CBSEComprehension Passageਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ : ਮੁਗਲ ਕਾਲ ਵਿੱਚ ਸਿੱਖਿਆ


ਮੁਗ਼ਲ ਕਾਲ ਵਿੱਚ ਲੋਕਾਂ ਨੂੰ ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ। ਹਿੰਦੂ ਆਪਣੀ ਮੁੱਢਲੀ ਸਿੱਖਿਆ ਮੰਦਰਾਂ ਵਿੱਚ ਅਤੇ ਮੁਸਲਮਾਨ ਇਹ ਸਿੱਖਿਆ ਮਸਜਿਦਾਂ ਵਿੱਚ ਪ੍ਰਾਪਤ ਕਰਦੇ ਸਨ। ਇਹ ਲੋਕਾਂ ਦੁਆਰਾ ਦਿੱਤੇ ਗਏ ਦਾਨ ਨਾਲ ਚਲਦੇ ਸਨ। ਇੱਥੇ ਵਿਦਿਆਰਥੀਆਂ ਨੂੰ ਆਪੋ ਆਪਣੇ ਧਰਮਾਂ ਬਾਰੇ ਵੀ ਸਿੱਖਿਆ ਦਿੱਤੀ ਜਾਂਦੀ ਸੀ।

ਮੁਸਲਮਾਨਾਂ ਦੇ ਮੁਕਾਬਲੇ ਹਿੰਦੂ ਸਿੱਖਿਆ ਵਿੱਚ ਵਧੇਰੇ ਦਿਲਚਪਸੀ ਲੈਂਦੇ ਸਨ। ਵਿਦਿਆਰਥੀਆਂ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ ਸੀ। ਉਹ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਗੁਰੂ ਨੂੰ ਕੁਝ ਦਖਸ਼ਿਣਾ ਦਿੰਦੇ ਸਨ।

ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪੰਜਾਬ ਵਿੱਚ ਲਾਹੌਰ, ਮੁਲਤਾਨ, ਸਿਆਲਕੋਟ, ਜਲੰਧਰ, ਸੁਲਤਾਨਪੁਰ, ਬਟਾਲਾ, ਅੰਬਾਲਾ, ਸਰਹਿੰਦ ਆਦਿ ਥਾਂਵਾਂ ‘ਤੇ ਮਦਰੱਸੇ ਬਣੇ ਹੋਏ ਸਨ। ਸਰਕਾਰ ਇਨ੍ਹਾਂ ਮਦਰੱਸਿਆਂ ਨੂੰ ਮਾਲੀ ਸਹਾਇਤਾ ਦਿੰਦੀ ਸੀ।

ਇਸ ਕਾਲ ਵਿੱਚ ਇਸਤਰੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ। ਕੇਵਲ ਉੱਚ ਘਰਾਣੇ ਦੀਆਂ ਕੁਝ ਇਸਤਰੀਆਂ ਸਿੱਖਿਆ ਪ੍ਰਾਪਤ ਕਰਦੀਆਂ ਸਨ। ਇਨ੍ਹਾਂ ਦੀ ਸਿੱਖਿਆ ਦਾ ਪ੍ਰਬੰਧ ਘਰਾਂ ਵਿੱਚ ਨਿੱਜੀ ਤੌਰ ‘ਤੇ ਕੀਤਾ ਜਾਂਦਾ ਸੀ।


ਪ੍ਰਸ਼ਨ 1. ਮੁਗ਼ਲ ਕਾਲ ਵਿੱਚ ਸਿੱਖਿਆ ਵਿਕਸਿਤ ਕਿਉਂ ਨਹੀਂ ਸੀ?

ਉੱਤਰ : ਕਿਉਂਕਿ ਮੁਗ਼ਲ ਕਾਲ ਵਿੱਚ ਸਿੱਖਿਆ ਦੇਣ ਦੀ ਜਿੰਮੇਵਾਰੀ ਸਰਕਾਰ ਦੀ ਨਹੀਂ ਸੀ।

ਪ੍ਰਸ਼ਨ 2. ਹਿੰਦੂ ਅਤੇ ਮੁਸਲਮਾਨ ਆਪਣੀ ਮੁੱਢਲੀ ਸਿੱਖਿਆ ਕਿੱਥੇ ਪ੍ਰਾਪਤ ਕਰਦੇ ਸਨ?

ਉੱਤਰ : ਮੁਗ਼ਲ ਕਾਲ ਵਿੱਚ ਹਿੰਦੂ ਆਪਣੀ ਮੁੱਢਲੀ ਸਿੱਖਿਆ ਮੰਦਰਾਂ ਵਿੱਚ ਅਤੇ ਮੁਸਲਮਾਨ ਆਪਣੀ ਮੁੱਢਲੀ ਸਿੱਖਿਆ ਮਸਜਿਦਾਂ ਵਿੱਚ ਪ੍ਰਾਪਤ ਕਰਦੇ ਸਨ।

ਪ੍ਰਸ਼ਨ 3. ਮੁਗ਼ਲ ਕਾਲ ਵਿੱਚ ਪ੍ਰਚਲਿਤ ਸਿੱਖਿਆ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ।

ਉੱਤਰ : (i) ਉਸ ਸਮੇਂ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਸੀ।

(ii) ਸਰਕਾਰ ਮਦਰੱਸਿਆਂ ਨੂੰ ਮਾਲੀ ਸਹਾਇਤਾ ਦਿੰਦੀ ਸੀ।

ਪ੍ਰਸ਼ਨ 4. ਮੁਗ਼ਲ ਕਾਲ ਵਿੱਚ ਇਸਤਰੀਆਂ ਦੀ ਸਿੱਖਿਆ ਕਿਹੋ ਜਿਹੀ ਸੀ?

ਉੱਤਰ : ਮੁਗ਼ਲ ਕਾਲ ਵਿਚ ਇਸਤਰੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ।