ਅਣਡਿੱਠਾ ਪੈਰਾ : ਮਾਂ
ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਮਾਂ ਰੱਬ ਦਾ ਦੂਜਾ ਰੂਪ ਅਖਵਾਉਂਦੀ ਹੈ। ਮਾਂ ਆਪ ਭੁੱਖੀ ਰਹਿ ਲਵੇਗੀ ਪਰ ਬੱਚੇ ਨੂੰ ਕਦੇ ਭੁੱਖਾ ਨਹੀਂ ਵੇਖ ਸਕਦੀ। ਜਦੋਂ ਕਿਤੇ ਬੱਚਾ ਡਿੱਗ ਪਵੇ ਤਾਂ ਉਸ ਦੇ ਮੂੰਹੋਂ ‘ਹਾਏ ਮਾਂ! ਹੀ ਨਿਕਲਦਾ ਹੈ। ਜਦੋਂ ਮਾਂ ਘਰ ਵਿੱਚ ਹੁੰਦੀ ਹੈ ਤਾਂ ਘਰ ਇੱਕ ਸਵਰਗ ਦੀ ਤਰ੍ਹਾਂ ਪ੍ਰਤੀਤ ਹੁੰਦਾ ਹੈ। ਮਾਂ ਨੂੰ ਪੂਜਣਾ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਰੱਬ ਨੂੰ ਪੂਜ ਰਹੇ ਹੋਈਏ। ਕਿਸੇ ਅਨਾਥ ਬੱਚੇ ਵੱਲ ਵੇਖ ਕੇ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਸ ਨੇ ਕਿਸੇ ਨੂੰ ਮਾਂ ਨਹੀਂ ਕਿਹਾ ਹੋਣਾ। ਸੋ ਸਾਨੂੰ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਪ੍ਰਸ਼ਨ 1. ਮਾਂ ਕਿਸ ਦਾ ਦੂਜਾ ਰੂਪ ਅਖਵਾਉਂਦੀ ਹੈ?
ਪ੍ਰਸ਼ਨ 2. ਅਨਾਥ ਬੱਚੇ ਨੂੰ ਵੇਖ ਕੇ ਕੀ ਮਹਿਸੂਸ ਹੁੰਦਾ ਹੈ?
ਪ੍ਰਸ਼ਨ 3. ਕੀ ਮਾਂ ਬੱਚੇ ਨੂੰ ਕਦੇ ਭੁੱਖਾ ਵੇਖ ਸਕਦੀ ਹੈ?
ਪ੍ਰਸ਼ਨ 4. ਮਾਂ ਘਰ ਵਿੱਚ ਹੋਵੇ ਤਾਂ ਘਰ ਕਿਸ ਸਮਾਨ ਲੱਗਦਾ ਹੈ?
ਪ੍ਰਸ਼ਨ 5. ਬੱਚਾ ਡਿੱਗਦਾ ਹੈ ਤਾਂ ਉਸ ਦੇ ਮੂੰਹੋਂ ਅਚਾਨਕ ਕੀ ਨਿਕਲਦਾ ਹੈ?