ਅਣਡਿੱਠਾ ਪੈਰਾ – ਬੁਰੀ ਨਜ਼ਰ
ਨਜ਼ਰ ਲੱਗਣ ਦੇ ਵਿਸ਼ਵਾਸ ਨੂੰ ਪੰਜਾਬ ਦੇ ਹਰ ਇਲਾਕੇ ਦੇ ਲੋਕਾਂ ਵਿੱਚ ਵੇਖਿਆ ਜਾ ਸਕਦਾ ਹੈ। ਪੰਜਾਬੀ ਲੋਕ – ਜੀਵਨ ਵਿੱਚ ਨਜ਼ਰ ਲੱਗਣ ਤੋਂ ਦੁੱਧ ਤੇ ਪੁੱਤ ਦੋਵਾਂ ਨੂੰ ਹੀ ਬਚਾ ਕੇ ਰੱਖਿਆ ਜਾਂਦਾ ਹੈ। ਪਿੰਡ ਵਿੱਚ ਜੇਕਰ ਕਿਸੇ ਓਪਰੇ ਵਿਅਕਤੀ ਨੂੰ ਦੁੱਧ ਜਾਂ ਲੱਸੀ ਦੇਣੀ ਹੋਵੇ ਤਾਂ ਕਾੜ੍ਹਨੀ ਜਾਂ ਲੱਸੀ ਵਾਲੀ ਚਾਟੀ ਅੱਗੇ ਪਰਦਾ ਕਰ ਲਿਆ ਜਾਂਦਾ ਹੈ। ਗਾਂ – ਮੱਝ ਦੀ ਧਾਰ ਕੱਢਣ ਤੋਂ ਉਪਰੰਤ ਦੁੱਧ ਢੱਕ ਦਿੱਤਾ ਜਾਂਦਾ ਹੈ। ਲੋਕ ਵਿਸ਼ਵਾਸ ਹੈ ਕਿ ਇਸ ਤਰ੍ਹਾਂ ਕਰਨ ਨਾਲ ਦੁੱਧ ਨੂੰ ਨਜ਼ਰ ਨਹੀਂ ਲੱਗਦੀ।
ਨਜ਼ਰ ਤੋਂ ਬਚਾਓ ਲਈ ਘੱਟ ਔਲਾਦ ਵਾਲੇ ਲੋਕ ਆਪਣੇ ਬੱਚਿਆਂ ਦਾ ਨਾਂ ਘਟੀਆ ਚੀਜ਼ਾਂ ਦੇ ਨਾਂਅ’ਤੇ ਰੱਖ ਦਿੰਦੇ ਹਨ। ਬੜੀਆਂ ਸੁੱਖਣਾ ਸੁੱਖਣ ਉਪਰੰਤ ਜੇ ਕਿਸੇ ਦੇ ਘਰ ਪੁੱਤ ਜੰਮ ਪਵੇ, ਤਾਂ ਉਸ ਦਾ ਨਾਂਅ ‘ਘਸੀਟਾ’, ‘ਰੁਲਦੂ’, ‘ਰੂੜਾ’ ਆਦਿ ਰੱਖਿਆ ਜਾਂਦਾ ਹੈ। ਬੱਚਿਆਂ ਦੇ ਆਮ ਤੌਰ ‘ਤੇ ਦੋ ਨਾਂ ਰੱਖੇ ਜਾਂਦੇ ਹਨ। ਅਸਲੀ ਨਾਂਅ ਛੁਪਾ ਕੇ ਰੱਖਿਆ ਜਾਂਦਾ ਹੈ ਤੇ ਉਪਨਾਮ ਦੀ ਹੀ ਵਧੇਰੇ ਕੀਤੀ ਜਾਂਦੀ ਹੈ।
ਪ੍ਰਸ਼ਨ 1 . ਨਜ਼ਰ ਲੱਗਣ ਦਾ ਵਿਸ਼ਵਾਸ ਕਿਸ ਇਲਾਕੇ ਵਿੱਚ ਵਧੇਰੇ ਪਾਇਆ ਜਾਂਦਾ ਹੈ?
ਪ੍ਰਸ਼ਨ 2 . ਕਿਹੜੀਆਂ – ਕਿਹੜੀਆਂ ਚੀਜ਼ਾਂ ਨੂੰ ਵਿਸ਼ੇਸ਼ ਤੌਰ ‘ਤੇ ਨਜ਼ਰ ਤੋਂ ਬਚਾ ਕੇ ਰੱਖਿਆ ਜਾਂਦਾ ਹੈ?
ਪ੍ਰਸ਼ਨ 3 . ਕਾੜ੍ਹਨੀ ਜਾਂ ਚਾਟੀ ਅੱਗੇ ਪਰਦਾ ਕਿਉਂ ਕੀਤਾ ਜਾਂਦਾ ਹੈ?
ਪ੍ਰਸ਼ਨ 4 .ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।