ਅਣਡਿੱਠਾ ਪੈਰਾ – ਮੰਗਲ ਗ੍ਰਹਿ ਦੀ ਖੋਜ

ਮੰਗਲ ਗ੍ਰਹਿ ਦੀ ਖ਼ੋਜ

ਮੰਗਲ ਗ੍ਰਹਿ ਦੇ ਬਾਰੇ ਪਿਛਲੀਆਂ ਤਿੰਨ ਸਦੀਆਂ ਤੋਂ ਖੋਜ – ਪੜਤਾਲ ਹੁੰਦੀ ਰਹੀ ਹੈ। ਪਿਛਲੇ ਤਿੰਨ ਦਹਾਕਿਆਂ ਵਿੱਚ ਤਾਂ ਅਨੰਤ ਪੁਲਾੜ ਦੀਆਂ ਗਹਿਰਾਈਆਂ ਨੂੰ ਤੈਅ ਕਰਨ ਲਈ ਵੱਡੇ – ਵੱਡੇ ਰਾਸ਼ਟਰਾਂ ਵਿੱਚ ਦੌੜ ਜਿਹੀ ਲੱਗ ਗਈ ਹੈ ਪਰ ਇਸ ਤੋਂ ਪਹਿਲਾਂ ਵੀ ਖਗੋਲ – ਸ਼ਾਸਤਰੀਆਂ ਨੇ ਆਪਣੀਆਂ ਦੂਰਬੀਨਾਂ ਨਾਲ਼ ਸੌਰ ਮੰਡਲ ਦੇ ਗ੍ਰਹਿਆਂ – ਨਛੱਤਰਾਂ ਦੀ ਹਲਚਲ ਉੱਤੇ ਨਜ਼ਰ ਰੱਖੀ ਹੋਈ ਸੀ। ਅਜਿਹੇ ਹੀ ਇਟਲੀ ਦੇ ਇੱਕ ਖਗੋਲ ਸ਼ਾਸਤਰੀ ਗਿਊਵਾਨਨੀ ਸ਼ਿਆਪੋਰੋਲੀ ਨੇ ਸੰਨ 1877 ਵਿੱਚ ਜਦੋਂ ਪਹਿਲੀ ਵਾਰ ਮੰਗਲ ਗ੍ਰਹਿ ਉੱਤੇ ਉੱਨਤ ਸੱਭਿਅਤਾ ਦੀ ਹੋਂਦ ਦਾ ਐਲਾਨ ਕਰ ਦਿੱਤਾ। ਕੁਝ ਵਿਗਿਆਨੀਆਂ ਨੂੰ ਇਹ ਵਿਸ਼ਵਾਸ ਸੀ ਕਿ ਆਦਿ ਕਾਲ ਵਿੱਚ ਮੰਗਲ ਗ੍ਰਹਿ ਉੱਤੇ ਇੱਕ ਉੱਨਤ ਸੱਭਿਅਤਾ ਮੌਜੂਦ ਸੀ, ਜਿਸ ਨੇ ਮੰਗਲ ਉੱਤੇ ਵਰਖਾ ਬਿਲਕੁਲ ਨਾ ਹੋਣ ਕਾਰਨ ਧਰੁਵੀ ਖੇਤਰਾਂ ਤੋਂ ਪਾਣੀ ਲਿਆਉਣ ਲਈ ਇਨ੍ਹਾਂ ਵਿਸ਼ਾਲ ਨਹਿਰਾਂ ਦਾ ਨਿਰਮਾਣ ਕੀਤਾ ਸੀ। ਪਰ ਵਿਗਿਆਨਕ ਪ੍ਰੀਖਣਾਂ ਦੁਆਰਾ ਇਹ ਵਿਸ਼ਵਾਸ ਬਿਲਕੁਲ ਅਧਾਰਹੀਣ ਸਾਬਤ ਹੋ ਗਿਆ ਹੈ। ਇਹ ਵੀ ਪਤਾ ਚੱਲ ਗਿਆ ਹੈ ਕਿ ਮੰਗਲ ਗ੍ਰਹਿ ਉੱਤੇ ਨਹਿਰਾਂ ਦੀ ਕੋਈ ਹੋਂਦ ਨਹੀਂ ਹੈ।

ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :

ਪ੍ਰਸ਼ਨ 1 . ਮੰਗਲ ਗ੍ਰਹਿ ਬਾਰੇ ਕਦੋਂ ਤੋਂ ਖੋਜ ਪੜਤਾਲ ਹੋ ਰਹੀ ਹੈ?

ਪ੍ਰਸ਼ਨ 2 . ਮੰਗਲ ਗ੍ਰਹਿ ਉੱਤੇ ਨਹਿਰਾਂ ਹੋਣ ਦਾ ਐਲਾਨ ਕਿਸ ਵਿਗਿਆਨੀ ਨੇ ਕੀਤਾ ਸੀ?

ਪ੍ਰਸ਼ਨ 3 . ਵਿਗਿਆਨਕ ਖੋਜ ਅਤੇ ਪ੍ਰੀਖਣਾਂ ਤੋਂ ਕੀ ਪਤਾ ਲੱਗਾ ਹੈ?

ਪ੍ਰਸ਼ਨ 4 . ਇਨ੍ਹਾਂ ਸ਼ਬਦਾਂ ਦੇ ਅਰਥ ਦੱਸੋ।

ਅਨੰਤ, ਸੌਰ ਮੰਡਲ, ਹੋਂਦ, ਉੱਨਤ, ਨਿਰਮਾਣ, ਅਧਾਰਹੀਣ

ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ?