ਅਣਡਿੱਠਾ ਪੈਰਾ – ਵਾਰ ਗਾਇਨ
ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ, ਸੰਕਲਿਤ ਹਨ, ਜਿਨ੍ਹਾਂ ਨੂੰ 17 ਰਾਗਾਂ ਗਾਉਣ ਦਾ ਨਿਰਦੇਸ਼ ਹੈ। ਕੁੱਝ ਵਾਰਾਂ ਨੂੰ ਪੂਰਵ ਪ੍ਰਚਲਿਤ ਵਾਰਾਂ ਦੀਆਂ ਤਰਜ਼ਾਂ ਉੱਤੇ ਗਾਉਣ ਦਾ ਨਿਰਦੇਸ਼ ਹੈ। ਇਨ੍ਹਾਂ ਪੂਰਵ ਪ੍ਰਚਲਿਤ ਵਾਰਾਂ ਦੀ ਗਿਣਤੀ ਨੌਂ ਹੈ। ਭਾਈ ਗੁਰਦਾਸ ਦੀਆਂ ਵਾਰਾਂ ਇਨ੍ਹਾਂ ਤੋਂ ਵੱਖ ਹਨ। ਗੁਰੂ ਗੋਬਿੰਦ ਸਿੰਘ ਜੀ ਰਚਿਤ ‘ਚੰਡੀ ਦੀ ਵਾਰ’ ਵੀ ਇਨ੍ਹਾਂ ਤੋਂ ਵੱਖਰੀ ਤੇ ਵਿਸ਼ੇਸ਼ ਲੈਆਤਮਕ ਬੀਰ ਰਸੀ ਵਾਰ ਹੈ। ਪੁਰਾਣੇ ਸਮਿਆਂ ਵਿੱਚ ਰਾਗੀ ਰਬਬ ਵਾਰਾਂ ਨੂੰ ਰਾਗਾਂ ਵਿੱਚ ਗਾਉਂਦੇ ਸਨ। ਅੱਜ – ਕੱਲ੍ਹ ਵੀ ‘ਢਾਡੀ’ ਲੋਕ ਇਸ ਨੂੰ ਢੱਡ ਅਤੇ ਸਾਰੰਗੀ ਸਾਜ਼ਾਂ ਨਾਲ ਗਾਉਂਦੇ ਹਨ। ਵਾਰ ਗਾਇਨ ਸ਼ੈਲੀ ਦੇ ਨਾਲ ਪਾਉੜੀ ਤਾਲ ਤੇ ਬੋਲ ਚਾਰ ਮਾਤਰਾ ਦੇ ਚੱਕਰ ਵਿੱਚ ਵਜਾਏ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਪ੍ਰਸਿੱਧ ਢਾਡੀ, ਨੱਥਾ ਤੇ ਅਬਦੁੱਲਾ ਨੇ 72 ਵਾਰਾਂ ਗਾ ਕੇ ਸੁਣਾਈਆਂ। ਨੱਥਾ ਨੇ ਢੱਡ ਵਜਾਇਆ, ਅਬਦੁੱਲਾ ਹੱਥ ਰਬਾਬ, ਅਬਦੁੱਲਾ ਢਾਡੀ ਜਸ ਸੁਣਾਏ।
ਔਖੇ ਸ਼ਬਦਾਂ ਦੇ ਅਰਥ
ਸੰਕਲਿਤ = ਇਕਤ੍ਰਿਤ
ਪ੍ਰਚਲਤ = ਪ੍ਰਸਿੱਧ
ਰਬਾਬੀ = ਰਬਾਬ ਵਜਾਉਣ ਵਾਲਾ
ਢੱਡ ਤੇ ਸਾਰੰਗੀ = ਖ਼ਾਸ ਤਰ੍ਹਾਂ ਦੇ ਲੋਕ ਸਾਜ਼
ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
ਪ੍ਰਸ਼ਨ 1 . ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਨੂੰ ਕਿਸ ਤਰ੍ਹਾਂ ਗਾਇਆ ਜਾਂਦਾ ਹੈ?
ਪ੍ਰਸ਼ਨ 2 . ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀ ਵਾਰ ਦੀ ਰਚਨਾ ਕੀਤੀ ਸੀ?
ਪ੍ਰਸ਼ਨ 3 . ਗੁਰੂ ਜੀ ਦੇ ਦਰਬਾਰ ਵਿੱਚ ਕਿਸ – ਕਿਸ ਨੇ ਵਾਰਾਂ ਗਾਈਆਂ?
ਪ੍ਰਸ਼ਨ 4 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।