CBSEclass 11 PunjabiClass 9th NCERT PunjabiComprehension PassageEducationNCERT class 10thPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ – ਵਤੀਰਾ

ਵਤੀਰਾ ਬਦਲਣਾ

ਵਤੀਰਾ ਬਦਲਣ ਲਈ ਜੇ ਵਿਅਕਤੀ ਦੇ ਮਨ ਵਿਚ ਡਰ ਹੋਵੇ ਅਤੇ ਉਸਨੂੰ ਦੂਰ ਕਰ ਦਿੱਤਾ ਜਾਵੇ ਤਾਂ ਮਨੁੱਖ ਆਪਣਾ ਵਤੀਰਾ ਬਦਲ ਲੈਂਦਾ ਹੈ। ਰੋ ਕੇ, ਲੜ ਕੇ ਜਾਂ ਝਗੜ ਕੇ, ਮਨ ਹੌਲਾ ਕਰ ਲੈਣ ਨਾਲ ਹੀ ਵਤੀਰਾ ਬਦਲਣ ਵਿਚ ਬੜੀ ਸਹਾਇਤਾ ਮਿਲਦੀ ਹੈ।(ਸਾਡੀ ਪੁਰਾਣੀ ਪਰੰਪਰਾ ਅਨੁਸਾਰ ਕਿਸੇ ਦੇ ਮਰਨ ਤੇ ਨੈਣ ਸਿਆਪਾ ਕਰਵਾ ਕੇ ਸਭ ਸੰਬੰਧੀਆਂ ਦੇ ਮਨ ਦਾ ਗੁਬਾਰ ਹੌਲਾ ਕਰਾ ਦਿਆ ਕਰਦੀ ਸੀ) ਜੇ ਵਿਅਕਤੀ ਆਪ ਹੀ ਉਸ ਚੀਜ਼, ਗੱਲ, ਘਟਨਾ ਜਾਂ ਵਿਅਕਤੀ ਵਾਸਤੇ ਅਸੰਤੁਸ਼ਟੀ ਪ੍ਰਗਟ ਕਰਨ ਲੱਗ ਜਾਵੇ ਜੋ ਉਸਦੇ ਵਤੀਰੇ ਦਾ ਕਾਰਨ ਹੈ ਤਾਂ ਵੀ ਵਤੀਰਾ ਬਦਲਣਾ ਕੋਈ ਔਖੀ ਗੱਲ ਨਹੀਂ ਰਹਿ ਜਾਂਦੀ। ਇਨਾਮ ਜਾਂ ਦੰਡ ਦੋ ਹੋਰ ਢੰਗ ਹਨ ਜਿਨ੍ਹਾਂ ਨਾਲ ਵਤੀਰਾ ਬਦਲਿਆ ਜਾ ਸਕਦਾ ਹੈ। ਕਈ ਲੋਕ ਇਨਾਮ ਦੇ ਲਾਲਚ ਵਿਚ ਅਤੇ ਕਈ ਦੰਡ ਦੇ ਡਰ ਨਾਲ ਆਪਣਾ ਵਤੀਰਾ ਬਦਲ ਲੈਂਦੇ ਹਨ। ਉਦਾਹਰਨ ਦੇ ਤੌਰ ਤੇ ਭਾਰਤ ਵਿਚ ਜਦ 1975 ਵਿਚ ਐਮਰਜੈਂਸੀ ਲਾਗੂ ਹੋਈ ਤਾਂ ਉਸ ਸਮੇਂ ਬਹੁਤ ਲੋਕ ਉਸਦਾ ਸਮਰਥਨ ਕਰਨ ਲਈ ਇਕ ਦੂਜੇ ਤੋਂ ਅੱਗੇ ਵੱਧਣ ਦੇ ਜਤਨ ਕਰਨ ਲੱਗੇ ਤਾਂ ਕਿਤੇ ਉਹ ਵੀ ਕਿਸੇ ਤਰ੍ਹਾਂ ਦੰਡ ਦੇ ਭਾਗੀ ਨਾ ਬਣ ਜਾਣ। ਜਦ ਪ੍ਰੇਰਨਾ ਦੇ ਸਭ ਸਾਧਨ ਨਿਸਫਲ ਹੋ ਜਾਣ ਤਾਂ ਫੇਰ ਕਾਨੂੰਨ ਦਾ ਸਹਾਰਾ ਲੈਣਾ ਪੈਂਦਾ ਹੈ; ਜਿਵੇਂ—ਕਿ ਦਹੇਜ ਸੰਬੰਧੀ ਕਮਜ਼ੋਰ ਵਰਗ ਦੇ ਲੋਕਾਂ ਦੀ ਭਲਾਈ ਵਾਸਤੇ ਅਤੇ ਪਰਿਵਾਰ ਨਿਯੋਜਨ ਆਦਿ ਦੇ ਸੰਬੰਧ ਵਿਚ ਕਈ ਕਾਨੂੰਨ ਬਣਾ ਦਿੱਤੇ ਗਏ ਹਨ। ਪਰ ਇਹ ਸਭ ਤੋਂ ਅਖੀਰਲਾ ਸਾਧਨ ਹੈ। ਜਦ ਬਾਕੀ ਸਾਰੇ ਸਾਧਨ ਪ੍ਰਭਾਵਹੀਨ ਹੋ ਜਾਣ ਤਾਂ ਲੋਕਾਂ ਦੇ ਵਤੀਰੇ ਨੂੰ ਬਦਲਣ ਲਈ ਕਾਨੂੰਨ ਬਣਾ ਦਿੱਤਾ ਜਾਂਦਾ ਹੈ।


ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :

ਪ੍ਰਸ਼ਨ 1. ਪੈਰ੍ਹੇ ਨੂੰ ਢੁਕਵਾਂ ਸਿਰਲੇਖ ਦਿਓ।

ਪ੍ਰਸ਼ਨ 2. ਪੈਰ੍ਹੇ ਨੂੰ ਸੰਖੇਪ ਕਰਕੇ ਲਿਖੋ।

ਪ੍ਰਸ਼ਨ 3. ਮਨੁੱਖ ਆਪਣਾ ਵਤੀਰਾ ਕਿਵੇਂ ਬਦਲ ਸਕਦਾ ਹੈ? ਇਨਾਮ ਜਾਂ ਦੰਡ ਵਤੀਰਾ ਬਦਲਣ ਵਿਚ ਕਿਵੇਂ ਸਹਾਈ ਹੋ ਸਕਦੇ ਹਨ?

ਪ੍ਰਸ਼ਨ 4. ਵਤੀਰਾ ਬਦਲਣ ਦਾ ਆਖਰੀ ਸਾਧਨ ਕਿਹੜਾ ਹੈ ਅਤੇ ਕਿਉਂ ਹੈ?