਦਾ ਰਹਿਣ ਵਾਲਾ ਸੀ।

ਪ੍ਰਸ਼ਨ 3. ਸਿੱਖ ਫ਼ੌਜਾਂ ਨੇ ਸੱਯਦ ਅਹਿਮਦ ਨੂੰ ਕਿਹੜੀਆਂ ਦੋ ਥਾਂਵਾਂ ‘ਤੇ ਹਰਾਇਆ ਸੀ?

ਉੱਤਰ : ਸਿੱਖ ਫ਼ੌਜਾਂ ਨੇ ਸੱਯਦ ਅਹਿਮਦ ਨੂੰ ਸੈਦੂ ਅਤੇ ਪਿਸ਼ਾਵਰ ਵਿਖੇ ਹਰਾਇਆ ਸੀ।

ਪ੍ਰਸ਼ਨ 4. ਸੱਯਦ ਅਹਿਮਦ ਕਦੋਂ, ਕਿੱਥੇ ਅਤੇ ਕਿਸ ਨਾਲ ਲੜਦੇ ਹੋਏ ਮਾਰਿਆ ਗਿਆ ਸੀ?

ਉੱਤਰ : ਸਯੱਦ ਅਹਿਮਦ 1831 ਈ. ਵਿੱਚ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ ਸੀ।