ਅਣਡਿੱਠਾ ਪੈਰਾ – ਸ਼ਿਵ ਸਿੰਘ
ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਸ਼ਿਵ ਸਿੰਘ ਦਾ ਜਨਮ 1938 ਈਸਵੀ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਸੀ ਗ਼ੁਲਾਮ ਹੁਸੈਨ ਵਿੱਚ ਹੋਇਆ। ਇਹ ਪਿੰਡ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ‘ਚ ਵੱਸਿਆ ਹੋਇਆ ਹੈ। ਇੱਥੇ ਸ਼ਿਵ ਸਿੰਘ ਦੇ ਪੁਰਖੇ ਖੇਤੀ-ਬਾੜੀ ਦਾ ਕੰਮ ਕਰਦੇ ਸਨ। ਸ਼ਿਵ ਸਿੰਘ ਦੇ ਮਾਪਿਆਂ ਨੇ ਉਸ ਨੂੰ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿੱਚ ਪਾਲਿਆ। ਮਾਂ-ਬਾਪ ਨੇ ਉਸ ਨੂੰ ਗੁਰਬਾਣੀ, ਲੋਕ-ਕਥਾਵਾਂ ਅਤੇ ਲੋਕ-ਸਾਹਿਤ ਤੋਂ ਜਾਣੂ ਕਰਵਾਇਆ। ਸ਼ਿਵ ਸਿੰਘ ਨੂੰ ਬਚਪਨ ਤੋਂ ਹੀ ਕੁਦਰਤ ਨਾਲ ਲਗਾਅ ਸੀ। ਉਹ ਪਿੰਡ ਦੇ ਕੋਲੋਂ ਲੰਘਦੇ ਭੰਗੀ-ਚੋਅ ਵਿੱਚ ਖੇਡਣ ਚਲਾ ਜਾਂਦਾ। ਚੀਕਣੀ ਮਿੱਟੀ ਨਾਲ ਆਪਣੇ ਪੈਰਾਂ ਉੱਪਰ ਘਰ ਉਸਾਰਦਾ, ਰੇਤ ਨਾਲ ਘੁੱਗੂ-ਘੋੜੇ ਬਣਾਉਂਦਾ। ਚੋਅ ਦੇ ਸਰਕੰਡੇ ਦੇ ਤੀਲ੍ਹਿਆਂ ਨਾਲ ਬਾਲ-ਖਿਡੌਣੇ ਊਠ, ਘੋੜੇ, ਛੁਣਛੁਣੇ ਤੇ ਪੰਛੀ ਬਣਾ-ਬਣਾ ਆਪਣਾ ਸ਼ੌਕ ਪੂਰਾ ਕਰਦਾ। ਪਾਣੀ ‘ਚ ਤਰਦੀਆਂ ਲੱਕੜਾਂ ਨੂੰ ਬਾਹਰ ਕੱਢ ਲੈਂਦਾ ਤੇ ਉਹਨਾਂ ਵਿੱਚ ਪਸ਼ੂਆਂ ਤੇ ਜਾਨਵਰਾਂ ਦੇ ਰੂਪ ਘੜਨ ਲੱਗਦਾ। ਮਾਪਿਆਂ ਨੂੰ ਆਪਣੇ ਪੁੱਤਰ ਵਿੱਚੋਂ ਪ੍ਰਤਿਭਾਸ਼ਾਲੀ ਮਨੁੱਖ ਦਿਸਣ ਲੱਗਿਆ।
ਪ੍ਰਸ਼ਨ 1. ਸ਼ਿਵ ਸਿੰਘ ਦਾ ਜਨਮ ਕਿਸ ਜ਼ਿਲ੍ਹੇ ਵਿੱਚ ਹੋਇਆ ?
(ੳ) ਜਲੰਧਰ
(ਅ) ਰੋਪੜ
(ੲ) ਹੁਸ਼ਿਆਰਪੁਰ
(ਸ) ਗੁਰਦਾਸਪੁਰ
ਪ੍ਰਸ਼ਨ 2. ਸ਼ਿਵ ਸਿੰਘ ਦੇ ਪੁਰਖੇ ਕਿਹੜਾ ਕੰਮ ਕਰਦੇ ਸਨ ?
(ੳ) ਬੁੱਤ-ਘੜਨ ਦਾ
(ਅ) ਖੇਤੀ-ਬਾੜੀ ਦਾ
(ੲ) ਦੁਕਾਨਦਾਰੀ ਦਾ
(ਸ) ਮਜ਼ਦੂਰੀ ਦਾ
ਪ੍ਰਸ਼ਨ 3. ਸ਼ਿਵ ਸਿੰਘ ਨੂੰ ਬਚਪਨ ਤੋਂ ਹੀ ਕਿਸ ਨਾਲ ਲਗਾਅ ਸੀ ?
(ੳ) ਕਵਿਤਾ ਨਾਲ
(ਅ) ਲੋਕ ਸਾਹਿਤ ਨਾਲ
(ੲ) ਕੁਦਰਤ ਨਾਲ
(ਸ) ਬੁੱਤ ਤਰਾਸ਼ੀ ਨਾਲ
ਪ੍ਰਸ਼ਨ 4. ਸ਼ਿਵ ਸਿੰਘ ਪਾਣੀ ਵਿੱਚ ਤੈਰਦੀਆਂ ਕਿਰਨਾਂ ਨੂੰ ਬਾਹਰ ਕੱਢ ਲੈਂਦਾ ?
(ੳ) ਮੱਛੀਆਂ
(ਅ) ਲੱਕੜਾਂ
(ੲ) ਸਿੱਪੀਆਂ
(ਸ) ਵੇਲਾਂ
ਪ੍ਰਸ਼ਨ 5. ਸ਼ਿਵ ਸਿੰਘ ਕਿਸ ਚੀਜ਼ ਨਾਲ ਬਾਲ ਖਿਡੌਣੇ ਬਣਾਉਂਦਾ ਸੀ ?
(ੳ) ਪੱਥਰਾਂ ਨਾਲ
(ਅ) ਚੀਕਣੀ ਮਿੱਟੀ ਨਾਲ
(ੲ) ਸਰਕੰਡੇ ਦੇ ਤੀਲ੍ਹਿਆਂ ਨਾਲ
(ਸ) ਰੇਤ ਨਾਲ