ਅਣਡਿੱਠਾ ਪੈਰਾ : ਸਮਾਂ
ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਸਹੀ ਉੱਤਰ ਦਿਉ :
ਜਨਮ ਤੋਂ ਲੈ ਕੇ ਮਰਨ ਤੱਕ ਦਾ ਸਮਾਂ ਨਿਸਚਿਤ ਹੈ ਅਤੇ ਬਦਲ ਨਹੀਂ ਸਕਦਾ। ਸਮਾਂ ਕਦੇ ਰੁਕਦਾ ਨਹੀਂ, ਇਹ ਨਿਰੰਤਰ ਨਦੀ ਵਾਂਗ ਤੁਰਦਾ ਹੀ ਰਹਿੰਦਾ ਹੈ। ਇਸ ਲਈ ਹਰ ਵਿਅਕਤੀ ਨੂੰ ਸਮੇਂ ਦਾ ਪਾਬੰਦ ਹੋਣਾ ਚਾਹੀਦਾ ਹੈ।ਮਨੁੱਖ ਨੂੰ ਹਰ ਕੰਮ ਨਿਸ਼ਚਿਤ ਸਮੇਂ ਤੇ ਕਰਨਾ ਚਾਹੀਦਾ ਹੈ। ਫਰਾਂਸ ਦਾ ਜਰਨੈਲ ਨੈਪੋਲੀਅਨ ਬੋਨਾਪਾਰਟ ਸਮੇਂ ਦਾ ਬਹੁਤ ਪਾਬੰਦ ਸੀ। ਉਹ ਕਿਹਾ ਕਰਦਾ ਸੀ ਜਿਹੜਾ ਪਲ ਅਸੀਂ ਵਿਅਰਥ ਗੁਆ ਲੈਂਦੇ ਹਾਂ, ਉਹ ਸਾਡੀ ਬਦਕਿਸਮਤੀ ਵਿੱਚ ਵਾਧਾ ਕਰਦਾ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਮੇਂ ਦੀ ਕਦਰ ਕਰਨ ਵਾਲੇ ਵਿਅਕਤੀ ਦੀ ਹੀ ਸਮਾਂ ਕਦਰ ਕਰਦਾ ਹੈ। ਸਮੇਂ ਦੀ ਯੋਗ-ਅਯੋਗ ਵਰਤੋਂ ਹੀ ਵਿਅਕਤੀ ਨੂੰ ਉੱਚਾ ਚੁੱਕਦੀ ਹੈ ਜਾਂ ਥੱਲੇ ਡੇਗਦੀ ਹੈ। ਇਸ ਲਈ ਸਮੇਂ ਦੀ ਕਦਰ ਕਰਨ ਵਾਲਾ ਮਨੁੱਖ ਹੀ ਜ਼ਿੰਦਗੀ ਦੀ ਹਰ ਬਾਜ਼ੀ ਜਿੱਤ ਲੈਂਦਾ ਹੈ।
ਪ੍ਰਸ਼ਨ 1. ਕਿਹੜਾ ਸਮਾਂ ਨਿਸਚਿਤ ਹੈ?
ਪ੍ਰਸ਼ਨ 2. ਸਮਾਂ ਕਿਸ ਵਾਂਗ ਨਿਰੰਤਰ ਤੁਰਦਾ ਰਹਿੰਦਾ ਹੈ?
ਪ੍ਰਸ਼ਨ 3. ਸਮੇਂ ਬਾਰੇ ਨੈਪੋਲੀਅਨ ਬੋਨਾਪਾਰਟ ਦੇ ਕੀ ਵਿਚਾਰ ਸਨ?
ਪ੍ਰਸ਼ਨ 4. ਸਮਾਂ ਕਿਸ ਦੀ ਕਦਰ ਕਰਦਾ ਹੈ?
ਪ੍ਰਸ਼ਨ 5. ਕਿਹੜਾ ਵਿਅਕਤੀ ਜ਼ਿੰਦਗੀ ਦੀ ਬਾਜ਼ੀ ਜਿੱਤ ਲੈਂਦਾ ਹੈ?