ਅਣਡਿੱਠਾ ਪੈਰਾ – ਮਹਾਰਾਜਾ ਰਣਜੀਤ ਸਿੰਘ ਜੀ
ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਦੀ ਮੁੱਢਲੀ ਵਿਸ਼ੇਸ਼ਤਾ ਕੇਵਲ ਸ਼ੁਕਰਚੱਕੀਆ ਮਿਸਲ ਦੀ ਸਰਦਾਰੀ ਹੀ ਨਹੀਂ, ਸਗੋਂ ਉਨ੍ਹਾਂ ਸਮੁੱਚੇ ਲੋਕਾਂ ਦੀ ਭਲਾਈ ਸੀ ਜਿਨ੍ਹਾਂ ‘ਤੇ ਉਹ ਰਾਜ ਕਰਦਾ ਸੀ।
ਸਰਬੱਤ ਦੇ ਪ੍ਰਤੀ ਆਪਣੇ ਹਮਦਰਦੀ ਭਰੇ ਵਰਤਾਓ ਨਾਲ ਇਸ ਦਿਆਲੂ ਤੇ ਸੋਝੀਵਾਨ ਰਾਜੇ ਨੇ ਸਭ ਕੌਮਾਂ, ਧਰਮਾਂ ਦੇ ਲੋਕਾਂ ਨੂੰ ਇੱਕ ਮੁੱਠ ਕੀਤਾ ਤੇ ਉਨ੍ਹਾਂ ਵਿੱਚ ਪੰਜਾਬੀ ਹੋਣ ਦੀ ਭਾਵਨਾ ਉਜਾਗਰ ਕੀਤੀ।
ਪਨਪਦੇ ਪੰਜਾਬ ਦਾ ਪ੍ਰਤੀਨਿੱਧ ਹੋਣ ਦੇ ਕਾਰਨ ਸਭ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ਪਿਆਰ ਕਰਦੇ ਸਨ ਅਤੇ ਸਤਿਕਾਰ ਵਜੋਂ ਆਪਣਾ ਸਿਰ ਝੁਕਾਉਂਦੇ ਸਨ। ਚਾਲ਼ੀ ਸਾਲ ਦੇ ਰਾਜ ਵਿੱਚ ਉਸ ਦੀ ਸ਼ਾਨ – ਸ਼ੌਕਤ ਤੇ ਸ਼ਾਸਨ – ਸ਼ਕਤੀ ਵਧ ਕੇ ਸਿਖਰਾਂ ਨੂੰ ਛੂਹ ਗਈ।
ਪ੍ਰਸ਼ਨ 1 . ਮਹਾਰਾਜਾ ਰਣਜੀਤ ਸਿੰਘ ਕਿਸ ਤਰ੍ਹਾਂ ਦੇ ਇਨਸਾਨ ਸਨ?
(ੳ) ਜ਼ੁਲਮ ਕਰਨ ਵਾਲੇ
(ਅ) ਅਨਿਆ ਕਰਨ ਵਾਲੇ
(ੲ) ਕੁਰੱਖਤ
(ਸ) ਭਲੇ, ਦਿਆਲੂ ਅਤੇ ਸੂਝਵਾਨ
ਪ੍ਰਸ਼ਨ 2 . ਮਹਾਰਾਜਾ ਰਣਜੀਤ ਸਿੰਘ ਨੇ ਕਿਹੜੀ ਭਾਵਨਾ ਉਜਾਗਰ ਕੀਤੀ?
(ੳ) ਬਹਾਦਰ ਹੋਣ ਦੀ
(ਅ) ਕਾਇਰ ਹੋਣ ਦੀ
(ੲ) ਪੰਜਾਬੀ ਹੋਣ ਦੀ
(ਸ) ਗੱਦਾਰ ਹੋਣ ਦੀ
ਪ੍ਰਸ਼ਨ 3 . ਮਹਾਰਾਜਾ ਰਣਜੀਤ ਸਿੰਘ ਦਾ ਜਨਤਾ ਪ੍ਰਤੀ ਵਰਤਾਵਾ ਕਿਹੋ ਜਿਹਾ ਸੀ?
(ੳ) ਗੁਸਤਾਖੀ ਵਾਲਾ
(ਅ) ਬਹਾਦਰੀ ਵਾਲਾ
(ੲ) ਹਮਦਰਦੀ ਭਰਿਆ
(ਸ) ਕੰਜੂਸੀ ਭਰਿਆ
ਪ੍ਰਸ਼ਨ 4 . ਮਹਾਰਾਜਾ ਰਣਜੀਤ ਸਿੰਘ ਦਾ ਰਾਜ – ਪ੍ਰਬੰਧ ਕਿੰਨ੍ਹਾ ਚਿਰ ਰਿਹਾ?
(ੳ) ਚਾਲ਼ੀ ਸਾਲ
(ਅ) ਪੰਜਾਹ ਸਾਲ
(ੲ) ਵੀਹ ਸਾਲ
(ਸ) ਸੱਤਰ ਸਾਲ
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
(ੳ) ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਸ਼ਾਸਕ
(ਅ) ਮਹਾਰਾਜਾ ਰਣਜੀਤ ਸਿੰਘ ਇੱਕ ਨਿਰਦਈ ਸ਼ਾਸਕ
(ੲ) ਮਹਾਰਾਜਾ ਰਣਜੀਤ ਸਿੰਘ ਇੱਕ ਬਲਵਾਨ ਯੋਧਾ
(ਸ) ਮਹਾਰਾਜਾ ਰਣਜੀਤ ਸਿੰਘ ਇੱਕ ਕਾਇਰ ਸ਼ਾਸਕ