CBSEclass 11 PunjabiClass 12 PunjabiClass 9th NCERT PunjabiComprehension PassageEducationNCERT class 10thPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ : ਸਮਾਂ


ਹੇਠ ਲਿਖੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਵਿਕਲਪ ਚੁਣੋ:


ਸਮਾਂ ਇੱਕ ਮਹਾਨ ਖਜ਼ਾਨਾ ਹੈ। ਅਮਰੀਕਾ, ਜਪਾਨ ਵਿੱਚ ਮੀਂਹ ਹੋਵੇ, ਹਨ੍ਹੇਰਾ ਹੋਵੇ, ਠੰਡ ਹੋਵੇ, ਗਰਮੀ ਹੋਵੇ, ਅੱਠ ਘੰਟੇ ਹਰ ਕੋਈ ਡੱਟ ਕੇ ਕੰਮ ਕਰਦਾ ਹੈ। ਦਫਤਰਾਂ ਵਿੱਚ, ਖੇਤਾਂ ਵਿੱਚ, ਕਾਰਖਾਨਿਆਂ ਵਿੱਚ, ਵਿਸ਼ੇਸ਼ ਛੁੱਟੀਆਂ ਸਾਲ ਵਿੱਚ ਮਸਾਂ ਚਾਰ-ਪੰਜ ਹੁੰਦੀਆਂ ਹਨ। ਸਾਡੇ ਦੇਸ਼ ਵਿੱਚ ਕਿੰਨੀਆਂ ਹੀ ਛੁੱਟੀਆਂ, ਕਿੰਨੇ ਥੋੜੇ ਘੰਟੇ ਕੰਮ, ਕਿੰਨਾ ਬੇਦਿਲਾ ਕੰਮ ਤੇ ਫੇਰ ਸਵੇਰ-ਸ਼ਾਮ ਮੰਦਰਾਂ, ਗੁਰਦੁਆਰਿਆਂ ਵਿੱਚ ਭੀੜਾਂ, ਸਾਧੂਆਂ ਦੀ ਨਿੱਤ ਫੇਰੀ, ਮਰਨੇ, ਜੰਮਣੇ ਤੇ ਵਿਆਹ, ਕਿਸੇ ਹੋਰ ਦੇਸ਼ ਵਿੱਚ ਇਨ੍ਹਾਂ ਗੱਲਾਂ ਉੱਤੇ ਸਮਾਂ ਬਰਬਾਦ ਨਹੀਂ ਕੀਤਾ ਜਾਂਦਾ। ਲਾਊਡ ਸਪੀਕਰਾਂ ਉੱਤੇ ਦਿਨ-ਰਾਤ ਧਰਮ ਨਹੀਂ, ਵਹਿਮ-ਭਰਮ ਪ੍ਰਚਾਰੇ ਜਾਂਦੇ ਹਨ। ਹੋਰਨਾਂ ਦੇਸ਼ਾਂ ਵਿੱਚ ਭਾਵੇਂ ਕਿੰਨੀ ਬਰਫ਼ ਜੰਮੀ ਹੋਵੇ, ਕਾਮੇ ਪੂਰੇ ਅੱਠ ਵਜੋਂ ਆਪਣੇ ਕੰਮ ਉੱਤੇ ਪਹੁੰਚ ਰਹੇ ਹਨ। ਬਾਰਾਂ ਵੱਜੇ ਤੱਕ ਡੱਟ ਕੇ ਕੰਮ ਕੀਤਾ ਜਾਂਦਾ ਹੈ।ਇੱਕ ਘੰਟਾ ਵਿੱਚਕਾਰ ਖਾਣਾ ਖਾ ਕੇ ਫਿਰ ਪੰਜ ਵਜੇ ਤੱਕ ਅਣਥੱਕ ਮਿਹਨਤ ਹੁੰਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਪੈਦਾਵਾਰ ਸਾਡੇ ਨਾਲੋਂ ਕਈ ਗੁਣਾਂ ਵਧੇਰੇ ਹੁੰਦੀ ਹੈ।


ਪ੍ਰਸ਼ਨ 1. ਅਮਰੀਕਾ ਤੇ ਜਪਾਨ ਵਿੱਚ ਹਰ ਕੋਈ ਕਿੰਨੇ ਘੰਟੇ ਡੱਟ ਕੇ ਕੰਮ ਕਰਦਾ ਹੈ?

() ਛੇ ਘੰਟੇ

() ਅੱਠ ਘੰਟੇ

() ਸੱਤ ਘੰਟੇ

() ਦਸ ਘੰਟੇ

ਪ੍ਰਸ਼ਨ 2. ਸਾਡੇ ਦੇਸ਼ ਵਿੱਚ ਲੋਕ ਕਿਵੇਂ ਕੰਮ ਕਰਦੇ ਹਨ?

() ਹੱਸ ਕੇ

() ਲਗਨ ਨਾਲ

() ਬੇਦਿਲਾ

() ਡਰ ਕੇ

ਪ੍ਰਸ਼ਨ 3. ਲਾਊਡ ਸਪੀਕਰਾਂ ਉੱਤੇ ਕੀ ਪ੍ਰਚਾਰਿਆ ਜਾਂਦਾ ਹੈ?

() ਵਹਿਮ-ਭਰਮ

() ਧਰਮ

() ਮਨੋਰੰਜਨ

() ਰਾਜਨੀਤੀ

ਪ੍ਰਸ਼ਨ 4. ਦੂਸਰੇ ਦੇਸਾਂ ਵਿੱਚ ਖਾਣਾ-ਖਾਣ ਲਈ ਕਿੰਨਾ ਸਮਾਂ ਦਿੱਤਾ ਜਾਂਦਾ ਹੈ?

() ਅੱਧਾ ਘੰਟਾ

() ਢਾਈ ਘੰਟੇ

() ਤਿੰਨ ਘੰਟੇ

() ਇੱਕ ਘੰਟਾ

ਪ੍ਰਸ਼ਨ 5. ਹੋਰ ਦੇਸਾਂ ਵਿੱਚ ਪੈਦਾਵਾਰ ਸਾਡੇ ਨਾਲੋਂ ਕਈ ਗੁਣਾਂ ਵਧੇਰੇ ਕਿਸ ਕਾਰਨ ਹੈ?

() ਘੱਟ ਸੌਂ ਕੇ

() ਸਮੇਂ ‘ਤੇ ਨਾ ਪੁੱਜ ਕੇ

() ਅਣਥੱਕ ਮਿਹਨਤ ਕਰਕੇ

() ਘੱਟ ਕੰਮ ਕਰਕੇ