CBSEClass 8 Punjabi (ਪੰਜਾਬੀ)Class 9th NCERT PunjabiEducationNCERT class 10thPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ : ਮਾਫ਼ੀ


ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਅੰਤ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਘਰ-ਪਰਿਵਾਰ ਤੋਂ ਇਲਾਵਾ ਸਮਾਜ ਵਿੱਚ ਵਿਚਰਦਿਆਂ ਸਾਡੇ ਕੋਲੋਂ ਅਨੇਕਾਂ ਗ਼ਲਤੀਆਂ ਹੋ ਜਾਂਦੀਆਂ ਹਨ। ਕਈ ਵਾਰ ਛੋਟੀਆਂ-ਛੋਟੀਆਂ ਤਕਰਾਰਾਂ ਵੀ ਹੋ ਜਾਂਦੀਆਂ ਹਨ। ਕੋਈ ਅਜਿਹੀ ਗੱਲ ਜਾਂ ਤਕਰਾਰ ਕਿਸੇ ਦਾ ਦਿਲ ਵੀ ਦੁਖਾ ਦਿੰਦੀ ਹੈ। ਅਜਿਹੀ ਗੱਲ ਵਰ੍ਹਿਆਂ ਤੱਕ ਅਣ-ਬਣ ਦਾ ਕਾਰਨ ਬਣੀ ਰਹਿੰਦੀ ਹੈ। ਮੰਨ ਲਓ ਜੇਕਰ ਸਾਡੇ ਕੋਲੋਂ ਅਜਿਹਾ ਕੁਝ ਹੋ ਵੀ ਜਾਂਦਾ ਹੈ ਤਾਂ ਸਾਨੂੰ ਆਪਣੀ ਗ਼ਲਤੀ ਸਵੀਕਾਰ ਕਰ ਲੈਣ ਵਿੱਚ ਕਿਸੇ ਵੀ ਕਿਸਮ ਦੀ ਝਿਜਕ ਨਹੀਂ ਹੋਣੀ ਚਾਹੀਦੀ ਤੇ ਸਾਨੂੰ ਉਸ ਦੀ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਗ਼ਲਤੀ ਨੂੰ ਮੰਨਣਾ ਸ਼ਿਸ਼ਟਾਚਾਰ ਦਾ ਇੱਕ ਹਿੱਸਾ ਹੈ। ਕਈ ਵਾਰ ਅਸੀਂ ਗ਼ਲਤੀ ਕਰਨ ਤੋਂ ਬਾਅਦ ਮਾਫ਼ੀ ਮੰਗਣ ਤੋਂ ਇਨਕਾਰੀ ਹੋ ਜਾਂਦੇ ਹਾਂ ਕਿਉਂਕਿ ਅਸੀਂ ਇਸ ਨੂੰ ਆਪਣੀ ਅਣਖ ਨਾਲ ਜੋੜ ਲੈਂਦੇ ਹਾਂ। ਦੇਖਿਆ ਜਾਵੇ ਤਾਂ ਮਾਫ਼ੀ ਮੰਗਣ ਨਾਲ ਸਾਡੀ ਅਣਖ ਨਹੀਂ ਘਟਦੀ ਸਗੋਂ ਸਾਡਾ ਵਿਅਕਤੀਤਵ ਉਜਾਗਰ ਹੁੰਦਾ ਹੈ ਅਤੇ ਕਈ ਵਾਰ ਆਉਣ ਵਾਲੀਆਂ ਮੁਸੀਬਤਾਂ ਤੋਂ ਸਾਡਾ ਬਚਾਅ ਵੀ ਹੋ ਸਕਦਾ ਹੈ। ਛੋਟੇ ਮਸਲੇ ਵੱਡੇ ਨਹੀਂ ਬਣਦੇ ਤੇ ਅਸੀਂ ਤਣਾਅ-ਮੁਕਤ ਰਹਿੰਦੇ ਹਾਂ।


ਉਪਰੋਕਤ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ (ੳ) ਸਮਾਜ ਵਿੱਚ ਵਿਚਰਦਿਆਂ ਕਈ ਵਾਰ ਸਾਡੇ ਕੋਲੋਂ ਕੀ ਹੋ ਜਾਂਦਾ ਹੈ?

ਪ੍ਰਸ਼ਨ (ਅ) ਸਾਨੂੰ ਕਿਸ ਕਿਸਮ ਦੀ ਝਿਜਕ ਨਹੀਂ ਹੋਣੀ ਚਾਹੀਦੀ?

ਪ੍ਰਸ਼ਨ (ੲ) ਕਈ ਵਾਰ ਅਸੀਂ ਗ਼ਲਤੀ ਮੰਨਣ ਤੋਂ ਇਨਕਾਰੀ ਕਿਉਂ ਹੋ ਜਾਂਦੇ ਹਾਂ?