ਅਣਡਿੱਠਾ ਪੈਰਾ : ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ

ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :


ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਸਦੀਆਂ ਤਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ। ਇਸ ਦੇ ਉੱਤਰ – ਪੱਛਮ ਵੱਲ ਖੈਬਰ, ਕੁੱਰਮ, ਟੋਚੀ ਅਤੇ ਬੋਲਾਨ ਨਾਂ ਦੇ ਦੌਰੇ ਸਥਿਤ ਹਨ। ਇਨ੍ਹਾਂ ਦੱਰਿਆਂ ਨੂੰ ਪਾਰ ਕਰਨਾ ਕੋਈ ਔਖਾ ਕੰਮ ਨਹੀਂ ਸੀ। ਇਸ ਲਈ ਪ੍ਰਾਚੀਨ ਕਾਲ ਤੋਂ ਹੀ ਵਿਦੇਸ਼ੀ ਹਮਲਾਵਰ (ਅੰਗਰੇਜ਼ਾਂ ਨੂੰ ਛੱਡ ਕੇ) ਇਨ੍ਹਾਂ ਦੱਰਿਆਂ ਨੂੰ ਪਾਰ ਕਰਕੇ ਭਾਰਤ ਉੱਤੇ ਹਮਲਾ ਕਰਦੇ ਰਹੇ। ਆਰੀਆਂ, ਈਰਾਨੀਆਂ, ਯੂਨਾਨੀਆਂ, ਕੁਸ਼ਾਣਾਂ, ਹੂਣਾਂ, ਤੁਰਕਾਂ, ਮੁਗ਼ਲਾਂ ਅਤੇ ਦੁੱਰਾਨੀਆਂ ਨੇ ਇਸ ਰਸਤੇ ਤੋਂ ਪ੍ਰਵੇਸ਼ ਕਰਕੇ ਭਾਰਤ ਉੱਤੇ ਹਮਲੇ ਕੀਤੇ। ਇਨ੍ਹਾਂ ਹਮਲਾਵਰਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਹੀ ਸੰਘਰਸ਼ ਕਰਨਾ ਪਿਆ। ਪੰਜਾਬ ‘ਤੇ ਜਿੱਤ ਪ੍ਰਾਪਤ ਕਰਨ ਦੇ ਬਾਅਦ ਹੀ ਉਹ ਅੱਗੇ ਕਦਮ ਵਧਾ ਸਕੇ। ਅਸਲ ਵਿੱਚ ਪੰਜਾਬ ਦੀ ਜਿੱਤ ਹੀ ਇਨ੍ਹਾਂ ਹਮਲਾਵਰਾਂ ਨੂੰ ਭਾਰਤ ਦੀ ਜਿੱਤ ਪ੍ਰਦਾਨ ਕਰਦੀ ਸੀ। ਇਸੇ ਕਾਰਨ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ।

ਪ੍ਰਸ਼ਨ 1. ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ?

ਪ੍ਰਸ਼ਨ 2. ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਦੱਰਾ ਕਿਹੜਾ ਹੈ?

ਪ੍ਰਸ਼ਨ 3. ਵਿਦੇਸ਼ੀ ਹਮਲਾਵਰ ਦੱਰਿਆਂ ਰਾਹੀਂ ਭਾਰਤ ਕਿਉਂ ਆਉਂਦੇ ਰਹੇ?

ਪ੍ਰਸ਼ਨ 4. ਕਿਹੜੇ ਵਿਦੇਸ਼ੀ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਪੰਜਾਬ ‘ਤੇ ਹਮਲੇ ਕੀਤੇ?