ਅਣਡਿੱਠਾ ਪੈਰਾ – ਵਿਸਾਖੀ ਅਤੇ ਸਿੱਖ
ਵਿਸਾਖੀ ਮੌਸਮੀ ਤਿਉਹਾਰ ਹੈ। ਸੰਸਾਰੀ ਲੋਕ ਇਸ ਨੂੰ ਚਿਰਾਂ ਤੋਂ ਮਨਾਉਂਦੇ ਆ ਰਹੇ ਹਨ। ਸਿੱਖਾਂ ਵਿੱਚ ਵਿਸਾਖੀ ਨੂੰ ਵਿਸ਼ੇਸ਼ਤਾ, ਸ੍ਰੀ ਗੁਰੂ ਅਮਰਦਾਸ ਨੇ ਇਸ ਕਰਕੇ ਬਖਸ਼ੀ ਕਿ ਪਹਿਲੇ ਅਤੇ ਦੂਜੇ ਗੁਰੂ ਜਾਮੇ ਦਾ ਪ੍ਰਕਾਸ਼ ਵਿਸਾਖ ਮਹੀਨੇ ਅੰਦਰ ਹੋਇਆ ਸੀ।
‘ਹਜ਼ੂਰੀ’ ਅਤੇ ਸਥਾਨਕ ਸਿੱਖਾਂ ਨੇ ਸਰਬ ਖਾਲਸਾ ਦੇ ਦਰਸ – ਪਰਸ ਲਈ ਅਭਿਲਾਖਾ ਪ੍ਰਗਟ ਕੀਤੀ ਸੀ। ਸੰਮਤ 1626 ਬਿਕ੍ਰਮੀ ਵਿੱਚ ਵਿਸਾਖ ਮਹੀਨੇ ‘ਸਰਬ ਹਿੰਦ ਸੰਮੇਲਨ’ ਸੱਦ ਕੇ ਸਿੱਖਾਂ ਦੀ ਇਹ ਸਧਰ ਪੂਰੀ ਕੀਤੀ।
ਇਤਫ਼ਾਕ ਦੀ ਗੱਲ ਇਹ ਹੈ ਕਿ ਤੀਜੇ ਸਤਿਗੁਰੂ ਦਾ ਆਪਣਾ ਜੋਤੀਜਾਮਾ ਵੀ ਵਿਸਾਖ ਮਹੀਨੇ ਵਿੱਚ ਹੀ ਪ੍ਰਗਟ ਹੋਇਆ ਸੀ। ਇਸ ਲਈ ਗੁਰੂ ਰਾਮਦਾਸ ਵਾਸਤੇ ਇਸ ਦੀ ਮਹਾਨਤਾ ਤ੍ਰੈਗੁਣੀ ਹੋ ਗਈ। ਸਿੱਖਾਂ ਦਾ ਇਹ ਮਹਾਨ ਸਤਿਸੰਗ ਸਾਰਾ ਵਿਸਾਖ ਮਹੀਨਾ ਬਣਿਆ ਰਹਿੰਦਾ ਹੈ।
ਪ੍ਰਸ਼ਨ 1 . ਇਸ ਪੈਰੇ ਨੂੰ ਸਿਰਲੇਖ ਦਿਓ।
ਪ੍ਰਸ਼ਨ 2 . ‘ਗੁਰੂ ਜਾਮਾ’ ਅਤੇ ‘ਹਜ਼ੂਰੀ’ ਦਾ ਅਰਥ ਦੱਸੋ।
ਪ੍ਰਸ਼ਨ 3 . ‘ਸਰਬ ਹਿੰਦ ਸੰਮੇਲਨ’ ਕਿਉਂ ਸੱਦਿਆ ਗਿਆ?
ਪ੍ਰਸ਼ਨ 4 . ‘ਮੌਸਮੀ ਤਿਉਹਾਰ’ ਤੋਂ ਕੀ ਭਾਵ ਹੈ?
ਸ਼ਬਦਾਂ ਦੇ ਅਰਥ :
ਗੁਰੂ ਜਾਮਾ = ਗੁਰੂ ਦਾ ਦੇਹ ਰੂਪ
ਹਜ਼ੂਰੀ = ਹਾਜ਼ਰ ਰਹਿਣ ਵਾਲੇ, ਗੁਰੂ ਜੀ ਦੇ ਕੋਲ ਰਹਿਣ ਵਾਲੇ