CBSEComprehension PassageEducationPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ – ਵਟਣੇ ਦੀ ਰਸਮ

ਵਿਆਹ ਤੋਂ ਜੇ ਸੱਤ ਤੇ ਪੰਜ ਡੰਗ ਨਾ ਹੋ ਸਕੇ, ਤਾਂ ਤਿੰਨ ਡੰਗ ਪਹਿਲਾਂ ਵਟਣਾ ਮਲਣਾ ਸ਼ੁਰੂ ਹੋ ਜਾਂਦਾ ਹੈ। ਵਿਹੜੇ ਵਿੱਚ ਚੌਕੀ ਡਾਹ ਕੇ ਵਿਆਹਂਦੜ ਨੂੰ ਉਸ ਉੱਤੇ ਬਿਠਾ ਲੈਂਦੇ ਹਨ। ਵਿਆਂਹਦੜ ਦੇ ਪੈਰਾਂ ਦੀਆਂ ਤਲੀਆਂ ਹੇਠ ਕੁਝ ਪੈਸੇ ਰੱਖ ਦਿੰਦੇ ਹਨ। ਸਭ ਤੋਂ ਪਹਿਲਾਂ ਜਿਸ ਠੂਠੀ ਵਿੱਚ ਵਟਣਾ ਪਾ ਕੇ ਪਹਿਲਾਂ ‘ਇਸ ਦਾ ਸੁਹਾਗ – ਭਾਗ ਬਣੇ ਰਹਿਣ’ ਵਾਲੀ ਲਿਟ ਨੂੰ ਛੁਹਾਇਆ ਜਾਂਦਾ ਹੈ, ਉਸ ਠੂਠੀ ਵਿੱਚ ਨੈਣ ਲਈ ਵੱਖਰੇ ਪੈਸੇ ਪਾ ਲਏ ਜਾਂਦੇ ਹਨ।

ਆਂਢਣਾਂ – ਗੁਆਂਢਣਾਂ ਤੇ ਸ਼ਰੀਕਣਾਂ ਪੈਸੇ ਅਤੇ ਮਾਂ ਇੱਕ ਰੁਪਈਆ ਪਾਉਂਦੀ ਹੈ। ਇਹ ਪੈਸੇ ਕੁੜੀਆਂ ਨੂੰ ਇਸ ਰਸਮ ਵੇਲੇ ਸੱਦ ਕੇ ਲਿਆਉਣ ਦੀ ਸਮਝੋ ਮਿਹਨਤ ਦਿੱਤੀ ਜਾਂਦੀ ਹੈ। ਜਵਾਂ ਤੇ ਛੋਲਿਆਂ ਦੇ ਆਟੇ ਵਿੱਚ ਮਿਲਾਈ ਹਲਦੀ ਨੂੰ ਤੇਲ ਵਿੱਚ ਗੁੰਨ੍ਹ ਕੇ ਵਟਣਾ ਤਿਆਰ ਕੀਤਾ ਜਾਂਦਾ ਹੈ।

ਵਟਣੇ ਦੀ ਪਹਿਲੀ ਛੋਹ ਭਰਜਾਈ ਲਾਉਂਦੀ ਹੈ। ਵਿਧਵਾ ਤੋਂ ਬਿਨਾਂ, ਜਿਹੜੀ ਆਮ ਤੌਰ ‘ਤੇ ਇਸ ਵੇਲੇ ਮੂੰਹ ਨਹੀਂ ਦਿਖਾਉਂਦੀ, ਸਭ ਸ਼ਰੀਕਣਾਂ ਆਪਣੇ ਹੱਥਾਂ ਨਾਲ ਵਟਣਾ ਲਾਉਂਦੀਆਂ ਹਨ। ਮੁੰਡੇ ਦੀਆਂ ਭਰਜਾਈਆਂ ਮੁੰਡੇ ਨੂੰ ਦੱਬ ਕੇ ਰਗੜੇ ਲਾ – ਲਾ ਕੇ ਆਖਦੀਆਂ ਹਨ, ‘ਲਾਹ ਦਿਓ ਨੀ ਜਨਮਾਂ – ਜਨਮਾਂ ਦੀ ਮੈਲ, ਸਾਡੀ ਭੈਣ ਦੇਖੇ ਕਿ ਇਹ ਚਮੜੀ ਉਤਲੀ ਹੈ ਕਿ ਹੇਠਲੀ।’ 

ਫੁਲਕਾਰੀ ਦੀਆਂ ਕੰਨੀਆਂ ਫੜੀ ਖੜ੍ਹੀਆਂ ਕੁੜੀਆਂ ਦੇ ਕੋਲ ਤਕੜਾ ਜਮਾਅ ਇਹ ਅਜੀਬ ਤਮਾਸ਼ਾ, ਸ਼ਗਨ ਦਾ ਸਮਾਂ ਦੇਖਣ ਲਈ ਜੁੜਿਆ ਹੁੰਦਾ ਹੈ। ਨਾਲੋਂ – ਨਾਲ ਇਸ ਸਮੇਂ ਦੇ ਗੀਤ ਆਰੰਭ ਹੋ ਜਾਂਦੇ ਹਨ।

ਪ੍ਰਸ਼ਨ 1 . ਵਟਣਾ ਕੀ ਹੁੰਦਾ ਹੈ?

() ਵਟਾਉਣਾ
() ਬਦਲਣਾ
() ਬਜ਼ਾਰੀ ਵਸਤਾਂ ਦਾ ਮਿਸ਼ਰਣ
() ਘਰੇਲੂ ਵਸਤਾਂ ਦਾ ਮਿਸ਼ਰਣ

ਪ੍ਰਸ਼ਨ 2 . ਵਟਣਾ ਮਲਣ ਦੀ ਰਸਮ ਸਮੇਂ ਪੈਸੇ ਕਿਸ ਲਈ ਰੱਖੇ ਜਾਂਦੇ ਹਨ?

() ਨੈਣ ਲਈ
() ਮਹਿਰੀ ਲਈ
() ਘੁਮਿਆਰੀ ਲਈ
() ਮੁੰਡੇ ਦੀਆਂ ਭੈਣਾਂ ਲਈ

ਪ੍ਰਸ਼ਨ 3 . ਕਿਹੜੀ ਇਸਤਰੀ ਵਟਣੇ ਦੀ ਰਸਮ ਵਿੱਚ ਭਾਗ ਨਹੀਂ ਲੈਂਦੀ?

() ਸੁਹਾਗਣ
() ਵਿਧਵਾ
() ਕੁਆਰੀ
() ਵਿਆਹੀ

ਪ੍ਰਸ਼ਨ 4 . ਵਿਆਂਹਦੜ ਮੁੰਡੇ ਦੇ ਵਟਣਾ ਕੌਣ ਮਲਦਾ ਹੈ?

() ਮੁੰਡੇ ਦੀ ਮਾਂ
() ਮੁੰਡੇ ਦੀਆਂ ਭੈਣਾਂ
() ਮੁੰਡੇ ਦੀਆਂ ਭਰਜਾਈਆਂ
() ਮੁੰਡੇ ਦੀਆਂ ਸਾਲੀਆਂ

ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

() ਵਟਣੇ ਦੀ ਰਸਮ
() ਵਿਆਹ ਦੀ ਰਸਮ
() ਮੁਕਲਾਵੇ ਦੀ ਰਸਮ
() ਰਿਬਨ ਕੱਟਣ ਦੀ ਰਸਮ